ਘੱਟ ਕੀਤੇ ਵਧੀਆਂ ਫੀਸਾਂ ਦੇ ਫੈਸਲੇ
ਨਵੀਂ ਦਿੱਲੀ। ਜਵਾਹਰ ਲਾਲ ਨਹਿਰੂ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਸਰਕਾਰ ਨੂੰ ਝੁਕਾਉਣ ‘ਤੇ ਮਜ਼ਬੂਰ ਕਰ ਦਿੱਤਾ। ਮੋਦੀ ਸਰਕਾਰ ਨੇ ਆਖਰਕਾਰ ਵਧੀ ਹੋਈ ਹਾਸਟਲ ਫੀਸ ਦਾ ਫੈਸਲਾ ਵਾਪਸ ਲੈ ਲਿਆ ਹੈ ਜੋ ਕਿ ਪ੍ਰਸਤਾਵਿਤ ਫੀਸ ਢਾਂਚੇ ਤੋਂ ਘੱਟ ਹੈ। ਇਸ ਦੇ ਨਾਲ ਹੀ ਗਰੀਬ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੇਣ ਲਈ ਇੱਕ ਯੋਜਨਾ ਪ੍ਰਸਤਾਵਿਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਐਚਆਰਡੀ ਮਿਨੀਸਟ੍ਰੀ ਨੇ ਟਵੀਟ ਕਰਕੇ ਦਿੱਤੀ ਹੈ। Protests
ਦੱਸ ਦਈਏ ਕਿ ਜੈਐਨਯੂ ਪ੍ਰਸ਼ਾਸਨ ਨੇ ਹਾਸਟਲ ‘ਚ ਇਸਟੈਬਲੀਸ਼ਮੈਂਟ, ਕ੍ਰਾਕਰੀ ਅਤੇ ਨਿਊਜ਼ ਪੇਪਰ ਆਦਿ ਦੀ ਕੋਈ ਫੀਸ ਨਹੀਂ ਵਧਾਈ ਸੀ ਪਰ ਰੂਮ ਰੈਂਟ ਦੀਆਂ ਫੀਸਾਂ ‘ਤੇ ਕਾਫੀ ਜਿਆਦਾ ਵਾਧਾ ਕੀਤਾ ਗਿਆ ਸੀ। ਪਹਿਲਾਂ ਜਿੱਥੇ ਸਿੰਗਲ ਸੀਟਰ ਹਾਸਟਲ ਦੇ ਰੂਮ ਦਾ ਕਿਰਾਇਆ 20 ਰੁਪਏ ਸੀ ਤਾਂ ਪ੍ਰਸ਼ਾਸਨ ਨੇ ਇਸ ਨੂੰ ਵਧਾਕੇ 600 ਰੁਪਏ ਕਰ ਦਿੱਤਾ ਸੀ। ਉਥੇ ਡਬਰ ਸੀਟਰ ਦਾ ਦਾ ਕਿਰਾਇਆ ਦਸ ਰੁਪਏ ਵਧਾ ਕੇ 300 ਰੁਪਏ ਕੀਤਾ ਗਿਆ ਸੀ। ਇਹ ਪਹਿਲਾਂ ਦੀ ਬਜਾਏ ਕਾਫੀ ਜਿਆਦਾ ਸੀ। Protests
ਵਿਦਿਆਰਥੀਆਂ ‘ਤੇ ਇਹ ਪ੍ਰਤੀਬੰਧੀਆਂ ਵੀ ਲਾਈਆਂ ਗਈਆਂ ਸਨ
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਾਤ 11:30 ਵਜੇ ਤੋਂ ਬਾਅਦ ਹੋਸਟਲ ਦੇ ਅੰਦਰ ਰਹਿਣਾ ਹੋਵੇਗਾ
ਡਾਇਨਿੰਗ ਹਾਲ ਵਿਚ ਉਚਿਤ ਕਪੜੇ ਪਾ ਕੇ ਆਉਂਣਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।