ਰਾਜਨੀਤੀ ਵਿਚ ਕਦੋਂ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਖੇਤਰ ਵਿਚ ਪਲ ਭਰ ਵਿਚ ਦੁਸ਼ਮਣ ਦੋਸਤ ਹੋ ਜਾਂਦੇ ਹਨ ਤੇ ਦੋਸਤ ਦੁਸ਼ਮਣ ਦਿਸਣ ਲੱਗਦੇ ਹਨ ਮਹਾਂਰਾਸ਼ਟਰ ਵਿਚ ਜਿਸ ਤਰ੍ਹਾਂ 29 ਦਿਨਾਂ ਬਾਅਦ ਭਾਜਪਾ ਦੇ ਮੁੱਖ ਮੰਤਰੀ ਅਤੇ ਐਨਸੀਪੀ ਦੇ ਅਜੀਤ ਪਵਾਰ ਨੇ ਉੱਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਇਹ ਅਨੁਮਾਨ ਤੋਂ ਪਰੇ ਦਾ ਘਟਨਾਚੱਕਰ ਹੈ 24 ਘੰਟੇ ਪਹਿਲਾਂ ਜਿੱਥੇ ਐਨਸੀਪੀ, ਕਾਂਗਰਸ, ਸ਼ਿਵਸੈਨਾ ਸਰਕਾਰ ਬਣਾਉਣ ਲਈ ਇੱਕਮਤ ਹੋ ਕੇ ਐਲਾਨ ਕਰ ਚੁੱਕੇ ਸਨ, ਉੱਥੇ ਰਾਤੋ-ਰਾਤ ਸਾਰਾ ਤਾਣਾ-ਬਾਣਾ ਖਿੱਲਰ ਗਿਆ ਐਨਸੀਪੀ ਆਗੂ ਅਜੀਤ ਪਵਾਰ ਨੇ ਆਪਣੇ ਸਕੇ ਚਾਚੇ ਅਤੇ ਰਾਜਨੀਤੀ ਦੇ ਧੁਰੰਦਰ ਖਿਡਾਰੀ ਸ਼ਰਦ ਪਵਾਰ ਨੂੰ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿ ਸਵੇਰ ਹੁੰਦਿਆਂ ਹੀ ਕੀ ਹੋਣ ਵਾਲਾ ਹੈ।
ਇਸ ਖੇਡ ਵਿਚ ਇੱਕ ਵਾਰ ਫਿਰ ਰਾਜਪਾਲ ਦੇ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਹੋਣ ਦੀ ਰਾਜਨੀਤਿਕ ਬਹਿਸ ਛਿੜ ਗਈ ਹੈ ਦੇਸ਼ ਵਿਚ ਇਹ ਇੱਕਦਮ ਸਪੱਸ਼ਟ ਹੈ ਕਿ ਜੇਕਰ ਸੂਬੇ ਵਿਚ ਲੋਕ-ਫਤਵਾ ਖਿੰਡਿਆ ਹੈ ਉਦੋਂ ਕੇਂਦਰ ਵਿਚ ਸੱਤਾਧਾਰੀ ਪਾਰਟੀ ਸਬੰਧਿਤ ਰਾਜਪਾਲ ਦੇ ਮਾਰਫ਼ਤ ਰਾਜਨੀਤਿਕ ਮਰਿਆਦਾਵਾਂ ਨੂੰ ਉਲਟਦੀ-ਪਲਟਦੀ ਹੈ ਮਹਾਂਰਾਸ਼ਟਰ ਵਿਚ ਸਰਕਾਰ ਬਣਾਉਣ ਵਿਚ ਅੜਿੱਕਾ ਡਾਹੁਣ ਦੀ ਖੇਡ ਦੀ ਸ਼ੁਰੂਆਤ ਸ਼ਿਵਸੈਨਾ ਨੇ ਕੀਤੀ ਸੀ ਪਰ ਇਸ ਅੜਿੱਕਾ ਡਾਹੁਣ ਦੀ ਖੇਡ ਵਿਚ ਅਜੀਤ ਪਵਾਰ ਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਆਖ਼ਰ ਵਿਚ ਖੇਡ ਭਾਜਪਾ ਨੇ ਖ਼ਤਮ ਕਰ ਦਿੱਤੀ ਹੁਣ ਇਸ ਤੋਂ ਅੱਗੇ ਜੋ ਹੋਣ ਵਾਲਾ ਹੈ ਉਹ ਵੀ ਬਹੁਤ ਉਤਾਰ-ਚੜ੍ਹਾਅ ਦਾ ਮੰਜ਼ਰ ਬਣਨ ਵਾਲਾ ਹੈ ਅਜੀਤ ਪਵਾਰ ਕਿਸ ਤਰ੍ਹਾਂ ਆਪਣੇ ਚਾਚੇ ਦੀ ਪਾਰਟੀ ਵਿਚੋਂ ਸਰਕਾਰ ਦੇ ਬਹੁਮਤ ਲਾਇਕ ਵਿਧਾਇਕ ਤੋੜਦੇ ਹਨ ਇਹ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਸ਼ਰਦ ਪਵਾਰ ਕਾਫ਼ੀ ਆਸਵੰਦ ਦਿਸ ਰਹੇ ਹਨ ਕਿ ਅਜੀਤ ਪਾਰਟੀ ਤੋੜ ਕੇ ਵਿਧਾਇਕ ਨਹੀਂ ਲਿਜਾ ਸਕਦੇ ਪਰ ਸ਼ਰਦ ਪਵਾਰ ਨੂੰ ਇਹ ਜ਼ਿਹਨ ਵਿਚ ਰੱਖਣਾ ਚਾਹੀਦਾ ਹੈ ਕਿ ਜੋ ਭਾਜਪਾ ਉਨ੍ਹਾਂ ਦੇ ਭਤੀਜੇ ਨੂੰ ਉਨ੍ਹਾਂ ਦੇ ਆਪਣੇ ਖੂਨ ਦੇ ਵਿਰੁੱਧ ਖੜ੍ਹਾ ਕਰਨ ਵਿਚ ਕਾਮਯਾਬ ਹੋ ਗਈ ਹੈ ਉਹ ਉਨ੍ਹਾਂ ਵਿਧਾਇਕਾਂ ਨੂੰ ਵੀ ਹਾਸਲ ਕਰ ਲਵੇਗੀ ਜੋ ਸ਼ਰਦ ਪਵਾਰ ਦੇ ਪਿੱਛੇ ਸਿਰਫ਼ ਰਾਜਨੀਤੀ ਕਰਨ ਲਈ ਖੜ੍ਹੇ ਹੋਏ ਹਨ।
ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਬੜੇ ਹੀ ਆਤਮ-ਵਿਸ਼ਵਾਸ ਨਾਲ ਕਹਿ ਰਹੇ ਹਨ ਕਿ ਸਰਕਾਰ ਪੂਰੇ 5 ਸਾਲ ਤੱਕ ਚੱਲੇਗੀ ਆਖ਼ਰ 26 ਦਿਨ ਭਾਜਪਾ ਨੇ ਇੰਜ ਹੀ ਲੰਘਾ ਦਿੱਤੇ, ਜ਼ਰੂਰ ਭਾਜਪਾ ਨੇ ਆਪਣੀ ਖੇਡ ਖੇਡ ਦਿੱਤੀ ਹੈ ਹੁਣ ਇਹ ਦੇਸ਼ ਦੇ ਆਦਰਸ਼ ਰਾਜਨੀਤਿਕ ਵਿਚਾਰਕਾਂ ਅਤੇ ਵਿਵਹਾਰਕ ਰਾਜਨੀਤਿਕ ਵਿਚਾਰਕਾਂ ਲਈ ਇੱਕ ਨਵਾਂ ਅਧਿਆਏ ਬਣ ਗਿਆ ਹੈ ਕਿ ਕਿਵੇਂ ਵੋਟਰਾਂ ਦੀਆਂ ਇੱਛਾਵਾਂ ਮੌਕਾਪ੍ਰਸਤ ਰਾਜਨੀਤਿਕ ਆਗੂਆਂ ਲਈ ਸਿਰਫ਼ ਇੱਕ ਸੌਦਾ ਬਣ ਕੇ ਰਹਿ ਜਾਂਦੀਆਂ ਹਨ ਹੁਣ ਇੱਥੇ ਕੋਈ ਭਾਜਪਾ ਨੂੰ ਕੋਸੇਗਾ ਤੇ ਕੋਈ ਅਜੀਤ ਪਵਾਰ ਨੂੰ, ਪਰ ਇਸ ਸਭ ਵਿਚ ਸ਼ਿਵਸੈਨਾ ਦੀ ਭੂਮਿਕਾ ਨਿਹਾਇਤ ਹੀ ਹੋਛੀ ਸਾਬਤ ਹੋਈ ਹੈ ਸ਼ਿਵਸੈਨਾ ਨੇ ਆਪਣੀ ਕੱਟੜ ਹਿੰਦੂਵਾਦੀ ਛਵੀ ਨੂੰ ਵੀ ਗੁਆ ਦਿੱਤਾ ਹੈ ਅਤੇ ਸੱਤਾ ਤਾਂ ਉਸ ਤੋਂ ਬਹੁਤ ਦੂਰ ਚਲੀ ਗਈ ਹੈ ਉਂਜ ਵੀ ਕਿਸੇ ਸੂਬੇ, ਖੇਤਰ ਲਈ ਇਹ ਮਹੱਤਵਪੂਰਨ ਹੋਣਾ ਚਾਹੀਦਾ ਹੈ ਕਿ ਖਿੰਡੇ ਲੋਕ-ਫ਼ਤਵੇ ਵਿਚ ਸਭ ਤੋਂ ਵੱਡੀ ਪਾਰਟੀ ਨੂੰ ‘ਪਵਿੱਤਰ’ ਮੰਨਿਆ ਜਾਵੇ? ਕਿਉਂਕਿ ਖਿਚੜੀ ਪਾਰਟੀਆਂ ਕਿਹੜਾ ਬਿਨਾ ਸੌਦੇਬਾਜ਼ੀ ਦੇ ਇਕੱਠੀਆਂ ਹੁੰਦੀਆਂ ਹਨ ਇਸ ਲਈ ਜਨਤਾ ਲਈ ਇਹੀ ਚੰਗਾ ਹੈ ਕਿ ਛੋਟੇ-ਛੋਟੇ ਸੌਦਿਆਂ ਤੋਂ ਚੰਗਾ ਇੱਕ ਵੱਡਾ, ਸਪੱਸ਼ਟ ਸੌਦਾ ਹੋਵੇ ਤਾਂ ਕਿ ਰੋਜ਼-ਰੋਜ਼ ਦੇ ਵਿਵਾਦਾਂ ਅਤੇ ਬਰਬਾਦੀ ਤੋਂ ਬਚਿਆ ਜਾ ਸਕੇ ਕਾਂਗਰਸ, ਐਨਸੀਪੀ, ਸ਼ਿਵਸੈਨਾ ਨੂੰ ਹੁਣ ਜੇਕਰ ਕੁਝ ਕੰਮ ਨਹੀਂ ਬਚਿਆ ਤਾਂ ਉਹ ਆਪਣੀ ਹਾਰ ਦੀ ਸਮੀਖਿਆ ਦੇ ਨਾਲ-ਨਾਲ ਅਜੀਤ ਪਵਾਰ ਦੁਆਰਾ ਲਏ ਗਏ ਫੈਸਲੇ ‘ਤੇ ਕੁਝ ਵਿਚਾਰ-ਵਟਾਂਦਰਾ ਕਰ ਸਕਦੇ ਹਨ ਰਾਜਨੀਤੀ ਵਿਚ ਕਰਨ ਨੂੰ ਆਖ਼ਰ ਹੈ ਹੀ ਕੀ!
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।