ਨਡਾਲ ਨੇ ਸਪੇਨ ਨੂੰ ਦਿਵਾਈ ਛੇਵੀਂ ਡੈਵਿਸ ਕੱਪ ਜਿੱਤ

Nadal, Wins Spain, Sixth, Davis Cup

ਏਜੰਸੀ/ਮੈਡ੍ਰਿਡ। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ ਦੀ ਬਦੌਲਤ ਸਪੇਨ ਨੇ ਕੈਨੇਡਾ ਨੂੰ ਹਰਾ ਕੇ ਛੇਵੀਂ ਵਾਰ ਟੈਨਿਸ ਦਾ ਵਿਸ਼ਵ ਕੱਪ ਕਹੇ ਜਾਣ ਵਾਲੇ ਡੈਵਿਸ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ ਨਡਾਲ ਨੇ ਸਿੰਗਲ ਮੁਕਾਬਲੇ ‘ਚ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੂੰ 6-3, 7-6 (9/7) ਨਾਲ ਹਰਾ ਕੇ ਸਪੇਨ ਦੀ ਜਿੱਤ ਯਕੀਨੀ ਕੀਤੀ। Davis Cup

ਮੈਡ੍ਰਿਡ ਦੇ ਕਾਜਾ ਮੈਜਿਕਾ ‘ਚ ਖੇਡੇ ਗਏ ਮੁਕਾਬਲੇ ‘ਚ ਸਪੇਨ ਲਈ ਰਾਬਰਟੋ ਬਸਿਤਾ ਅਗੁਤ ਨੇ ਆਪਣੇ ਸਿੰਗਲ ਮੁਕਾਬਲੇ ‘ਚ ਫੇਲਿਕਸ ਆਗਰ ਆਲਿਆਸਿਮੇ ਨੂੰ 7-6 (7/3), 6-3 ਨਾਲ ਹਰਾਇਆ 33 ਸਾਲਾ ਨਡਾਲ ਨੇ ਟੀਮ ਦੀ ਜਿੱਤ ਤੋਂ ਬਾਅਦ ਕਿਹਾ, ਮੈਂ ਆਪਣੇ ਸਾਲ ਦੀ ਸਮਾਪਤੀ ਇਸ ਤਰ੍ਹਾਂ ਕਰਕੇ ਬਹੁਤ ਖੁਸ਼ ਹਾਂ ਨਡਾਲ ਨੇ ਇਸ ਤੋਂ ਪਹਿਲਾਂ ਸਪੇਨ ਦੇ ਬ੍ਰਿਟੇਨ ਖਿਲਾਫ ਸੈਮੀਫਾਈਨਲ ਮੁਕਾਬਲੇ ‘ਚ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ ਇਸ ਮੈਚ ਨੂੰ ਵੇਖਣ ਲਈ ਕਿੰਗ ਫੇਲਿਪ ਅਤੇ ਰਿਆਲ ਮੈਡ੍ਰਿਡ ਦੇ ਸਰਜੀਓ ਰਾਮੋਸ ਤੋਂ ਇਲਾਵਾ ਬਾਰਸੀਲੋਨਾ ਡਿਫੈਂਡਰ ਗੇਰਾਰਡ ਪਿਕ ਵੀ ਪਹੁੰਚੇ ਸਨ । Davis Cup

ਨਡਾਲ ਦੇ ਕਰੀਅਰ ਦਾ ਇਹ ਚੌਥਾ ਡੈਵਿਸ ਕੱਪ ਫਾਈਨਲ ਸੀ ਇਸ ਤੋਂ ਪਹਿਲਾਂ ਉਹ ਸਾਲ 2004, 2009 ਅਤੇ 2011 ‘ਚ ਸਪੇਨ ਨੂੰ ਖਿਤਾਬ ਦਿਵਾ ਚੁੱਕੇ ਹਨ ਨਡਾਲ ਲਈ ਪਿਛਲੇ 12 ਮਹੀਨੇ ਕਾਫੀ ਸਫਲ ਰਹੇ ਹਨ ਜਿਸ ‘ਚ ਉਨ੍ਹਾਂ ਨੇ ਫੈਂ੍ਰਚ ਅਤੇ ਯੂਐਸ ਓਪਨ ਜਿੱਤਣ ਤੋਂ ਇਲਾਵਾ ਵਿਸ਼ਵ ਦੀ ਨੰਬਰ ਇੱਕ ਰੈਂਕਿੰਗ ਵੀ ਹਾਸਲ ਕੀਤੀ ਹੈ ਸਪੇਨਿਸ਼ ਟੀਮ ਨੂੰ ਡੈਵਿਸ ਕੱਪ ਖਿਤਾਬ ਦੇ ਨਾਲ 21 ਲੱਖ ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ ਕੈਨੇਡਾ ਦੀ ਬਜਾਇ ਸਪੇਨ ਨੇ ਆਪਣੀ ਟੀਮ ‘ਚ ਪੰਜ ਅਹਿਮ ਖਿਡਾਰੀਆਂ ਬਤੀਸਤਾ ਅਗੁਤ, ਪਾਬਲੋ ਕਾਰੀਨੋ ਬੁਸਤਾ ਅਤੇ ਫੇਲਿਸਿਆਨੋ ਲੋਪੇਜ਼ ਨੂੰ ਉਤਾਰਿਆ ਜਿਸ ‘ਚ ਸਭ ਨੇ ਸਿੰਗਲ ਮੈਚ ਖੇਡੇ ਅਤੇ ਲੋਪੇਜ਼ ਅਤੇ ਮਾਰਸੇਲ ਗੈਨੋਲਰਜ਼ ਨੇ ਡਬਲਜ਼ ਮੈਚ ਖੇਡਿਆ ਉੱਥੇ ਸਪੇਨਿਸ਼ ਟੀਮ ਨੂੰ ਆਪਣੇ ਘਰੇਲੂ ਦਰਸ਼ਕਾਂ ਦੇ ਸਮੱਰਥਨ ਦਾ ਵੀ ਫਾਇਦਾ ਮਿਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।