ਆ ਸਕਦੇ ਹਨ ਆਪਣੇ ਖੇਮੇ ‘ਚ ਵਾਪਸ
ਮਹਾਰਾਸ਼ਟਰ। ਮਹਾਰਾਸ਼ਟਰ ‘ਚ ਚੱਲ ਰਹੇ ਸਿਆਸੀ ਡਰਾਮੇ ਦਰਮਿਆਨ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇ ਤੌਰ ‘ਤੇ ਸ਼ਨਿੱਚਰਵਾਰ ਨੂੰ ਸਹੁੰ ਚੁੱਕਣ ਵਾਲੇ ਅਜੀਤ ਪਵਾਰ ਨੇ ਤਿੰਨ ਦਿਨਾਂ ਬਾਅਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੀਡੀਆ ਰਿਪੋਰਟ ਅਨੁਸਾਰ ਉਨ੍ਹਾਂ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ। ਇਸ ਤੋਂ ਇਲਾਵਾ ਦੇਵੇਂਦਰ ਫੜਨਵੀਸ ਨੂੰ ਦੁਪਹਿਰ 3.30 ਵਜੇ ਮੀਡੀਆ ਨਾਲ ਗੱਲ ਕਰਨ ਵਾਲੇ ਹਨ।
ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਖੁਦ ਦੇਵੇਂਦਰ ਫੜਨਵੀਸ ਅਹੁਦੇ ਤੋਂ ਅਤਸੀਫ਼ੇ ਦਾ ਐਲਾਨ ਕਰ ਸਕਦੇ ਹਨ। ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਅਜੀਤ ਪਵਾਰ ਨੂੰ ਲੈ ਕੇ ਕਿਆਸ ਲੱਗਣ ਲੱਗੇ ਸਨ। ਸੁਪ੍ਰਿਆ ਸੁਲੇ ਦੇ ਪਤੀ ਸਦਾਨੰਦ ਨਾਲ ਅਜੀਤ ਪਵਾਰ ਦੀ ਮੁਲਾਕਾਤ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਉਦੋਂ ਤੋਂ ਕਿਹਾ ਜਾ ਰਿਹਾ ਸੀ ਕਿ ਉਹ ਸ਼ਰਦ ਪਵਾਰ ਦੇ ਖੇਮੇ ‘ਚ ਵਾਪਸ ਆ ਸਕਦੇ ਹਨ। ਇਸ ਦਰਮਿਆਨ ਦੇਵੇਂਦਰ ਫੜਨਵੀਸ ਦੇ ਅਸਤੀਫ਼ੇ ਦੀਆਂ ਅਟਕਲਾਂ ਇਸ ਲਈ ਤੇਜ਼ ਹਨ ਕਿਉਂਕਿ ਸੁਪਰੀਮ ਕੋਰਟ ਵੱਲੋਂ ਬੁੱਧਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ‘ਚ ਫਲੋਰ ਟੈਸਟ ਦੇ ਆਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੋਮਵਾਰ ਸ਼ਾਮ ਨੂੰ ਸ਼ਿਵ ਸੈਨਾ, ਐੱਨ.ਸੀ.ਪੀ. ਅਤੇ ਕਾਂਗਰਸ ਨੇ 162 ਵਿਧਾਇਕਾਂ ਦੀ ਇਕ ਹੋਟਲ ‘ਚ ਪਰੇਡ ਕਰਵਾਈ ਸੀ। ਉਸ ਦੇ ਬਾਅਦ ਤੋਂ ਹੀ ਫੜਨਵੀਸ ਲਈ ਬਹੁਮਤ ਸਾਬਤ ਕਰਨ ਦੀ ਰਾਹ ਮੁਸ਼ਕਲ ਮੰਨੀ ਜਾ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।