ਟੀ-20: ਬੰਗਲਾਦੇਸ਼ ਨੇ ਪਹਿਲੀ ਵਾਰ ਭਾਰਤ ਨੂੰ ਹਰਾਇਆ
ਨਵੀਂ ਦਿੱਲੀ, ਏਜੰਸੀ। ਬੰਗਲਾਦੇਸ਼ ਨੇ ਤਿੰਨ T-20 ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੂੰ 7 ਵਿਕੇਟ ਨਾਲ ਹਰਾ ਦਿੱਤਾ। ਉਸਨੇ ਪਹਿਲੀ ਵਾਰ ਟੀ – 20 ਵਿੱਚ ਭਾਰਤ ਨੂੰ ਹਰਾਇਆ। ਐਤਵਾਰ ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 149 ਦੌੜਾਂ ਦਾ ਟੀਚਾ ਦਿੱਤਾ ਜਿਸਨੂੰ ਬੰਗਲਾਦੇਸ਼ ਦੀ ਟੀਮ ਨੇ 19 .3 ਓਵਰ ਵਿੱਚ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਮੁਸ਼ਫਿਕੁਰ ਰਹੀਮ ਨੇ ਸਭ ਤੋਂ ਜ਼ਿਆਦਾ 60 ਅਤੇ ਸੋਮਿਆ ਸਰਕਾਰ ਨੇ 39 ਦੌੜਾਂ ਦੀ ਪਾਰੀ ਖੇਡੀ। ਸਰਕਾਰ ਨੇ ਰਹੀਮ ਨਾਲ ਤੀਜੇ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਲਿਟਨ ਦਾਸ 7 ਦੌੜਾਂ ਬਣਾਕੇ ਦੀਪਕ ਚਾਹਰ ਦੀ ਗੇਂਦ ‘ਤੇ ਆਉਟ ਹੋਇਆ। ਲੋਕੇਸ਼ ਰਾਹੁਲ ਨੇ ਉਨ੍ਹਾਂ ਦਾ ਕੈਚ ਲਿਆ। ਮੁਹੰਮਦ ਨਈਮ ਨੇ ਡੇਬਿਊ ਮੈਚ ਵਿੱਚ 26 ਦੌੜਾਂ ਬਣਾਈਆਂ, ਉਸ ਨੂੰ ਯੁਜਵੇਂਦਰ ਚਹਿਲ ਨੇ ਸ਼ਿਖਰ ਧਵਨ ਦੇ ਹੱਥੋਂ ਕੈਚ ਕਰਵਾਇਆ। ਕਪਤਾਨ ਮਹਮੂਦੁੱਲਾਹ 7 ਗੇਂਦ ‘ਤੇ 15 ਦੌੜਾਂ ਬਣਾਕੇ ਨਾਬਾਦ ਰਿਹਾ।
ਅਸੀਂ ਫੀਲਡਿੰਗ ‘ਚ ਗਲਤੀਆਂ ਕੀਤੀਆਂ : ਰੋਹਿਤ
ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਬੰਗਲਾਦੇਸ਼ ਨੇ ਚੰਗੀ ਖੇਡ ਵਿਖਾਈ। ਉਨ੍ਹਾਂ ਨੇ ਸ਼ੁਰੂ ਤੋਂ ਹੀ ਸਾਨੂੰ ਦਬਾਅ ਵਿੱਚ ਰੱਖਿਆ। ਇਸ ਸਕੋਰ ਨੂੰ ਡਿਫੈਂਡ ਕੀਤਾ ਜਾ ਸਕਦਾ ਸੀ , ਪਰ ਅਸੀਂ ਫੀਲਡਿੰਗ ਵਿੱਚ ਗਲਤੀਆਂ ਕੀਤੀਆਂ, ਨੌਜਵਾਨ ਖਿਡਾਰੀ ਇਸ ਤੋਂ ਸਿੱਖਣਗੇ । ਸਾਨੂੰ ਸਹੀ ਫ਼ੈਸਲਾ ਲੈਣਾ ਹੋਵੇਗਾ। ਬੱਲੇਬਾਜੀ ਵਿੱਚ ਅਸੀਂ ਚੰਗਾ ਸਕੋਰ ਬਣਾਇਆ, ਪਰ ਫੀਲਡਿੰਗ ਵਿੱਚ ਬਿਹਤਰ ਸਾਬਤ ਨਹੀਂ ਸਕੇ। । ‘ਚਹਲ ਨੂੰ ਟੀਮ ਵਿੱਚ ਰੱਖਣ ਦੇ ਸਵਾਲ ‘ਤੇ ਉਨ੍ਹਾਂ ਕਿਹਾ , ‘ਅਸੀ ਹਮੇਸ਼ਾ ਚਹਲ ਨੂੰ ਟੀ – 20 ਟੀਮ ਵਿੱਚ ਰੱਖਣਾ ਚਾਹੁੰਦੇ ਹਾਂ, ਸਾਨੂੰ ਪਤਾ ਹੈ ਕਿ ਉਹ ਕਿੰਨੇ ਮਹੱਤਵਪੂਰਨ ਹਨ।’
ਧਵਨ ਨੇ 41 ਦੌੜਾਂ ਦੀ ਪਾਰੀ ਖੇਡੀ
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟਾਸ ਜਿੱਤਕੇ ਗੇਂਦਬਾਜੀ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ‘ਤੇ 148 ਦੌੜਾਂ ਬਣਾਈਆਂ। ਟੀਮ ਲਈ ਸ਼ਿਖਰ ਧਵਨ ਨੇ ਸਭ ਤੋਂ ਜ਼ਿਆਦਾ 41 ਦੌੜਾਂ ਦੀ ਪਾਰੀ ਖੇਡੀ। ਕਰੁਣਾਲ ਪਾਂਡਿਆ ਅਤੇ ਵਾਸ਼ਿੰਗਟਨ ਸੁੰਦਰ ਨੇ ਆਖਰੀ ਓਵਰਾਂ ਵਿੱਚ 10 ਗੇਂਦਾਂ ‘ਤੇ 28 ਦੌੜਾਂ ਦੀ ਸਾਂਝੇਦਾਰੀ ਕੀਤੀ। ਸੁੰਦਰ 5 ਗੇਂਦਾਂ ‘ਤੇ 14 ਅਤੇ ਕਰੁਣਾਲ 8 ਗੇਂਦ ‘ਤੇ 15 ਦੌੜਾਂ ਬਣਾਕੇ ਨਾਬਾਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।