ਕੱਲ ਸੁਪਰੀਮ ਕੋਰਟ ‘ਚ ਹੋਣਾ ਹੈ ਫੈਸਲਾ
ਨਵੀਂ ਦਿੱਲੀ। ਮਹਾਰਾਸ਼ਟਰ ‘ਚ ਸਿਆਸੀ ਮਹਾਭਾਰਤ ਜਾਰੀ ਹੈ, ਜਿਸ ਦਾ ਕੱਲ ਅੰਤ ਹੋਣਾ ਹੈ। ਥੋੜ੍ਹੀ ਦੇਰ ਪਹਿਲਾਂ ਅਜੀਤ ਪਵਾਤ ਨੇ ਕਿਹਾ ਕਿ ਬੀਜੇਪੀ-ਐੱਨ.ਸੀ.ਪੀ. ਗਠਜੋੜ ਮਹਾਰਾਸ਼ਟਰ ‘ਚ ਸਥਾਈ ਸਰਕਾਰ ਦੇਵੇਗਾ। ਅਜੀਤ ਪਵਾਰ ਦੇ ਟਵੀਟ ‘ਤੇ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਬੀਜੇਪੀ ਨਾਲ ਕਿਸੇ ਵੀ ਹਾਲ ‘ਚ ਸਰਕਾਰ ਨਹੀਂ ਬਣਾਉਣਗੇ। ਅਜੀਤ ਪਵਾਰ ਝੂਠਾ ਬਿਆਨ ਦੇ ਰਹੇ ਹਨ। ਸ਼ਰਦ ਪਵਾਰ ਨੇ ਆਪਣੇ ਟਵੀਟ ‘ਚ ਲਿਖਿਆ, ‘ਬੀਜੇਪੀ ਨਾਲ ਸਰਕਾਰ ਬਣਾਉਣ ਦਾ ਕੋਈ ਸਵਾਲ ਹੀ ਨਹੀਂ। ਐੱਨ.ਸੀ.ਪੀ. ਨੇ ਇੱਕ ਹੋ ਕੇ ਸਰਕਾਰ ਬਣਾਉਣ ਲਈ ਸ਼ਿਵ ਸੇਨਾ ਨਾਲ ਗਠਜੋੜ ਕਰਨ ਦਾ ਫੈਸਲਾ ਲਿਆ ਹੈ। ਅਜੀਤ ਪਵਾਰ ਦਾ ਬਿਆਨ ਝੂਠਾ ਹੈ ਤੇ ਲੋਕਾਂ ਵਿਚਾਲੇ ਸ਼ੱਕ ਪੈਦਾ ਕਰ ਰਿਹਾ ਹੈ”। Maharashtra
ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਇਕ ਹੋਰ ਨਵਾਂ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ਸ਼ਰਦ ਪਵਾਰ ਉਨ੍ਹਾਂ ਦੇ ਨੇਤਾ ਹਨ। ਅਜੀਤ ਨੇ ਆਪਣੇ ਟਵੀਟ ‘ਚ ਇਹ ਵੀ ਦਾਅਵਾ ਕੀਤਾ ਕਿ ਉਹ ਹਾਲੇ ਵੀ ਐੱਨ.ਸੀ.ਪੀ. ‘ਚ ਹਨ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਸਾਡਾ ਬੀਜੇਪੀ-ਐੱਨ.ਸੀ.ਪੀ. ਗਠਜੋੜ ਸੂਬੇ ਚ ਅਗਲੇ ਪੰਜ ਸਾਲ ਤਕ ਸਥਾਈ ਸਰਕਾਰ ਦੇਵੇਗਾ ਜੋ ਸੂਬੇ ਦੇ ਲੋਕਾਂ ਦੇ ਕਲਿਆਣ ਲਈ ਸ਼ਿੱਦਤ ਨਾਲ ਕੰਮ ਕਰੇਗਾ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।