ਅਰਵਿੰਦ ਜੈਤਿਲਕ
ਜਿਉਂ ਹੀ ਦੇਸ਼ ਦੀ ਸੁਪਰੀਮ ਕੋਰਟ ਨੇ 500 ਸਾਲ ਪੁਰਾਣੇ ਅਯੁੱਧਿਆ ਵਿਵਾਦ ‘ਤੇ 9 ਨਵੰਬਰ ਨੂੰ ਫੈਸਲਾ ਸੁਣਾਉਣ ਦਾ ਐਲਾਨ ਕੀਤਾ ਭਾਰਤੀ ਸਮਾਜ ‘ਤੇ ਸੁਹਿਰਦਤਾ ਦੀ ਅਗਨੀ-ਪ੍ਰੀਖਿਆ ‘ਚੋਂ ਗੁਜ਼ਰਨ ਦਾ ਭਾਰ ਆਣ ਪਿਆ ਧਾਰਮਿਕ ਅਤੇ ਸੱਭਿਆਚਾਰਕ ਏਕਤਾ ਸਾਬਤ ਕਰਨ ਦੀ ਚੁਣੌਤੀ ਵਧ ਗਈ ਤੇ ਹਜ਼ਾਰਾਂ ਸਾਲ ਪੁਰਾਣੀ ਗੰਗਾ-ਜਮਨਾ ਤਹਿਜ਼ੀਬ ਵੀ ਕਸੌਟੀ ‘ਤੇ ਕੱਸੀ ਗਈ ਸਮਾਜ ਦੇ ਦਿਲ-ਦਿਮਾਗ਼ ਵਿਚ ਹਲਚਲ ਤੇਜ਼ ਹੋਈ ਅਤੇ ਫੈਸਲੇ ਨੂੰ ਲੈ ਕੇ ਪੈਦਾ ਕਾਲਪਨਿਕ ਹਾਲਾਤਾਂ ਦਾ ਅਣਜਾਣ ਜਿਹਾ ਭੈਅ ਸਤਾਉਣ ਲੱਗਾ।
ਸਰਕਾਰੀ ਮਸ਼ੀਨਰੀ ਹਰਕਤ ਵਿਚ ਆਈ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਸੜਕਾਂ ‘ਤੇ ਸੁਰੱਖਿਆ ਫੋਰਸਾਂ ਦੇ ਬੂਟਾਂ ਦੀ ਆਹਟ ਸੁਣਾਈ ਦੇਣ ਲੱਗੀ ਅਤੇ ਲੋਕਾਂ ਦਾ ਪ੍ਰਬੰਧ ‘ਤੇ ਭਰੋਸਾ ਵਧਣ ਲੱਗਾ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ‘ਤੇ ਫੈਸਲੇ ਨੂੰ ਲੈ ਕੇ ਵਿਚਾਰ-ਵਟਾਂਦਰਾ ਤੇਜ਼ ਹੋਇਆ ਅਤੇ ਸਰਕਾਰ ਵੱਲੋਂ ਭੜਕਾਊ ਪ੍ਰਤੀਕਿਰਿਆਵਾਂ ਨਾ ਦਿੱਤੇ ਜਾਣ ਦੀਆਂ ਸਖ਼ਤ ਹਿਦਾਇਤਾਂ ਦਿੱਤੀਆਂ ਜਾਣ ਲੱਗੀਆਂ ਗੌਰ ਕਰੀਏ ਤਾਂ ਇਹ ਸਹੀ ਵੀ ਸੀ ਇਸ ਲਈ ਕਿ ਅਯੁੱਧਿਆ ਮਸਲੇ ਨੇ ਵੱਖ-ਵੱਖ ਸੱਭਿਆਚਾਰਾਂ ਵਿਚ ਰਚੇ-ਵੱਸੇ ਭਾਰਤੀ ਸਮਾਜ ਨੂੰ ਕਈ ਵਾਰ ਦੁਖੀ ਤੇ ਪਰੇਸ਼ਾਨ ਕੀਤਾ ਸਮਾਜ ਨੂੰ ਅਨੇਕਾਂ ਵਾਰ ਤਣਾਅ ਅਤੇ ਟਕਰਾਅ ਦੀ ਪੀੜਾ ‘ਚੋਂ ਗੁਜ਼ਰਨਾ ਪਿਆ ਨਫ਼ਰਤ ਦੀਆਂ ਕੰਧਾਂ ਚੌੜੀਆਂ ਤੇ ਉੱਚੀਆਂ ਹੋਈਆਂ ਦੇਸ਼ ਅਤੇ ਸਮਾਜ ਦੀ ਏਕਤਾ ਅਤੇ ਅਖੰਡਤਾ ‘ਤੇ ਖੂਨ ਦੇ ਛਿੱਟੇ ਪਏ ਅਯੁੱਧਿਆ ਦੀਆਂ ਗਲੀਆਂ ਵਿਚ ਚੀਕਾਂ ਸੁਣਾਈ ਦਿੱਤੀਆਂ ਪਰ ਚੌਕਸ ਸੁਰੱਖਿਆ ਪ੍ਰਬੰਧ ਅਤੇ ਲੋਕਾਂ ਦੀ ਸਮਝ ਨਾਲ ਭਾਰਤੀ ਸਮਾਜ ਏਕਤਾ ਦੀ ਅਗਨੀ-ਪ੍ਰੀਖਿਆ ਵਿਚ ਖ਼ਰਾ ਉੱਤਰਿਆ ਭੈਅ ਅਤੇ ਡਰ ਦੀਆਂ ਸਾਰੀਆਂ ਸੰਭਾਵਨਾਵਾਂ ਬੇਬੁਨਿਆਦ ਸਾਬਤ ਹੋਈਆਂ ਦੇਸ਼ ਨੇ ਭੈਅ ਅਤੇ ਡਰ ਦੇ ਲਿਬਾਸ ਨੂੰ ਲਾਹ ਕੇ ਅਦਾਲਤ ਦੇ ਫੈਸਲੇ ‘ਤੇ ਨਜ਼ਰਾਂ ਟਿਕਾ ਦਿੱਤੀਆਂ ਫੈਸਲਾ ਆਉਣ ‘ਤੇ ਹਜ਼ਾਰਾਂ ਸਾਲ ਦਾ ਮੱਤਭੇਦ ਮਿਟ ਗਿਆ ਹਾਂ, ਕੁਝ ਬੇਲੋੜੀਆਂ ਪ੍ਰਤੀਕਿਰਿਆ ਜ਼ਰੂਰ ਹੋਈਆਂ ਪਰ ਇਹ ਡਰਾਉਣੀ ਹਲਚਲ ਪੈਦਾ ਨਹੀਂ ਕਰ ਸਕੀਆਂ ਦੇਸ਼ ਦੇ ਲੋਕਾਂ ਨੇ ਇਨ੍ਹਾਂ ਭੜਕਾਉਣ ਅਤੇ ਉਲਝਾਉਣ ਵਾਲੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਚੰਗੀ ਗੱਲ ਇਹ ਰਹੀ ਕਿ ਫੈਸਲੇ ਦੇ ਸਾਰੇ ਪੱਖ ਸੰਤੁਸ਼ਟ ਦਿਸੇ ਫੈਸਲੇ ਦਾ ਚਾਰੇ ਪਾਸੇ ਸਵਾਗਤ ਹੋਇਆ ਅਤੇ ਰਾਮ-ਰਹੀਮ ਗਲੇ ਮਿਲਦੇ ਦਿਸੇ ਦੇਸ਼ ਦੇ ਜਿੰਮੇਵਾਰ ਲੋਕਾਂ ਨੇ ਸੰਦੇਸ਼ ਦਿੱਤਾ ਕਿ ਇਸ ਫੈਸਲੇ ਨਾਲ ਨਾ ਕੋਈ ਜਿੱਤਿਆ ਤੇ ਨਾ ਕੋਈ ਹਾਰਿਆ ਸਿਰਫ਼ ਦੇਸ਼ ਜਿੱਤਿਆ ਭਾਰਤ ਜਿੱਤਿਆ ਭਾਰਤ ਦੇ ਲੋਕ ਜਿੱਤੇ।
ਚੰਗੀ ਗੱਲ ਇਹ ਰਹੀ ਕਿ ਦੇਸ਼ ਦੇ ਲੋਕਾਂ ਨੇ ਪਰਿਪੱਕਤਾ ਦਿਖਾਉਂਦੇ ਹੋਏ ਇਸੇ ਰੂਪ ਵਿਚ ਇਸ ਨੂੰ ਸਵੀਕਾਰ ਵੀ ਕੀਤਾ ਨਾ ਕਿਤੇ ਪਟਾਕੇ ਚੱਲੇ ਤੇ ਨਾ ਹੀ ਕਿਤੇ ਮਾਤਮ ਮਨਾਇਆ ਗਿਆ ਸਾਰਿਆਂ ਨੇ ਫੈਸਲੇ ਵਿਚ ਇੱਕ ਨਵੇਂ ਭਾਰਤ ਦੀ ਤਸਵੀਰ ਦੇਖੀ ਸਾਰਾ ਵਾਤਾਵਰਨ ਰਾਮ ਦੇ ਰੰਗ ‘ਚ ਰੰਗ ਗਿਆ ਜੁੰਮਨ ਚਾਚਾ ਨੇ ਇਮਾਮੇ ਹਿੰਦ ‘ਤੇ ਨਾਜ਼ ਕੀਤਾ ਤਾਂ ਅਲਗੂ ਕਾਕਾ ਨੇ ਮੀਰ ਤਕੀ ਮੀਰ ਦੇ ਤਰਾਨੇ ਗਾਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਰਾਮ ਭਗਤੀ ਅਤੇ ਰਹੀਮ ਭਗਤੀ ਨੂੰ ਰਾਸ਼ਟਰ ਭਗਤੀ ਨਾਲ ਜੋੜਿਆ ਇੱਕ ਨਵੇਂ ਭਾਰਤ ਨੂੰ ਘੜਨ ਦੇ ਸੰਕਲਪ ਦੇ ਨਾਲ ਦੇਸ਼ ਲਈ ਇੱਕ ਨਵਾਂ ਸਵੇਰਾ ਦੱਸਿਆ ਜੋ ਕੱਲ੍ਹ ਤੱਕ ਰਾਮ ਦੇ ਵਜ਼ੂਦ ‘ਤੇ ਸਵਾਲ ਉਠਾ ਰਹੇ ਸਨ, ਉਹ ਲੋਕ ਵੀ ਰਾਮ ਦੇ ਬਲਿਹਾਰੇ ਗਏ ਰਾਜਾ ਰਾਮ ਦੀ ਪ੍ਰਸੰਸਾ ਵਿਚ ਤੁਲਸੀ ਦੀਆਂ ਚੌਪਾਈਆਂ ਅਤੇ ਉਮਰ ਖਿਆਮ ਦੀਆਂ ਰੁਬਾਈਆਂ ਗਾਈਆਂ ਗਈਆਂ ਬਹੁ-ਧਰਮੀ ਭਾਰਤੀ ਸਮਾਜ ਲਈ ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਭਾਰਤੀ ਜਨ-ਮਾਨਸ ਤੇ ਭਾਰਤੀ ਨਿਆਂ ਪ੍ਰਬੰਧ ਅਤੇ ਜੱਜਾਂ ਦੀ ਵੀ ਚਾਰੇ ਪਾਸੇ ਪ੍ਰਸੰਸਾ ਹੋਈ ਅਤੇ ਹੋਵੇ ਵੀ ਕਿਉਂ ਨਾ! ਆਖ਼ਰ ਨਿਆਂ ਮੰਦਰ ਦੇ ਪੰਚ-ਪਰਮੇਸ਼ਰਾਂ ਨੇ ਸਰਬਸੰਮਤੀ ਨਾਲ ਫੈਸਲਾ ਦਿੱਤਾ ਇੰਨੇ ਵੱਡੇ ਸੰਵੇਦਨਸ਼ੀਲ ਮਸਲੇ ‘ਤੇ ਪੰਚ-ਪਰਮੇਸ਼ਰਾਂ ਵਿਚ ਇੱਕਮਤ ਰਾਏ ਭਾਰਤੀ ਨਿਆਂ ਪ੍ਰਬੰਧ ਦੀ ਇੱਕ ਅਦੁੱਤੀ ਘਟਨਾ ਹੈ ਪੰਚ-ਪਰਮੇਸ਼ਰਾਂ ਨੇ ਅਜਿਹਾ ਕਰਕੇ ਦੇਸ਼ ਦੇ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਏਕਤਾ ਦੇ ਧਾਗੇ ਵਿਚ ਪਰੋਅ ਦਿੱਤਾ ਫੈਸਲੇ ਸਬੰਧੀ ਬਹੁ-ਧਰਮੀ ਭਾਰਤੀ ਸਮਾਜ ਦੀ ਆਪਸੀ ਸਮਝ ਅਤੇ ਸਨਮਾਨ ਦੀ ਮੁੜ-ਸਥਾਪਨਾ ਕੀਤੀ ਅਤੇ ਨਫ਼ਰਤ ਅਤੇ ਗੁੱਸੇ ਦੀ ਦੀਵਾਰ ਨੂੰ ਢਾਹ ਦਿੱਤਾ ਮਸਜ਼ਿਦ ਲਈ ਪੰਜ ਏਕੜ ਜ਼ਮੀਨ ਪ੍ਰਦਾਨ ਕਰਕੇ ਵਿਭਿੰਨਤਾਪੂਰਨ ਭਾਰਤੀ ਸਮਾਜ ਨੂੰ ਮਿਲ-ਜੁਲ ਕੇ ਰਹਿਣ ਦਾ ਸੁਨੇਹਾ ਦਿੱਤਾ ਪੰਚ-ਪਰਮੇਸ਼ਰਾਂ ਨੇ ਆਪਣੇ ਫੈਸਲੇ ਵਿਚ ਆਸਥਾ ਦਾ ਸਵਾਗਤ ਤਾਂ ਕੀਤਾ ਪਰ ਇਹ ਵੀ ਯਕੀਨੀ ਕੀਤਾ ਕਿ ਮਾਲਿਕਾਨਾ ਹੱਕ ਸਿਰਫ਼ ਆਸਥਾ ਨਾਲ ਸਾਬਤ ਨਹੀਂ ਹੁੰਦਾ, ਵਿਗਿਆਨਕ ਪ੍ਰਮਾਣ ਹੋਣਾ ਵੀ ਜ਼ਰੂਰੀ ਹੈ ਅਦਾਲਤ ਵਿਚ ਰੱਖੇ ਗਏ ਪੁਰਾਤੱਤਵ ਸਬੂਤਾਂ ਨੇ ਰਾਮ ਦੀ ਜਨਮ ਭੂਮੀ ਅਯੁੱਧਿਆ ਹੋਣ ਦੀ ਵਿਗਿਆਨਤਾ ਨੂੰ ਪ੍ਰਮਾਣਿਤ ਕੀਤਾ ਅਤੇ ਧਾਰਮਿਕ ਸਾਹਿਤਾਂ ਨੇ ਵੀ ਸਾਬਤ ਕੀਤਾ ਕਿ ਅਯੁੱਧਿਆ ਵਾਲਮੀਕਿ ਅਤੇ ਤੁਲਸੀ ਦੇ ਰਾਮ ਦੀ ਹੀ ਜਨਮ ਭੂਮੀ ਹੈ ਮਹਾਤਮਾ ਗਾਂਧੀ ਦੀਆਂ ‘ਪ੍ਰਾਰਥਨਾਵਾਂ ਦੇ ਰਾਮ’ ਦਾ ਪਵਿੱਤਰ ਸਥਾਨ ਹੈ।
ਅਦਾਲਤ ਸੰਤੁਸ਼ਟ ਹੋਈ ਅਤੇ ਪਵਿੱਤਰ ਰਾਮ ਮੰਦਰ ਦੇ ਨਿਰਮਾਣ ਦਾ ਰਾਸਤਾ ਸਾਫ਼ ਹੋ ਗਿਆ ਅਦਾਲਤ ਨੇ ਆਪਣੇ ਫੈਸਲੇ ਵਿਚ ਕੇਂਦਰ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਰਾਮ ਮੰਦਰ ਦੇ ਨਿਰਮਾਣ ਲਈ ਤਿੰਨ ਮਹੀਨਿਆਂ ਦੇ ਅੰਦਰ ਟਰੱਸਟ ਬਣਾਵੇ ਅਤੇ ਵਿਵਾਦਿਤ ਜ਼ਮੀਨ ਦਾ ਅੰਦਰੂਨੀ ਅਤੇ ਬਾਹਰੀ ਹਿੱਸਾ ਟਰੱਸਟ ਨੂੰ ਸੌਂਪੇ ਅਦਾਲਤ ਨੇ ਟਰੱਸਟ ਵਿਚ ਨਿਰਮੋਹੀ ਅਖਾੜੇ ਨੂੰ ਵੀ ਅਗਵਾਈ ਦੇਣ ਦਾ ਆਦੇਸ਼ ਦਿੱਤਾ ਹੈ ਗੌਰ ਕਰੀਏ ਤਾਂ ਪੰਚ-ਪਰਮੇਸ਼ਰਾਂ ਦਾ ਨਿਆਂ ਆਸਥਾ ਅਤੇ ਵਿਚਾਰਾਂ ਦੀ ਸੰਪੂਰਨਤਾ ਨੂੰ ਸਮੇਟੇ ਹੋਏ ਹੈ ਉਸਨੇ ਜਨ-ਭਾਵਨਾ, ਆਸਥਾ ਅਤੇ ਸ਼ਰਧਾ ਨੂੰ ਨਿਆਂ ਦਿੱਤਾ ਹੈ ਅਤੀਤ ਨੂੰ ਭੁਲਾ ਕੇ ਅੱਗੇ ਵਧਣ ਦੀ ਨਸੀਹਤ ਦਿੱਤੀ ਹੈ ਭਾਰਤੀ ਸਮਾਜ ਨੇ ਅਦਾਲਤ ਦੀ ਭਾਵਨਾ ਨੂੰ ਦਿਲੋਂ ਸਵੀਕਾਰ ਕੀਤਾ ਹੈ ਆਪਣੀ ਸੂਝ-ਬੂਝ ਨਾਲ ਸਾਬਤ ਕੀਤਾ ਹੈ ਕਿ ਉਹ ਔਖੇ ਤੋਂ ਔਖੇ ਹਾਲਾਤਾਂ ਵਿਚ ਵੀ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀਰਾਮ ਦੇ ਦੱਸੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਤੋਂ ਮੂੰਹ ਨਹੀਂ ਮੋੜਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।