ਅਯੁੱਧਿਆ ਫ਼ੈਸਲੇ ‘ਤੇ ਲੋਕਾਂ ਨੇ ਦੇਸ਼ਹਿੱਤ ਨੂੰ ਸਭ ਤੋਂ ਉੱਤਮ ਮੰਨਿਆ : ਮੋਦੀ

Narender modi

ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ

ਸੱਚ ਕਹੂੰ ਨਿਊਜ਼/ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਯੁੱਧਿਆ ਮਾਮਲੇ ‘ਚ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦੇਸ਼ ‘ਚ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਉਸ ਤੋਂ ਸਾਬਤ ਹੋ ਗਿਆ ਹੈ ਕਿ ਦੇਸ਼ ਵਾਸੀਆਂ ਨੇ ਦੇਸ਼ ਦੇ ਹਿੱਤ ‘ਚ ਸਭ ਤੋਂ ਉੱਤਮ ਮੰਨਿਆ ਮੋਦੀ ਨੇ ਆਪਣੇ ਮਹੀਨਾਵਾਰੀ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਮਨ ਕੀ ਬਾਤ ਪ੍ਰੋਗਰਾਮ ‘ਚ ਮੈਂ 2010 ‘ਚ ਅਯੁੱਧਿਆ ਮਾਮਲੇ ‘ਚ ਆਏ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਬਾਰੇ ਚਰਚਾ ‘ਚ ਕਿਹਾ ਸੀ।   Modi

ਕਿ ਦੇਸ਼ ਨੇ ਉਦੋਂ ਕਿਸ ਤਰ੍ਹਾਂ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਿਆ ਸੀ ਫ਼ੈਸਲਾ ਆਉਣ ਤੋਂ ਪਹਿਲਾਂ ਵੀ ਤੇ ਬਾਅਦ ਵੀ ਇਸ ਵਾਰ ਵੀ ਜਦੋਂ 9 ਨਵੰਬਰ ਨੂੰ ਮਾਣਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਤਾਂ 130 ਕਰੋੜ ਭਾਰਤੀਆਂ ਨੇ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੇ ਲਈ ਦੇਸ਼ ਹਿੱਤ ਤੋਂ ਵਧ ਕੇ ਕੁਝ ਵੀ ਨਹੀਂ ਹੈ ਦੇਸ਼ ‘ਚ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੇ ਮੁੱਲ ਸਭ ਤੋਂ ਉੱਤਮ ਹਨ ਰਾਮ ਮੰਦਰ ‘ਤੇ ਜਦੋਂ ਫ਼ੈਸਲਾ ਆਇਆ ਤਾਂ ਪੂਰੇ ਦੇਸ਼ ਨੇ ਉਸ ਨੂੰ ਦਿਲ ਖੋਲ੍ਹ ਕੇ ਗਲ ਲਾਇਆ।   Modi

ਪੂਰੀ ਸਹਿਜਤਾ ਤੇ ਸ਼ਾਂਤੀ ਨਾਲ ਸਵੀਕਾਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਨਵੰਬਰ ਦੇਸ਼ ਵਾਸੀਆਂ ਲਈ ਖਾਸ ਦਿਨ ਦੱਸਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਨੂੰ ਹੋਰ ਯਾਦਗਾਰ ਬਣਾਉਣ ਲਈ ਸੰਸਦ ‘ਚ ਵਿਸ਼ੇਸ਼ ਪ੍ਰੋਗਰਾਮ ਦੇ ਨਾਲ ਦੇਸ਼ ਭਰ ‘ਚ ਪੂਰਾ ਸਾਲ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ ‘ਚ ਫਿੱਟ ਇੰਡੀਆ ਹਫ਼ਤਾ ਮਨਾਉਣ ਲਈ ਸਾਰੇ ਸੂਬਿਆਂ ਦੇ ਸਕੂਲ ਬੋਰਡ ਅਤੇ ਸਕੂਲਾਂ ਦੀ ਮੈਨੇਜ਼ਮੈਂਟ ਨੂੰ ਅਪੀਲ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।