ਪੈਨਾਸੋਨਿਕ ਇੰਡੀਆ ਓਪਨ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ
ਏਜੰਸੀ(ਨਵੀਂ ਦਿੱਲੀ) ਮੌਜ਼ੂਦਾ ਚੈਂਪੀਅਨ ਭਾਰਤੀ ਗੋਲਫਰ ਖਲਿਨ ਜੋਸ਼ੀ ਵੀਰਵਾਰ ਤੋਂ ਇੱਥੇ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਸ਼ੁਰੂ ਹੋਣ ਜਾ ਰਹੇ ਪੈਨਾਸੋਨਿਕ ਇੰਡੀਆ ਓਪਨ 2019 ’ਚ ਆਪਣਾ ਖਿਤਾਬ ਬਚਾਉਣ ਉੱਤਰਨਗੇ ਪੈਨਾਸੋਨਿਕ ਇੰਡੀਆ ਓਪਨ ’ਚ ਹੁਣ ਤੱਕ ਕਿਸੇ ਵੀ ਗੋਲਫਰ ਨੇ ਇੱਕ ਵਾਰ ਤੋਂ ਜ਼ਿਆਦਾ ਖਿਤਾਬ ਨਹÄ ਜਿੱਤਿਆ ਹੈ, ਅਜਿਹੇ ’ਚ ਖਲਿਨ ਜੇਕਰ ਆਪਣਾ ਖਿਤਾਬ ਬਚਾ ਲੈਂਦੇ ਹਨ ਤਾਂ ਉਨ੍ਹਾਂ ਲਈ ਇਹ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ ਟੂਰਨਾਮੈਂਟ ਇਸ ਤੋਂ ਪਹਿਲਾਂ ਦਿੱਲੀ ਗੋਲਫ ਕਲੱਬ ’ਚ ਕਰਵਾਇਆ ਜਾਂਦਾ ਸੀ ਪਰ ਪਹਿਲੀ ਵਾਰ ਇਹ ਕਲਾਸਿਕ ਗੋਲਫ ਐਂਡ ਕੰਟਰੀ ਕਲੱਬ ’ਚ ਹੋਣ ਜਾ ਰਿਹਾ ਹੈ ਇਹ ਟੂਰਨਾਮੈਂਟ 14 ਤੋਂ 17 ਨਵੰਬਰ ਤੱਕ ਖੇਡਿਆ ਜਾਵੇਗਾ ਸਾਲ 2011 ਤੋਂ ਲੈ ਕੇ ਹੁਣ ਤੱਕ ਅੱਠ ਜੇਤੂਆਂ ’ਚੋਂ ਸੱਤ ਜੇਤੂ ਭਾਰਤੀ ਹਨ।
ਪਰ ਇਨ੍ਹਾਂ ’ਚੋਂ ਹੁਣ ਤੱਕ ਕੋਈ ਵੀ ਗੋਲਫਰ ਆਪਣਾ ਖਿਤਾਬ ਬਚਾਉਣ ’ਚ ਸਫਲ ਨਹÄ ਹੋ ਸਕਿਆ ਹੈ 2019 ਦੇ ਇਸ ਸੰਸਕਰਨ ’ਚ ਇਸ ਵਾਰ ਪਿਛਲੇ ਅੱਠ ਜੇਤੂਆਂ ’ਚੋਂ ਪੰਜ ਸਾਬਕਾ ਚੈਂਪੀਅਨ ਇਸ ’ਚ ਹਿੱਸਾ ਲੈ ਰਹੇ ਹਨ, ਜਿਸ ’ਚ ਮੌਜ਼ੂਦਾ ਚੈਂਪੀਅਨ ਜੋਸ਼ੀ ਤੋਂ ਇਲਾਵਾ ਸ਼ਿਵ ਕਪੂਰ, ਮੁਕੇਸ਼ ਕੁਮਾਰ, ਚਿਰਾਗ ਕੁਮਾਰ ਅਤੇ ਦਿੱਗਵਿਜੈ ਸਿੰਘ ਸ਼ਾਮਲ ਹਨ ਪਿਛਲੇ ਸੈਸ਼ਨ ’ਚ ਪੈਨਾਸੋਨਿਕ ਇੰਡੀਆ ਓਪਨ ਦੇ ਰੂਪ ’ਚ ਆਪਣੇ ਪਹਿਲੇ ਏਸ਼ੀਆਈ ਟੂਰ ਦਾ ਖਿਤਬ ਜਿੱਤਣ ਵਾਲੇ ਜੋਸ਼ੀ ਦੀਆਂ ਨਜ਼ਰਾਂ ਆਪਣੀ ਸਫਲਤਾ ਨੂੰ ਦੁਹਰਾਉਣ ’ਤੇ ਲੱਗੀਆਂ ਹੋਈਆਂ ਹਨ ਜੋਸ਼ੀ ਜੇਕਰ ਖਿਤਾਬ ਬਚਾਉਣ ’ਚ ਸਫਲ ਹੋ ਜਾਂਦੇ ਹਨ, ਤਾਂ ਉਹ ਅਜਿਹਾ ਕਰਨ ਵਾਲੇ ਟੂਰਨਾਮੈਂਟ ਦੇ ਪਹਿਲੇ ਗੋਲਫਰ ਹੋਣਗੇ ਜੋਸ਼ੀ ਨੂੰ ਹਾਲਾਂਕਿ ਹੋਰ ਪ੍ਰਤਿਭਾਸ਼ਾਲੀ ਗੋਲਫਰਾਂ ਸ਼ਿਵ ਕਪੂਰ, ਅਜਿਤੇਸ਼ ਸੰਧੂ, ਰਾਸ਼ਿਦ ਖਾਨ, ਵਿਰਾਜ ਮੱਦਪਾ, ਐਸ. ਚਿਕਕਾਰੰਗਪਾ ਅਤੇ ਆਦਿਲ ਬੇਦੀ ਵਰਗੇ ਗੋਲਫਰਾਂ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ । ਭਾਰਤ ਦੇ ਤਜ਼ਰਬੇਕਾਰ ਬਿਗ ਥ੍ਰੀ-ਜੀਵ ਮਿਲਖਾ ਸਿੰਘ, ਅਰਜੁਨ ਅਟਵਾਲ ਅਤੇ ਜੋਤੀ ਰੰਧਾਵਾ ਵੀ ਸੀਨੀਅਰ ਪੇਸ਼ੇਵਰ ਦੇ ਰੂਪ ’ਚ ਆਪਣੀ ਮੌਜ਼ੂਦਗੀ ਸਾਬਤ ਕਰਨ ਉੱਤਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।