ਸਲਾਬਤਪੁਰਾ ਵਿਖੇ ਨਾਮ ਚਰਚਾ ‘ਚ ਹੋਇਆ ਸਾਧ-ਸੰਗਤ ਦਾ ਭਾਰੀ ਇਕੱਠ
ਸਲਾਬਤਪੁਰਾ (ਬਠਿੰਡਾ) ਸੁਖਜੀਤ ਮਾਨ/ਸੁਰਿੰਦਰਪਾਲ/ ਸੁਖਨਾਮ | ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਦੀ ਸਾਧ-ਸੰਗਤ ਵੱਲੋਂ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਕਣਕ ਦੀ ਬਿਜਾਈ ਦੇ ਰੁਝੇਵਿਆਂ ਬਾਵਜ਼ੂਦ ਵੱਡੀ ਗਿਣਤੀ ‘ਚ ਸਾਧ-ਸੰਗਤ ਪੁੱਜੀ। ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਸਾਈਂ ਜੀ ਦੇ ਪਵਿੱਤਰ ਅਵਤਾਰ ਮਹੀਨੇ ਪ੍ਰਥਾਏ ਸ਼ਬਦਬਾਣੀ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਵੀਡੀਓ ਰਾਹੀਂ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਸਕਰੀਨਾਂ ਦੇ ਜ਼ਰੀਏ ਸ਼ਰਧਾਪੂਰਵਕ ਸੁਣਿਆ।
ਪੂਜਨੀਕ ਗੁਰੂ ਜੀ ਨੇ ਵੀਡੀਓ ‘ਚ ਮਨੁੱਖੀ ਜਨਮ, ਸਤਿਸੰਗ ਅਤੇ ਨਾਮ ਸ਼ਬਦ ਦੀ ਮਹਿਮਾ ‘ਤੇ ਪ੍ਰਕਾਸ਼ ਪਾਉਂਦਿਆਂ ਮਨੁੱਖ ਨੂੰ ਉੱਚਾ-ਸੁੱਚਾ ਜੀਵਨ ਜਿਉਣ ਦਾ ਰਸਤਾ ਦੱਸਿਆ ਆਪ ਜੀ ਨੇ ਫਰਮਾਇਆ ਕਿ ਇਨਸਾਨ ਦਾ ਅਸਲੀ ਮਕਸਦ ਪ੍ਰਭੂ ਦੀ ਪ੍ਰਾਪਤੀ ਅਤੇ ਉਸ ਦੀ ਸ੍ਰਿਸ਼ਟੀ ਦੀ ਸੇਵਾ ਕਰਨਾ ਹੈ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਗਈ ਮਾਨਵਤਾ ਭਲਾਈ ਦੀ ਸਿੱਖਿਆ ‘ਤੇ ਚਲਦਿਆਂ ਅੱਜ ਨਾਮ ਚਰਚਾ ਦੌਰਾਨ 128 ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਸਾਧ-ਸੰਗਤ ਵੱਲੋਂ ਇੱਕ ਦੂਜੇ ਨੂੰ ਪਵਿੱਤਰ ਨਾਅਰਾ ਲਾ ਕੇ ਪਵਿੱਤਰ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਬੱਤ ਦੇ ਭਲੇ ਲਈ ਸਿਮਰਨ ਵੀ ਕੀਤਾ ਗਿਆ। ਸਾਧ-ਸੰਗਤ ਦੀ ਸਹੂਲਤ ਲਈ ਪੰਜਾਬ ਦੇ ਜਿੰਮੇਵਾਰ ਸੇਵਾਦਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਪਿੰਡਾਂ, ਬਲਾਕਾਂ, ਜ਼ਿਲ੍ਹਿਆਂ ਅਤੇ ਸਟੇਟ ਸਮੇਤ ਡੇਰਾ ਸੱਚਾ ਸੌਦਾ ਵਿਖੇ ਹੁੰਦੀ ਨਾਮ ਚਰਚਾ ‘ਚ ਤੈਅ ਸਮੇਂ ਤੋਂ ਪਹਿਲਾਂ ਪੁੱਜਣ ਦੀ ਬੇਨਤੀ ਕੀਤੀ। ਜਿੰਮੇਵਾਰ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਪੂਜਨੀਕ ਬੇਪਰਵਾਹ ਸਾਹੀਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ। ਇਨ੍ਹਾਂ ਅਨਮੋਲ ਬਚਨਾਂ ਤਹਿਤ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਰਹਿਣ ਅਤੇ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਦੁਹਰਾਇਆ।
ਇਸ ਮੌਕੇ ਸੁਖਦੇਵ ਸਿੰਘ ਪੱਖੋਂ ਇੰਸਾਂ, 45 ਮੈਂਬਰ ਪੰਜਾਬ ਜੋਰਾ ਸਿੰਘ ਇੰਸਾਂ, ਜੀਤ ਸਿੰਘ ਇੰਸਾਂ, ਗੁਰਦੇਵ ਇੰਸਾਂ, ਗੁਰਮੇਲ ਇੰਸਾਂ, ਹਰਚਰਨ ਇੰਸਾਂ, ਹਰਿੰਦਰ ਇੰਸਾਂ, ਸੇਵਕ ਇੰਸਾਂ, ਜਸਵੰਤ ਇੰਸਾਂ, ਬਲਜਿੰਦਰ ਇੰਸਾਂ, ਜਸਵੀਰ ਇੰਸਾਂ, ਗੁਰਜੀਤ ਇੰਸਾਂ, ਨਾਨਕ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮ ਸਿੰਘ ਚੇਅਰਮੈਨ ਇੰਸਾਂ, ਰਾਮ ਕਰਨ ਇੰਸਾਂ, ਊਧਮ ਸਿੰਘ ਭੋਲਾ ਇੰਸਾਂ, ਬਲਰਾਜ ਇੰਸਾਂ, 45 ਮੈਂਬਰ ਯੂਥ ਰਣਜੀਤ ਇੰਸਾਂ, ਪਿਆਰਾ ਇੰਸਾਂ, ਦਵਿੰਦਰ ਇੰਸਾਂ, ਸੰਦੀਪ ਇੰਸਾਂ, ਪਿਰਥੀ ਇੰਸਾਂ, ਬੂਟਾ ਸਿੰਘ ਇੰਸਾਂ, ਨੈਸ਼ਨਲ ਮੈਂਬਰ ਯੂਥ ਗੁਰਚਰਨ ਕੌਰ ਇੰਸਾਂ, ਊਸ਼ਾ ਇੰਸਾਂ, 45 ਮੈਂਬਰ ਪੰਜਾਬ ਭੈਣ ਅਮਰਜੀਤ ਇੰਸਾਂ, ਮਾਧਵੀ ਇੰਸਾਂ, ਇੰਦਰਜੀਤ ਇੰਸਾਂ, ਬਿਮਲਾ ਇੰਸਾਂ, ਰਣਜੀਤ ਇੰਸਾਂ, ਕੁਲਦੀਪ ਇੰਸਾਂ ਸੁਨੀਤਾ ਇੰਸਾਂ, ਸੰਤੋਸ਼ ਇੰਸਾਂ, ਪਰਮਜੀਤ ਇੰਸਾਂ, ਸੁਖਵੰਤ ਇੰਸਾਂ, ਸਰੋਜ ਇੰਸਾਂ, ਜਸਵਿੰਦਰ ਇੰਸਾਂ, ਸੁਰਿੰਦਰ ਇੰਸਾਂ 45 ਮੈਂਬਰ ਯੂਥ ਮੀਨੂੰ ਇੰਸਾਂ, ਸੁਖਵਿਦਰ ਕੌਰ ਇੰਸਾਂ, ਸੁਖਵਿੰਦਰ ਇੰਸਾਂ, ਰਿੰਪੀ ਇੰਸਾਂ, ਵਿਨੋਦ ਇੰਸਾਂ, ਅਮਰਜੀਤ ਇੰਸਾਂ ਆਦਿ ਹਾਜਰ ਸਨ। ਇਸ ਮੌਕੇ ਨਾਮ ਚਰਚਾ ਦੀ ਕਾਰਵਾਈ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਸ਼ਿੰਦਰਪਾਲ ਇੰਸਾਂ ਅਤੇ ਮਾਸਟਰ ਮੇਹਰ ਸਿੰਘ ਇੰਸਾਂ ਨੇ ਚਲਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।