ਭਾਰਤ ਨੇ ਬੰਗਲਾਦੇਸ਼ ਨੂੰ 130 ਦੌੜਾਂ ਨਾਲ ਰੋਲਿਆ

India , Bowled, 130 Runs, Bangladesh

ਦੋ ਮੈਚਾਂ ਦੀ ਸੀਰੀਜ਼ ‘ਚ ਬਣਾਇਆ 1-0 ਦਾ ਵਾਧਾ

ਏਜੰਸੀ/ਇੰਦੌਰ। ਤੇਜ਼ ਗੇਂਦਬਾਜ ਮੁਹੰਮਦ ਸ਼ਮੀ  (31 ਦੌੜਾਂ ‘ਤੇ 4 ਵਿਕਟਾਂ) ਅਤੇ ਆਫ਼ ਸਪਿੱਨਰ ਰਵਿਚੰਦਰਨ (42 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਜਬਰਦਸਤ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕੇਟ ਟੈਸਟ ਦੇ ਤੀਜੇ ਹੀ ਦਿਨ ਪਾਰ ਅਤੇ 130 ਦੌੜਾਂ ਨਾਲ ਰੌਂਦ ਕੇ ਦੋ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਨੇ ਆਪਣੀ ਪਹਿਲੀ ਪਾਰੀ ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ ਤੋਂ ਪਹਿਲਾਂ ਕੱਲ੍ਹ ਦੀਆਂ ਛੇ ਵਿਕਟਾਂ ‘ਤੇ 493 ਦੌੜਾਂ ‘ਤੇ ਐਲਾਨ ਕਰ ਦਿੱਤੀ ਬੰਗਲਾਦੇਸ਼ ਨੇ ਪਹਿਲੀ ਪਾਰ ਦੇ ਮੁਕਾਬਲੇ ਦੂਜੀ ਪਾਰੀ ‘ਚ ਕੁੱਝ ਬਿਹਰਤਰ ਪ੍ਰਦਰਸ਼ਨ ਕੀਤਾ ਪਰ ਪੂਰੀ ਟੀਮ ਦਿਨ ਦੇ ਅੰਤਿਮ ਸੈਸ਼ਨ ‘ਚ 69.2 ਓਵਰ ‘ਚ 213 ਦੌੜਾਂ ‘ਤੇ ਸਿਮਟ ਗਈ।

ਭਾਰਤ ਨੇ ਇਸ ਤਰ੍ਹਾਂ ਇਹ ਮੁਕਾਬਲਾ ਪਾਰੀ ਅਤੇ 130 ਦੌੜਾਂ ਨਾਲ ਜਿੱਤ ਲਿਆ ਭਾਰਤ ਦੀ ਜਿੱਤ ‘ਚ ਉਸ ਦੇ ਗੇਂਦਬਾਜ਼ਾਂ ਦਾ ਮੁੱਖ ਯੋਗਦਾਨ ਰਿਹਾ ਸ਼ਮੀ ਨੇ 31 ਦੌੜਾਂ ‘ਤੇ ਚਾਰ ਵਿਕਟਾਂ ਲੈ ਕੇ ਮੈਚ ‘ਚ ਸੱਤ ਵਿਕਟਾਂ ਪੂਰੀਆਂ ਕੀਤੀਆਂ ਅਸ਼ਵਿਨ ਨੇ 42 ਦੌੜਾਂ ‘ਤੇ ਤਿੰਨ ਵਿਕਟਾਂ ਲੈਕੇ ਮੈਚ ‘ਚ ਪੰਜ ਵਿਕਟਾਂ ਪੂਰੀਆਂ ਕੀਤੀਆਂ ਉਮੇਸ਼ ਯਾਦਵ ਨੇ 51 ਦੌੜਾਂ ‘ਤੇ ਦੋ ਵਿਕਟਾਂ ਲੈਕੇ ਮੈਚ ‘ਚ ਚਾਰ ਵਿਕਟਾਂ ਪੂਰੀਆਂ ਕੀਤੀਆਂ ਜਦੋਂਕਿ ਇਸ਼ਾਂਤ ਸ਼ਰਮਾ ਨੂੰ 31 ਦੌੜਾਂ ‘ਤੇ ਇੱਕ ਵਿਕਟ ਮਿਲੀ ਬੰਗਲਾਦੇਸ਼ ਦੀ ਦੂਜੀ ਪਾਰੀ ‘ਚ ਮੁਸ਼ਫਿਕੁਰ ਰਹੀਮ ਨੇ ਇੱਕਤਰਫ਼ਾ ਸੰਘਰਸ਼ ਕਰਦਿਆਂ 150 ਗੇਂਦਾਂ ‘ਤੇ ਸੱਤ ਚੌਕਿਆਂ ਦੀ ਮੱਦਦ ਤੋਂ 64 ਦੌੜਾਂ ਬਣਾਈਆਂ ਜਦੋਂਕਿ ਲਿੱਟਨ ਦਾਸ ਨੇ 35 ਅਤੇ ਮਹਿੰਦੀ ਹਸਨ ਮਿਰਾਜ ਨੇ 38 ਦੌੜਾਂ ਦਾ ਯੋਗਦਾਨ ਦਿੱਤਾ ਮਿਹਮਾਨ ਟੀਮ ਆਪਣੇ ਪਹਿਲੀਆਂ ਪੰਜ ਵਿਕਟਾਂ 72 ਦੌੜਾਂ ‘ਤੇ ਬਣਾਉਣ ਤੋਂ ਬਾਅਦ ਗੋਡੇ ਟੇਕ ਦਿੱਤੇ ਅਤੇ ਤੀਜੇ ਹੀ ਦਿਨ ਉਸਦਾ ਬੋਰੀਆ ਬਿਸਤਰਾ ਗੋਲ ਹੋ ਗਿਆ ਭਾਰਤ ਇਸ ਮੈਚ ਜਿੱਤਣ ਨਾਲ 60 ਅੰਕ ਮਿਲੇ ਅਤੇ ਹੁਣ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ 300 ਅੰਕ ਪੂਰੇ ਕੀਤੇ ਹਨ ।

ਇਹ ਲਗਾਤਾਰ ਤੀਜਾ ਟੈਸਟ ਹੈ ਜਦੋਂ ਭਾਰਤ ਨੇ ਪਾਰੀ ‘ਚ ਜਿੱਤ ਹਾਸਲ ਕੀਤੀ ਭਾਰਤ ਨੇ ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੂੰ ਰਾਂਚੀ ‘ਚ ਪਾਰੀ ਅਤੇ 202 ਦੌੜਾਂ ਨਾਲ ਅਤੇ ਇਸ ਟੀਮ ਨੂੰ ਪੁਣੇ ‘ਚ ਪਾਰੀ ਅਤੇ 137 ਦੌੜਾਂ ਨਾਲ ਹਰਾਇਆ ਸੀ ਇਸ ਤੋਂ ਪਹਿਲਾਂ ਭਾਰਤ ਨੇ 1993-94 ਦੇ ਸੈਸ਼ਨ ‘ਚ ਸ੍ਰੀ ਲੰਕਾ ਖਿਲਾਫ਼ ਲਗਾਤਾਰ ਤਿੰਨ ਮੈਚ ਪਾਰੀ ਦੇ ਅੰਤਰ ਨਾਲ ਜਿੱਤੇ ਸਨ ਇਸ ਤੋਂ ਪਹਿਲਾਂ ਭਾਰਤ ਨੇ 1992-93 ‘ਚ ਇੰਗਲੈਂਡ ਨੂੰ ਦੋ ਵਾਰ ਪਾਰੀ ਤੋਂ ਅਤੇ ਜਿੰਮਬਾਬੇ ਨੂੰ ਪਾਰੀ ਹਰਾਕੇ ਲਗਾਤਾਰ ਤਿੰਨ ਮੈਚ ਪਾਰੀ ਦੇ ਅੰਤਰ ਨਾਲ ਜਿੱਤੇ ਸਨ ਬੰਗਲਾਦੇਸ਼ ਦਾ ਵਿਦੇਸ਼ੀ ਜਮੀਨ ‘ਤੇ ਖਰਾਬ ਪ੍ਰਦਰਸ਼ਨ ਜਾਰੀ ਹੈ ਅਤੇ ਵਿਦੇਸ਼ੀ ਜਮੀਨ ‘ਤੇ ਪਿਛਲੇ ਛੇ ਟੈਸਟਾਂ ‘ਚ ਇਹ ਉਸ ਦੀ ਪਾਰੀ ‘ਚ ਪੰਜਵੀਂ ਹਾਰ ਹੈ ਟੀਮ ਇੰਡੀਆ ਦੇ ਹਮਲੇ ਦੇ ਸਾਹਮਣੇ ਬੰਗਲਾਦੇਸ਼ੀ ਟੀਮ ਇੱਥੇ ਹੋਲਕਰ ਸਟੇਡੀਅਮ ‘ਚ ਦੂਜੀ ਪਾਰੀ ‘ਚ ਵੀ ਸੰਭਲ ਨਾ ਸਕੀ ਅਤੇ ਲੰਚ ਤੱਕ ਉਸ ਨੇ ਸਿਰਫ਼ 60 ਦੌੜਾਂ ‘ਤੇ ਆਪਣੀਆਂ ਚਾਰ ਸ਼ੁਰੂਆਤੀ ਵਿਕਟਾਂ ਗਵਾ ਲਈਆਂ ਅਤੇ ਅੰਤਿਮ ਸੈਸ਼ਨ ‘ਚ ਉਸ ਨੇ ਬਾਕੀ ਚਾਰ ਵਿਕਟਾਂ ਗਵਾ ਲਈਆਂ ਭਾਰਤ ਦੀ ਪਹਿਲੀ ਪਾਰੀ ‘ਚ 243 ਦੌੜਾਂ ਬਣਾਉਣ ਵਾਲੇ ਮਿਅੰਕ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ ਮਿਅੰਕ ਛੇਵੇਂ ਅਜਿਹੇ ਬੱਲੇਬਾਜ਼ ਬਣ ਗਏ।

ਜਿਨ੍ਹਾਂ ਦਾ ਵਿਅਕਤੀਗਤ ਸਕੋਰ ਹੀ ਦੋਵਾਂ ਪਾਰੀਆਂ ‘ਚ 213 ਦੌੜਾਂ ਬਣਾਈਆਂ ਇਸ ਸ਼੍ਰੇਣੀ ‘ਚ ਵੀਨੂ ਮਾਂਕੜ, ਰਾਹੁਲ ਦਰਿਵੜ, ਸਚਿਨ ਤੇਂਦੂਲਕਰ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸ਼ਾਮਲ ਹਨ ਭਾਰਤ ਵੱਲੋਂ ਤੇਜ਼ ਗੇਂਦਬਾਜਾਂ ਦਾ ਇੱਕ ਵਾਰ ਫਿਰ ਦਬਦਬਾ ਰਿਹਾ ਅਤੇ ਹੋਲਕਰ ਦੀ ਉਛਾਲ ਭਰੀ ਪਿਚ ਦਾ ਉਨ੍ਹਾਂ ਨੇ ਭਰਪੂਰ ਫਾਇਦਾ ਉਠਾਇਆ ਸ਼ਮੀ ਨੇ ਘਰੇਲੂ ਟੈਸਟ ‘ਚ ਆਪਣਾ ਤੀਜਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਲਕਾਤਾ ‘ਚ ਵੈਸਟ ਇੰਡੀਜ਼ ਖਿਲਾਫ਼ ਆਪਣੇ ਟੈਸਟ ‘ਚ 2013-14 ‘ਚ 47 ਦੌੜਾਂ ‘ਤੇ ਪੰਜ ਵਿਕਟਾਂ ਅਤੇ 2019 ‘ਚ ਦੱਖਣੀ ਅਫ਼ਰੀਕਾ ਖਿਲਾਫ਼ ਵਿਜਾਗ ‘ਚ 35 ਦੌੜਾਂ ‘ਤੇ ਪੰਜ ਵਿਕਟਾਂ ਲਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।