ਸਾਡੇ ਕਿਸੇ ਵਿਧਾਇਕ ਨੇ ਨਹੀਂ ਦਿੱਤਾ ਭਾਜਪਾ ਨੂੰ ਸਮਰਥਨ : ਸ਼ਰਦ ਪਵਾਰ
ਨਵੀਂ ਦਿੱਲੀ। ਮਹਾਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ ਤੋਂ ਬਾਅਦ ਇੱਕ ਮਹੀਨੇ ਤੱਕ ਚੱਲੇ ਰਾਜਨੀਤਿਕ ਅੜਿੱਕੇ ਤੋਂ ਬਾਅਦ ਅਚਾਨਕ ਇੱਕ ਵੱਡੇ ਸਿਆਸੀ ਉਲਟਫੇਰ ਵਿੱਚ ਸ਼ਨਿੱਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਇੱਕ ਧੜੇ ਨਾਲ ਗਠਜੋੜ ਕਰਕੇ ਸਰਕਾਰ ਬਣਾ ਲਈ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਵੇਰੇ ਕਰੀਬ ਸਾਢੇ ਸੱਤ ਵਜੇ ਸ਼੍ਰੀ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਕਾਂਪਾ ਦੇ ਸ਼੍ਰੀ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਤੋਂ ਬਾਅਦ ਵੀ ਘਟਨਾ ਕਰਮ ‘ਚ ਲਗਾਤਾਰ ਫੇਰਬਦਲ ਚੱਲ ਰਿਹਾ ਹੈ। ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਨੇ ਅੱਜ ਦੁਪਹਿਰ ਨੂੰ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਸਾਡੇ ਕਿਸੇ ਵੀ ਵਿਧਾਇਕ ਨੇ ਭਾਜਪਾ ਨੂੰ ਸਮਰਥਨ ਨਹੀਂ ਦਿੱਤਾ ਹੈ। Maharashtra
ਸ਼ਾਮ ਨੂੰ ਸ਼ਰਦ ਪਵਾਰ ਨੇ ਐਨਸੀਪੀ ਦੇ ਵਿਧਾਇਕਾਂ ਦੀ ਬੈਠਕ ਬੁਲਾਈ ਤਾਂ ਘਟਨਾਵਾਂ ਫਿਰ ਬਦਲੀਆਂ। ਇਸ ‘ਚ 7 ਵਿਧਾਇਕ ਉਹ ਵੀ ਪਹੁੰਚੇ ਜੋ ਸਵੇਰੇ ਰਾਜ ਭਵਨ ਵਿਖੇ ਅਜੀਤ ਪਵਾਰ ਦੇ ਨਾਲ ਸਨ। ਐਨਸੀਪੀ ਨੇ ਸ਼ਰਦ ਪਵਾਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਬੁਲਾਈ ਜੋ ਅਜੀਤ ਪਵਾਰ ਨੂੰ ਉਨ੍ਹਾਂ ਦੇ ਨਵੇਂ ਵਿਧਾਇਕ ਦਲ ਦੇ ਨੇਤਾ ਵਜੋਂ ਤਬਦੀਲ ਕੀਤਾ ਜਾਵੇ। ਪਾਰਟੀ ਆਗੂ ਧਨੰਜੈ ਮੁੰਡੇ ਵੀ ਇਸ ਵਿੱਚ ਸ਼ਾਮਲ ਹੋਣ ਲਈ ਵਾਈ ਵੀ ਚੌਹਾਨ ਸੈਂਟਰ ਪਹੁੰਚੇ। ਇਸ ਤੋਂ ਪਹਿਲਾਂ ਐਨਸੀਪੀ ਦੇ ਸੰਸਦ ਮੈਂਬਰ ਸੁਨੀਲ ਤਟਕਰੇ ਤੇ ਦੋ ਹੋਰ ਵਿਧਾਇਕ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਮਨਾਉਣ ਪਹੁੰਚੇ ਸਨ ਪਰ ਖਾਲੀ ਹੱਥ ਵਾਪਸ ਪਰਤਣਾ ਪਿਆ। ਅਜੀਤ ਆਪਣੇ ਭਰਾ ਸ੍ਰੀਨਿਵਾਸ ਦੀ ਰਿਹਾਇਸ਼ ‘ਤੇ ਸੀ। ਇੱਥੇ ਸੁਰੱਖਿਆ ਸਖਤ ਹੈ। Maharashtra
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।