ਆਸਟਰੇਲੀਆ ਨੇ ਪਹਿਲੀ ਪਾਰੀ ‘ਚ ਬਣਾਈਆਂ 580 ਦੌੜਾਂ, ਪਾਕਿਸਤਾਨ ਨੇ 64 ਦੌੜਾਂ ‘ਤੇ ਗਵਾਈਆਂ 3 ਵਿਕਟਾਂ
ਏਜੰਸੀ/ਬ੍ਰਿਸਬੇਨ। ਡੇਵਿਡ ਵਾਰਨਰ (154) ਮਾਰਨਸ ਲਾਬੁਚਾਂਗੇ (185) ਦੇ ਧਮਾਕੇਦਾਰ ਸੈਂਕੜਿਆਂ ਨਾਲ ਆਸਟਰੇਲੀਆ ਨੇ ਆਪਣੀ ਪਹਿਲੀ ‘ਚ 580 ਦੌੜਾਂ ਦਾ ਵਿਸ਼ਾਲ ਸਟੋਰ ਬਣਾਉਣ ਤੋਂ ਬਾਅਦ ਦਿਨ ਦੀ ਸਮਾਪਤੀ ਤੱਕ ਪਾਕਿਸਤਾਨ ਦੀ ਦੂਜੀ ਪਾਰੀ ‘ਚ 3 ਵਿਕਟਾਂ ਝਟਕਾ ਕੇ ਪਹਿਲੇ ਟੈਸਟ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਮੈਚ ‘ਤੇ ਆਪਣਾ ਸ਼ਿਕੰਜਾ ਕਸ ਲਿਆ ਆਸਟਰੇਲੀਆ ਨੇ ਮੈਚ ਦੀ ਸ਼ੁਰੂਆਤ ਸਵੇਰੇ ਇੱਕ ਵਿਕਟ ‘ਤੇ 312 ਦੌੜਾਂ ਨਾਲ ਅੱਗੇ ਵਧਾਉਂਦੇ ਹੋਏ ਕੀਤੀ ਸੀ ਉਨ੍ਹਾਂ ਦੇ ਨਾਬਾਦ ਬੱਲੇਬਾਜ਼ ਵਾਰਨਰ ਨੇ 151 ਦੌੜਾਂ ਤੇ ਲਾਬੂਚਾਂਗੇ ਨੇ 55 ਦੌੜਾਂ ਨਾਲ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਇਆ ਤੇ ਟੀਮ ਨੇ 157.4 ਓਵਰਾਂ ‘ਚ ਕੁੱਲ 580 ਦੌੜਾਂ ਬਣਾਈਆਂ ਆਸਟਰੇਲੀਆਈ ਟੀਮ ਨੇ ਆਪਣੀਆਂ ਬਾਕੀ 9 ਵਿਕਟਾਂ 229 ਦੌੜਾਂ ਜੋੜ ਕੇ ਗਵਾਈਆਂ।
ਉੱਥੇ ਹੀ ਦਿਨ ਦੀ ਸਮਾਪਤੀ ਤੱਕ ਪਾਕਿਸਤਾਨੀ ਟੀਮ ਨੇ ਦੂਜੀ ਪਾਰੀ ‘ਚ ਵੀ ਖਰਾਬ ਸ਼ੁਰੂਆਤ ਕੀਤੀ ਤੇ 17 ਓਵਰਾ ‘ਚ 64 ਦੌੜਾਂ ਜੋੜ ਕੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ ਉੱਥੇ ਹੁਣ ਆਸਟਰੇਲੀਆ ਦੇ ਸਕੋਰ ਤੋਂ 276 ਦੌੜਾਂ ਦੂਰ ਹਨ ਤੇ ਉਨ੍ਹਾਂ ਦੀਆਂ 7 ਵਿਕਟਾਂ ਸੁਰੱਖਿਅਤ ਹਨ, ਜਿਸ ਨਾਲ ਉਹ ਮੁਸ਼ਕਲ ‘ਚ ਆ ਗਏ ਹਨ ਉਨ੍ਹਾਂ ਬੱਲੇਬਾਜ਼ ਸ਼ਾਹ ਮਸੂਦ 27 ਦੌੜਾ ਤੇ ਬਾਬਰ ਆਜ਼ਮ 20 ਦੌੜਾਂ ਬਣਾਕੇ ਨਾਬਾਦ ਕ੍ਰੀਜ਼ ‘ਤੇ ਹਨ ਤੇਜ਼ ਗੇਦਬਾਜ਼ ਮਿਸ਼ੇਲ ਸਟਾਰਕ ਨੇ ਕਪਤਾਨ ਅਜ਼ਹਰ ਅਲੀ ਨੂੰ ਸਿਰਫ 5 ਦੌੜਾਂ ‘ਤੇ ਆਊਟ ਕੀਤਾ।
ਜਦੋਂ ਕਿ ਹੈਰਿਸ ਸੋਲੇਲ ਨੂੰ 8 ਦੌੜਾਂ ‘ਤੇ ਟਿਮ ਪੇਨ ਦੇ ਹੱਥੋਂ ਕੈਚ ਕਰਾਇਆ ਅਸਦ ਸ਼ਫੀਕ ਜ਼ੀਰੋ ‘ਤੇ ਪੈਟ ਕਮਿੰਸ ਦਾ ਸ਼ਿਕਾਰ ਬਣ ਗਏ ਤੇ ਸਿਰਫ 25 ਦੌੜਾਂ ‘ਤੇ ਪਾਕਿਸਤਾਨ ਨੇ ਆਪਣੀਆਂ ਤਿੰਨ ਵਿਕਟਾਂ ਗੁਆਈਆਂ ਇਸ ਤੋਂ ਪਹਿਲਾਂ ਸਵੇਰੇ ਆਸਟਰੇਲੀਆ ਦੀ ਪਹਿਲੀ ਪਾਰੀ ‘ਚ ਕੱਲ੍ਹ ਦੇ ਨਾਬਾਦ ਬੱਲੇਬਾਜ਼ ਵਾਰਨਰ ਤੇ ਲਾਬੂਚਾਂਗੇ ਨੇ ਦੂਜੀ ਵਿਕਟ ਨਹੀ 129 ਦੌੜਾਂ ਦੀ ਸੈਂਕੜਾ ਸਾਂਝੇਦਾਰੀ ਕੀਤੀ ਵਾਰਨਰ ਆਪਣੇ ਸਰੋਕ ‘ਚ ਤਿੰਨ ਦੌੜਾਂ ਹੀ ਜੋੜ ਸਕੇ ਸਨ ਕਿ ਨਸੀਮ ਸ਼ਾਹ ਨੇ ਉਸ ਨੂੰ ਮੁਹੰਮਦ ਰਿਜ਼ਵਾਨ ਦੇ ਹੱਥੋਂ ਸਟੰਪ ‘ਤੇ ਕੈਚ ਕਰਾ ਕੇ ਪਾਕਿਸਤਾਨ ਨੂੰ ਰਾਹਤ ਦਿਵਾਈ ਦੂਜੇ ਸੈਸ਼ਨ ‘ਤੇ ਟਿਕੇ ਹੋਏ ਮਾਨਰਸ ਨੇ ਧੇਅਰ ਨਾਲ ਪਾਰੀ ਨੂੰ ਅੱਗੇ ਵਧਾਇਆ ਤੇ ਇੱਕ ਸ਼ੈਸਲ ਸੰਭਾਲ ਕੇ ਖੇਡਦੇ ਰਹੇ, ਉਨ੍ਹਾਂ ਨੇ 279 ਗੇਦਾਂ ਦੀ ਪਾਰੀ ‘ਚ 20 ਚੌਂਕੇ ਲਾਏ ਤੇ 185 ਦੌੜਾਂ ਬਣਾਈਆਂ।
ਆਪਣੀ ਕੱਲ੍ਹ ਦੀ ਅਰਧ ਸੈਂਕੜਾ ਪਾਰੀ ਨੂੰ ਸੈਂਕੜੇ ‘ਚ ਬਦਲਣ ਤੋਂ ਬਾਅਦ ਮਾਨਰਸ ਆਪਣੇ ਦੋਹਰੇ ਸੈਂਕੜੇ ਤੋਂ ਸਿਰਫ 15 ਦੌੜਾਂ ਦੂਰ ਸੀ ਕਿ ਸ਼ਾਹੀਨ ਅਫਰੀਦੀ ਨੇ ਉਸ ਨੂੰ ਬਾਬਰ ਆਜ਼ਮ ਦੇ ਹੱਥੋਂ ਕੈਚ ਕਰਾ ਕੇ ਸੱਤਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਪਾਕਿਸਤਾਨ ਵੱਲੋਂ ਯਾਸਿਰ ਸ਼ਾਹ ਨੇ 205 ਦੌੜਾਂ ਦੇ ਕੇ ਚਾਰ ਵਿਕਟਾਂ ਪ੍ਰਾਪਤ ਕੀਤੀਆਂ ਹੈਰਿਸ ਸੋਹੇਲ ਤੇ ਸ਼ਾਹਿਨ ਅਫਰੀਦੀ ਨੂੰ ਦੋ-ਦੋ ਵਿਕਟਾਂ ਪ੍ਰਾਪਤ ਹੋਈਆਂ ਇਮਰਾਨ ਖਾਨ ਤੇ ਨਸੀਮ ਸ਼ਾਹ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।