ਸੁਰਿੰਦਰ ਸਿੰਘ/ਧੂਰੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵੱਲੋਂ ਪਿੰਡ ਜਹਾਂਗੀਰ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਬੀਰ ਸਿੰਘ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਉਣ ਲਈ ਬੈਂਕ ਆਫ ਇੰਡੀਆ ਧੂਰੀ ਮੂਹਰੇ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਧਰਨੇ ਵਿਚ ਜ਼ਿਲ੍ਹਾ ਵਿੱਤ ਸਕੱਤਰ ਕਿਰਪਾਲ ਸਿੰਘ ਧੂਰੀ ਵਿਸ਼ੇਸ਼ ਤੌਰ ‘ਤੇ ਪਹੁੰਚੇਬੁਲਾਰਿਆਂ ਨੇ ਕਿਹਾ ਕਿ ਜਦੋਂ ਦਰਸ਼ਨ ਸਿੰਘ ਨੇ ਬੈਂਕ ਤੋਂ ਲੋਨ ਲਿਆ ਸੀ ।
ਤਾਂ ਪੰਦਰਾਂ ਲੱਖ ਰੁਪਏ ਦਾ ਲੋਨ ਲੈਣ ਵੇਲੇ ਜ਼ਮੀਨ ਪਲੱਸ ਕਰਨ ਦੇ ਨਾਲ-ਨਾਲ ਖਾਲੀ ਚੈੱਕ ਵੀ ਲੈਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਗੈਰ-ਕਾਨੂੰਨੀ ਹੈ ਜਦੋਂ ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੈਂਕ ਦੀ ਕਿਸ਼ਤ ਨਹੀਂ ਭਰ ਸਕਿਆ ਤਾਂ ਬੈਂਕ ਅਧਿਕਾਰੀਆਂ ਨੇ ਚੈੱਕ ਕੋਰਟ ਵਿੱਚ ਲਾ ਦਿੱਤਾ ਤੇ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋਣ ‘ਤੇ ਕੋਰਟ ਰਾਹੀਂ ਦਰਸ਼ਨ ਸਿੰਘ ਨੂੰ ਤਕਰੀਬਨ 28/29 ਦਿਨ ਪਹਿਲਾਂ ਪੁਲਿਸ ਨੇ ਘਰੋਂ ਫੜ ਕੇ ਮਲੇਰਕੋਟਲੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਪਹਿਲਾਂ ਮੋਦੀ ਸਰਕਾਰ ਨੇ ਨੋਟਬੰਦੀ ਕਰ ਦਿੱਤੀ।
ਤਾਂ ਕਿਸਾਨ ਦਾ ਆਰਥਿਕ ਸਿਸਟਮ ਹਿੱਲ ਗਿਆ ਅਤੇ ਪੰਜ ਵਿੱਘੇ ਜ਼ਮੀਨ ਵੇਚਣੀ ਪਈ ਅਤੇ ਕੁੱਝ ਵਿਸਵੇ ਜ਼ਮੀਨ ‘ਚੋਂ ਪਲਾਟ ਕੱਟ ਕੇ ਵੇਚਣੇ ਪਏ, ਟਰੈਕਟਰ ਵੀ ਵੇਚਣਾ ਪਿਆ ਫਿਰ ਕੈਪਟਨ ਸਰਕਾਰ ਨੇ ਕਰਜਾ ਖਤਮ ਕਰਨ ਦੀ ਸਹੁੰ ਖਾਧੀ ਪਰ ਉਲਟਾ ਕਰਜਾ ਤਾਂ ਕੀ ਖਤਮ ਕਰਨਾ ਸੀ ਕਿਸਾਨਾਂ ਦੀਆਂ ਕੁਰਕੀਆਂ ਅਤੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਖੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ ਇਸ ਧਰਨੇ ਨੂੰ ਬਲਾਕ ਖਜਾਨਚੀ ਬਲਵਿੰਦਰ ਸਿੰਘ ਪੇਧਨੀ ਕਲਾਂ, ਬਲਾਕ ਆਗੂ ਰਾਮ ਸਿੰਘ ਕੱਕੜਵਾਲ, ਬਲਾਕ ਆਗੂ ਦਰਸ਼ਨ ਸਿੰਘ ਕਿਲਾ ਹਕੀਮਾ, ਧੰਨਾ ਸਿੰਘ ਚੰਗਾਲ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੇਧਨੀ ਕਲਾਂ, ਮਹਿੰਦਰ ਸਿੰਘ ਭਸੌੜ, ਬਾਬੂ ਸਿੰਘ ਮੂਲੋਵਾਲ, ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।