ਸੋਨਾ ਜਿੱਤਣ ਵਾਲੀਆਂ ਵਿਦਿਆਰਥਣਾਂ ਦੀ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਹੋਈ ਚੋਣ
ਜਸਵੰਤ ਰਾਏ/ਜਗਰਾਓਂ। ਡੀਏਵੀ ਇੰਟਰਨੈਸ਼ਨਲ ਸਪੋਰਸਟ ਵੱਲੋਂ ਵੁਸ਼ੂ ਜੋਨਲ ਦੇ ਖੇਡ ਮੁਕਾਬਲੇ ਬੀਤੇ ਦਿਨੀਂ ਸ੍ਰੀ ਅੰਮ੍ਰਿਸਤਰ ਦੇ ਡੀਏਵੀ ਸਕੂਲ ਲੁਧਿਆਣਾ ਵਿਖੇ ਕਰਵਾਏ ਗਏ। ਇਸ ਵਿੱਚ ਜਗਰਾਓਂ ਦੇ ਡੀਏਵੀ ਸੈਨਟਰੀ ਪਬਲਿਕ ਸਕੂਲ ਸਮੇਤ ਕਈ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਬ੍ਰਿਜ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜਗਰਾਓਂ ਦੇ ਡੀਏਵੀ ਸੈਨਟਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ।
ਕਲੱਸਟਰ ਦੀ ਵੁਸ਼ੂ ਖੇਡ ‘ਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਜੋਨਲ ਲੈਵਲ ਵਿੱਚ ਲੜਕੀਆਂ ਦੀ ਟੀਮ ਨੇ ਪੰਜ ਸੋਨ, ਇੱਕ ਚਾਂਦੀ ਤੇ ਦੋ ਬ੍ਰਾਊਂਜ ਤਮਗੇ ਜਿੱਤ ਕੇ ਜੋਨਲ ਟਰਾਫੀ ‘ਤੇ ਕਬਜ਼ਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ 36 ਕਿੱਲੋ ਭਾਰ ਦੀਆਂ ਜੀਆ ਗਿੱਲ ਨੇ ਸੋਨ, 48 ਕਿੱਲੋ ਭਾਰ ‘ਚ ਮੁਸਕਾਨ ਗੋਇਲ ਨੇ ਸੋਨ, 52 ਕਿਲੋ ਭਾਰ ‘ਚ ਰਿਧੀਮਾ ਵਿੱਜ ਨੇ ਸੋਨ, 65 ਕਿੱਲੋ ਭਾਰ ‘ਚ ਗੁਨਵੀਨ ਕੌਰ ਨੇ ਸੋਨ ਤੇ 65 ਕਿੱਲੋ ਭਾਰ ‘ਚ ਅਰਸ਼ਪ੍ਰੀਤ ਕੌਰ ਨੇ ਸੋਨ ਹਾਸਲ ਕੀਤਾ ਹੈ।
ਪ੍ਰਿੰਸੀਪਲ ਨੇ ਦੱਸਿਆ ਕਿ ਇਨ੍ਹਾਂ ਸੋਨ ਤਮਗਾ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਪੰਜਾਬ-ਜੰਮੂ ਐਂਡ ਕਸ਼ਮੀਰ ਜੋਨ ਵੱਲੋਂ ਨੈਸ਼ਨਲ ਪੱਧਰ ਦੀਆਂ ਖੇਡਾਂ ਜੋ ਕਿ 26 ਤੋਂ 29 ਨਵੰਬਰ ਤੱਕ ਹਰਿਆਣਾ ਦੇ ਪਾਣੀਪਤ ‘ਚ ਹੋਣ ਜਾ ਰਹੀਆਂ ਹਨ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਜੋਨ ਮੁਕਾਬਲਿਆਂ ‘ਚ ਰੀਤਿਕਾ ਗਰਗ ਨੇ ਚਾਂਦੀ, ਮਨਮਗਨਦੀਪ ਸਿੰਘ ਤੇ ਉਦੈ ਬਾਂਸਲ ਨੇ ਬ੍ਰਾਊਂਜ ਸਮੇਤ ਕੁਲ 8 ਤਮਗੇ ਜਿੰਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਇਸ ਉਪਲੱਬਧੀ ਲਈ ਪ੍ਰਿੰਸੀਪਲ ਬ੍ਰਿਜ ਮੋਹਨ, ਮੈਨੇਜਮੈਂਟ ਕਮੇਟੀ ਤੇ ਸਮੂਹ ਸਕੂਲ ਸਟਾਫ ਵੱਲੋਂ ਸਕੂਲ ਪੁੱਜਣ ‘ਤੇ ਇਨ੍ਹਾਂ ਜੇਤੂ ਵਿਦਿਆਰਥੀਆਂ, ਡੀਪੀਆਈ ਹਰਦੀਪ ਸਿੰਘ ਬਿੰਜਲ, ਕੋਚ ਸੁਰਿੰਦਰਪਾਲ ਵਿੱਜ, ਮੈਡਮ ਬੇਅੰਤ ਕੌਰ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।