ਕੱਲ ਕੀਤਾ ਜਾਵੇਗਾ ਲਾਂਚ
ਸ਼੍ਰੀਹਰਿਕੋਟਾ। ਦੇਸ਼ ਦਾ ਧਰੁਵੀ ਸੈਟੇਲਾਈਨ ਪ੍ਰੀਖਣ ਯਾਨ (ਪੀ.ਐੱਸ.ਐੱਲ.ਵੀ.-ਸੀ47) ਦੇ ਲਾਂਚ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ । ਇਸਰੋ ਅਨੁਸਾਰ ਪੀ.ਐੱਸ.ਐੱਲ.ਵੀ.-ਸੀ47 ਰਾਹੀਂ ਬੁੱਧਵਾਰ ਸਵੇਰੇ 9.28 ਵਜੇ ਕਾਰਟੋਸੈੱਟ-3 ਅਤੇ ਉਸ ਦੇ ਨਾਲ 13 ਨੈਨੋ ਸੈਟੇਲਾਈਟ ਪੁਲਾੜ ਲਈ ਰਵਾਨਾ ਹੋਣਗੇ। ਮੰਗਲਵਾਰ ਸਵੇਰੇ 7.28 ਵਜੇ ਉਲਟੀ ਗਿਣਤੀ ਸ਼ੁਰੂ ਹੋਈ। ਇਸ ਨੂੰ ਸ਼੍ਰੀਹਰਿਕੋਟਾ ਸਥਿਤ ਸੀਤਸ਼ ਧਵਨ ਪੁਲਾੜ ਕੇਂਦਰ ਸ਼ਾਰ ਤੋਂ ਛੱਡਿਆ ਜਾਵੇਗਾ। ਇਸਰੋ ਵਲੋਂ ਕੀਤੇ ਗਏ ਇਕ ਟਵੀਟ ਅਨੁਸਾਰ, ਪੀ.ਐੱਸ.ਐੱਲ.ਵੀ.-ਸੀ47 ਐਕਸਐੱਲ ਕਨਫੀਗਰੇਸ਼ਨ ‘ਚ ਪੀ.ਐੱਸ.ਐੱਲ.ਵੀ. ਦੀ ਇਹ 21ਵੀਂ ਉਡਾਣ ਹੋਵੇਗੀ। ਇਹ ਸ਼੍ਰੀਹਰਿਕੋਟਾ ਸਥਿਤ ਐੱਸ.ਡੀ.ਐੱਸ.ਸੀ. ਸ਼ਾਰ ਤੋਂ 74ਵਾਂ ਪ੍ਰੀਖਣ ਯਾਨ ਮਿਸ਼ਨ ਹੋਵੇਗਾ। PSLV-C47
ਕਾਰਟੋਸੈੱਟ-3 ਸੈਟੇਲਾਈਟ ਉੱਚ ਗੁਣਵੱਤਾ ਦੀਆਂ ਤਸਵੀਰਾਂ ਲੈਣ ਦੀ ਸਮਰੱਥਾ ਨਾਲ ਲੈੱਸ ਤੀਜੀ ਪੀੜ੍ਹੀ ਦਾ ਉੱਨਤ ਸੈਟੇਲਾਈਟ ਹੈ। ਇਹ 509 ਕਿਲੋਮੀਟਰ ਉੱਚਾਈ ‘ਤੇ ਸਥਿਤ ਪੰਧ ‘ਚ 97.5 ਡਿਗਰੀ ‘ਤੇ ਸਥਾਪਤ ਹੋਵੇਗਾ। ਭਾਰਤੀ ਪੁਲਾੜ ਵਿਭਾਗ ਦੇ ਨਿਊ ਸਪੇਸ ਇੰਡੀਆ ਲਿਮਟਿਡ (ਐੱਨ.ਐੱਸ.ਆਈ.ਐੱਲ.) ਨਾਲ ਹੋਏ ਇਕ ਸਮਝੌਤੇ ਦੇ ਅਧੀਨ ਪੀ.ਐੱਸ.ਐੱਲ.ਵੀ. ਆਪਣੇ ਨਾਲ ਅਮਰੀਕਾ ਦੇ 13 ਵਪਾਰਕ ਛੋਟੇ ਸੈਟੇਲਾਈਟਾਂ ਨੂੰ ਵੀ ਲੈ ਕੇ ਆਏਗਾ। PSLV-C47
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।