ਬੰਗਲਾਦੇਸ਼ ਨੂੰ ਤੀਜੇ ਹੀ ਦਿਨ ਪਾਰੀ ਤੇ 46 ਦੌੜਾਂ ਨਾਲ ਹਰਾਇਆ
ਕੋਲਕਾਤਾ/ਏਜੰਸੀ। ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਤੇਜ਼ ਗੇਂਦਬਾਜਾਂ ਉਮੇਸ਼ ਯਾਦਵ (53 ਦੌੜਾਂ ‘ਤੇ 5 ਵਿਕਟਾਂ) ਤੇ ਇਸ਼ਾਂਤ ਸ਼ਰਮਾ (56 ਦੌੜਾਂ ‘ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੂੰ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਪਹਿਲੇ ਸੈਸ਼ਨ ‘ਚ ਪਾਰੀ ਤੇ 46 ਦੌੜਾਂ ਨਾਲ ਹਰਾ ਕੇ ਲਗਾਤਾਰ ਚਾਰ ਟੈਸਟ ਪਾਰੀ ਜਿੱਤਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਭਾਰਤ ਨੇ ਇਸ ਸੀਰੀਜ ਨੂੰ 2-0 ਨਾਲ ਕਲੀਨ ਸਵੀਪ ਕੀਤਾ ਕੋਲਕਾਤਾ ਦੇ ਈਡਨ ਗਾਰਡਨ ‘ਤੇ ਗੁਲਾਬੀ ਗੇਂਦ ਨਾਲ ਖੇਡੇ ਗਏ ਦੋਵਾਂ ਟੀਮਾਂ ਦੇ ਪਹਿਲੇ ਇਤਿਹਾਸਕ ਡੇਅ-ਨਾਈਟ ਟੈਸਟ ਨੂੰ ਜਿੱਤ ਕੇ ਟੀਮ ਇੰਡੀਆ ਨੇ ਨਵਾਂ ਇਤਿਹਾਸ ਰਚ ਦਿੱਤਾ ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 106 ਦੌੜਾਂ ਬਣਾਈਆਂ ਸਨ ਜਦੋਂ ਕਿ 347 ਦੌੜਾਂ ਬਣਾ ਕੇ ਪਹਿਲੀ ਵਾਰ ‘ਚ 241 ਦੌੜਾਂ ਦਾ ਵਾਧਾ ਹਾਸਲ ਕਰ ਲਿਆ। Virat Kohli
ਮਹਿਮਾਨ ਟੀਮ ਦੂਜੀ ਪਾਰੀ ‘ਚ 41.1 ਓਵਰ ‘ਚ 195 ਦੌੜਾਂ ‘ਤੇ ਸਿਮਟ ਗਈ ਮੈਚ ‘ਚ ਨੌ ਵਿਕਟਾਂ ਪ੍ਰਾਪਤ ਕਰਨ ਵਾਲੇ ਇਸ਼ਾਂਤ ਨੂੰ ਪਲੇਅਰ ਆਫ ਦ ਮੈਚ ਤੇ ਪਲੇਅਰ ਆਫ ਦ ਸੀਰੀਜ ਦਾ ਪੁਰਸਕਾਰ ਮਿਲਿਆ ਇਸ਼ਾਂਤ ਨੇ ਇਸ ਮੈਚ ‘ਚ ਪਹਿਲੀ ਪਾਰੀ ‘ਚ ਪੰਜ ਤੇ ਦੂਜੀ ਪਾਰੀ ‘ਚ ਚਾਰ ਵਿਕਟਾਂ ਪ੍ਰਾਪਤ ਕੀਤੀਆਂ ਮੈਚ ਦੇ ਪੁਰਸਕਾਰ ਵੰਡ ਸਮਾਰੋਹ ‘ਚ ਭਾਰਤੀ ਕ੍ਰਿਕਟ ਬੋਰਡ ਕੰਟਰੋਲ ਦੇ ਪ੍ਰਧਾਨ ਸੌਰਭ ਗਾਂਗੂਲੀ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜ਼ਮੁਲ ਹਸਨ ਮੌਜੂਦ ਸਨ ਉਨ੍ਹਾਂ ਨੇ ਗੁਲਾਬੀ ਗੇਂਦ ਨਾਲ ਪਹਿਲਾ ਡੇਅ-ਨਾਈਟ ਟੈਸਟ ਜਿੱਤਣ ਵਾਲੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਭਾਰਤ ਦੀ ਪਾਰੀ ਨਾਲ ਇਹ ਲਗਾਤਾਰ ਚੌਥੀ ਜਿੱਤ ਹੈ ਤੇ ਉਹ ਇਹ ਕਾਰਨਾਮਾ ਕਰਨ ਵਾਲੀ ਦੁਨੀਆਂ ਦੀ ਪਹਿਲੀ ਟੀਮ ਬਣ ਗਈ ਹੈ।
ਭਾਰਤ ਨੇ ਲਗਾਤਾਰ ਸੱਤ ਟੈਸਟ ਜਿੱਤੇ
ਭਾਰਤ ਨੇ ਦੱਖਣੀ ਅਫਰੀਕਾ ਤੋਂ ਆਖਰੀ ਦੋ ਟੈਸਟ ਪਾਰੀ ਤੇ ਹੁਣ ਬੰਗਲਾਦੇਸ਼ ਤੋਂ ਦੋ ਟੈਸਟਾਂ ਦੀ ਪਾਰੀ ਜਿੱਤ ਲਈ ਹੈ ਭਾਰਤ ਨੇ ਹੁਣ ਲਗਾਤਾਰ ਸੱਤ ਟੈਸਟ ਜਿੱਤ ਲਏ ਹਨ ਜਦੋਂ ਕਿ ਉਨ੍ਹਾਂ ਨਾਲ ਸੀਰੀਜ ਕਲੀਨ ਸਵੀਪ ਦੀ ਹੈਟ੍ਰਿਕ ਵੀ ਬਣਾ ਲਈ ਹੈ ਭਾਰਤ ਨੇ ਵੈਸਟ ਇੰਡੀਜ ਨੂੰ 2-0 ਨਾਲ, ਦੱਖਣੀ ਅਫਰੀਕਾ ਨੂੰ 3-0 ਨਾਲ ਤੇ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ ਬੰਗਲਾਦੇਸ਼ ਨੇ ਕੱਲ੍ਹ ਦੀਆਂ ਛੇ ਵਿਕਟਾਂ ‘ਤੇ 152 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਮੁਸ਼ਫਿਕੁਰ ਰਹੀਮ ਨੇ 59 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ ਬੰਗਲਾਦੇਸ਼ ਦੀਆਂ ਮੇਨ ਵਿਕਟਾਂ 43 ਦੌੜਾਂ ਜੋੜ ਕੇ ਡਿੱਗ ਗਈਆਂ ਉਮੇਸ਼ ਨੇ ਅੱਜ ਦੇ ਦਿਨ 3 ਵਿਕਟਾਂ ਝਟਕਾਈਆਂ ਤੇ ਮੈਚ ‘ਚ ਅੱਠ ਵਿਕਟਾਂ ਪ੍ਰਾਪਤ ਕੀਤੀਆਂ ਇਸ਼ਾਂਤ ਨੇ ਦੂਜੀ ਪਾਰੀ ‘ਚ ਚਾਰ ਵਿਕਟਾਂ ਹਾਸਲ ਕੀਤੀਆਂ ।
ਉਸਦੀਆਂ ਮੈਚ ‘ਚ ਕੁੱਲ 9 ਵਿਕਟਾਂ ਰਹੀਆਂ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇਸ ਮੈਚ ‘ਚ 19 ਵਿਕਟਾਂ ਹਾਸਲ ਕੀਤੀਆਂ ਭਾਰਤੀ ਟੈਸਟ ਇਤਿਹਾਸ ‘ਚ ਤੇਜ਼ ਗੇਂਦਬਾਜ਼ਾਂ ਦੁਆਰਾ 19 ਵਿਕਟਾਂ ਪ੍ਰਾਪਤ ਕਰਨ ਦਾ ਇਹ ਦੂਜਾ ਮੌਕਾ ਹੈ ਇਸ ਤੋਂ ਪਹਿਲਾਂ 2018 ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਟ੍ਰੈਂਟ ਬ੍ਰਿਜ਼ ‘ਚ ਇੰਗਲੈਂਡ ਖਿਲਾਫ 19 ਵਿਕਟਾਂ ਝਟਕਾਈਆਂ ਸਨ ਭਾਰਤੀ ਤੇਜ਼ ਗੇਂਦਬਾਜ਼ ਨੇ 2017-18 ‘ਚ ਦੱਖਣੀ ਅਫਰੀਕਾ ਖਿਲਾਫ ਜੋਹਾਨਸਬਰਗ ‘ਚ ਸਾਰੀਆਂ 20 ਵਿਕਟਾਂ ਝਟਕਾਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।