ਦੀਪਕ ਤਿਆਗੀ
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਦਾ ਖੇਤਰ ਦੀਵਾਲੀ ਦੇ ਤਿਉਹਾਰ ਤੋਂ ਬਾਦ ਇੱਕ ਵਾਰ ਫਿਰ ਮੀਡੀਆ ਦੀ ਜਬਰਦਸਤ ਚਰਚਾ ‘ਚ ਸ਼ਾਮਲ ਹੈ ਹਰ ਵਾਰ ਵਾਂਗ ਇਸ ਵਾਰ ਵੀ ਚਰਚਾ ਦੀ ਵਜ੍ਹਾ ਹੈ ਦਿੱਲੀ ‘ਚ ਵਧਦਾ ਹਵਾ ਪ੍ਰਦੂਸ਼ਣ, ਆਪਣੇ ਜਾਨਲੇਵਾ ਹਵਾ ਪ੍ਰਦੂਸ਼ਣ ਲਈ ਸੰਸਾਰ ‘ਚ ਪ੍ਰਸਿੱਧ ਹੋ ਗਈ ਦੇਸ਼ ਦੀ ਰਾਜਧਾਨੀ ਦਿੱਲੀ ਦੀਵਾਲੀ ਤੋਂ ਬਾਦ ਕਾਲੇ ਧੂੰਏਂ ਦੇ ਬੱਦਲਾਂ ਦੀ ਬੁੱਕਲ ‘ਚ ਲੁਕੀ ਹੋਈ ਹੈ ਹਵਾ ਪ੍ਰਦੂਸ਼ਣ ਦੇ ਚੱਲਦੇ ਲੋਕਾਂ ਨੂੰ ਸੂਰਜ ਦੇ ਦਰਸ਼ਨ ਬਹੁਤ ਹੀ ਮੁਸ਼ਕਲ ਨਾਲ ਹੋ ਰਹੇ ਹਨ, ਪਰ ਅਸੀਂ ਫ਼ਿਰ ਵੀ ਸੁਧਰਨ ਦਾ ਨਾਂਅ ਨਹੀਂ ਲੈਂਦੇ ਹਾਂ ਆਪਣੇ ਹੀ ਹੱਥੀਂ ਆਪਣੇ ਪਿਆਰੇ ਚਮਨ ‘ਚ ਅੱਗ ਲਾ ਦਿੰਦੇ ਹਾਂ ਤੇ ਸਵਰਗ ਵਰਗੀ ਧਰਤੀ ਨੂੰ ਖੁਦ ਹੀ ਪ੍ਰਦੂਸ਼ਿਤ ਕਰਕੇ ਨਰਕ ਬਣਾ ਲੈਂਦੇ ਹਾਂ।
ਅਸੀਂ ਸਾਰੇ ਆਪਣੇ ਆਲੇ-ਦੁਆਲੇ ਦੇਖੀਏ ਤਾਂ ਈਸ਼ਵਰ ਦੀ ਬਣਾਈ ਇਸ ਅਦਭੁੱਤ ਦੁਨੀਆ ਦੇ ਨਿਰਾਲੇ ਕੁਦਰਤ ਦੇ ਨਜਾਰਿਆਂ ਨੂੰ ਦੇਖ ਕੇ ਸਾਡਾ ਤਨ-ਮਨ ਖਿੜ ਜਾਂਦਾ ਹੈ ਭਗਵਾਨ ਨੇ ਸਾਨੂੰ ਕੁਦਰਤ ਦੀ ਬੁੱਕਲ ‘ਚ ਹਰ ਪਾਸੇ ਨਦੀਆਂ, ਕੁਦਰਤੀ ਸੰਗੀਤਮਈ ਝਰਨੇ, ਮਨਮੋਹਕ ਕੁਦਰਤੀ ਪਹਾੜ, ਤਰ੍ਹਾਂ-ਤਰ੍ਹਾਂ ਦੇ ਸੁੰਦਰ ਜੀਵ-ਜੰਤੂ, ਸੁੰਦਰ ਫੁੱਲ, ਕੰਦਮੂਲ-ਫ਼ਲ, ਤਰ੍ਹਾਂ-ਤਰ੍ਹਾਂ ਦੇ ਅਨਾਜ, ਵੇਲਾਂ-ਬੂਟੇ, ਹਰੇ-ਭਰੇ ਛੋਟੇ ਤੇ ਵਿਸ਼ਾਲ ਦਰੱਖਤ, ਪਿਆਰੇ-ਪਿਆਰੇ ਚਹਿਕਦੇ ਪੰਛੀ ਆਦਿ ਨਾਲ ਭਰਪੂਰ ਸਵਰਗ ਰੂਪੀ ਸੁੰਦਰ ਸੰਸਾਰ ਦਿੱਤਾ ਹੈ, ਇਹ ਉੁਹ ਸੰਸਾਰ ਹੈ ਜੋ ਆਦਿਕਾਲ ਤੋਂ ਤੇ ਅੱਜ ਵੀ ਸਾਡੇ ਸਾਰੇ ਇਨਸਾਨਾਂ ਦੀ ਖਿੱਚ ਦਾ ਹਮੇਸ਼ਾ ਕੇਂਦਰ ਬਿੰਦੂ ਰਿਹਾ ਹੈ ਪਰ ਅੱਜ ਇਨਸਾਨ ਨੇ ਆਪਣੀ ਜਗਿਆਸਾ ਅਤੇ ਨਵੀਆਂ-ਨਵੀਆਂ ਖੋਜਾਂ ਦੀ ਇੱਛਾ ‘ਚ ਜਦੋਂ ਤੋਂ ਕੁਦਰਤ ਦੇ ਕੰਮਾਂ ‘ਚ ਦਖਲਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਉਦੋਂ ਵਾਤਾਵਰਨ ਦੀ ਹਾਲਤ ਦਿਨ-ਪ੍ਰਤੀਦਿਨ ਚਿੰਤਾਜਨਕ ਹੋ ਕੇ ਬੇਹੱਦ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਅੱਜ ਦੇਸ਼ ‘ਚ ਜ਼ਹਿਰੀਲੀ ਹੁੰਦੀ ਆਬੋ-ਹਵਾ ਦੀ ਵਜ੍ਹਾ ਨਾਲ ਸਾਹ, ਐਲਰਜੀ ਸਬੰਧੀ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਸਾਰੇ ਦੇਸ਼ ਵਾਸੀਆਂ ‘ਤੇ ਬਹੁਤ ਤੇਜ਼ੀ ਨਾਲ ਮੰਡਰਾ ਰਿਹਾ ਹੈ।
ਜ਼ਹਿਰੀਲੀ ਹਵਾ ਦੇ ਚੱਲਦਿਆਂ ਲੋਕਾਂ ਦੀ ਰੋਗ ਰੋਕੂ ਸਮਰੱਥਾ ਘਟਣ ਨਾਲ ਤੇ ਗੰਭੀਰ ਬਿਮਾਰੀਆਂ ਦੇ ਵਧਣ ਨਾਲ ਦੇਸ਼ ‘ਚ ਮੌਤ ਦਰ ‘ਚ ਕਾਫ਼ੀ ਤੇਜ਼ੀ ਨਾਲ ਇਜਾਫ਼ਾ ਹੋਇਆ ਹੈ ਪ੍ਰਦੂਸ਼ਣ ਦੀ ਵਜ੍ਹਾ ਨਾਲ ਦਮ ਤੋੜਦੇ ਲੋਕਾਂ ਦੇ ਅੰਕੜਿਆਂ ‘ਚ ਸਾਲ ਦਰ ਸਾਲ ਬਹੁਤ ਹੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਮਰੀਕਾ ਦੀਆਂ ਦੋ ਸੰਸਥਾਵਾਂ ਹੈਲਥ ਇਫੈਕਟਸ ਇਸਟੀਚਿਊਟ ਅਤੇ ਇਸਟੀਚਿਊਟ ਫ਼ਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਊਏਸ਼ਨ ਨੇ ਹਾਲ ਹੀ ‘ਚ ਵਿਸ਼ਵ ਭਰ ‘ਚ ਹਵਾ ਦੀ ਗੁਣਵੱਤਾ ਨਾਲ ਸਬੰਧਿਤ ਅੰਕੜਿਆਂ ‘ਤੇ ਆਪਣੀ ਇੱਕ ਵਿਸਥਾਰਤ ਰਿਪੋਰਟ ਜਾਰੀ ਕੀਤੀ ਸੀ, ‘ਸਟੇਟ ਆਫ਼ ਗਲੋਬਲ ਏਅਰ-2019’ ਇਸ ਰਿਪੋਰਟ ਅਨੁਸਾਰ ਸੰਸਾਰ ਭਰ ‘ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ 5 ਮਿਲੀਅਨ ਮੌਤਾਂ ‘ਚੋਂ 50 ਫੀਸਦੀ ਮੌਤਾਂ ਭਾਰਤ ਅਤੇ ਚੀਨ ‘ਚ ਹੀ ਹੁੰਦੀਆਂ ਹਨ ਜੋ ਕਿ ਬਹੁਤ ਹੀ ਭਿਆਨਕ ਸਥਿਤੀ ਨੂੰ ਦਰਸ਼ਾਉਣ ਵਾਲੇ ਅੰਕੜੇ ਹਨ।
ਇਸ ਸਰਵੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਲੰਮੇ ਸਮੇਂ ਤੱਕ ਘਰ ਤੋਂ ਬਾਹਰ ਰਹਿਣ ਜਾਂ ਘਰ ‘ਚ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਸਾਲ 2017 ‘ਚ ਸਟਰੋਕ, ਡਾਇਬਟੀਜ਼, ਹਾਰਕ ਅਟੈਕ, ਫੇਫੜਿਆਂ ਦੇ ਕੈਂਸਰ ਜਾਂ ਫੇਫੜਿਆਂ ਆਦਿ ਦੀਆਂ ਗੰਭੀਰ ਬਿਮਾਰੀਆਂ ਨਾਲ ਸੰਸਾਰ ‘ਚ ਲਗਭਗ 50 ਲੱਖ ਲੋਕਾਂ ਦੀ ਮੌਤ ਹੋਈ ਹੈ ਇਸ ਰਿਪੋਰਟ ਅਨੁਸਾਰ ਅੱਜ ਭਾਰਤ ‘ਚ ਹਵਾ ਪ੍ਰਦੂਸ਼ਣ ਹੁਣ ਸਿਹਤ ਲਈ ਸਭ ਤੋਂ ਖਤਰਨਾਕ ਜੋਖ਼ਮਾਂ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ, ਜੋ ਕਿ ਹੁਣ ਦੇਸ਼ ‘ਚ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ ਜੋ ਦੇਸ਼ ‘ਚ ਤੰਬਾਕੂਨੋਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੇ ਠੀਕ ਉੱਪਰ ਹੈ 2017 ‘ਚ ਭਾਰਤ ਦੀ ਲਗਭਗ 60 ਫੀਸਦੀ ਅਬਾਦੀ ਘਰੇਲੂ ਪ੍ਰਦੂਸ਼ਣ ਦੇ ਸੰਪਰਕ ‘ਚ ਸੀ ਇਸ ਰਿਪੋਰਟ ‘ਚ ਜਦੋਂ ਭਾਰਤ ਵੀ ਹਵਾ ਗੁਣਵੱਤਾ ਦਾ ਅਧਿਐਨ ਕੀਤਾ ਗਿਆ ਹੈ, ਤਾਂ ਪਾਇਆ ਗਿਆ ਕਿ ਸੰਸਾਰ ‘ਚ ਸਭ ਤੋਂ ਜਿਆਦਾ ਭਾਰਤ ‘ਚ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ ਜੋ ਕਿ ਭਵਿੱਖ ‘ਚ ਦੇਸ਼ਹਿੱਤ ਲਈ ਠੀਕ ਨਹੀਂ ਹੈ ਇੱਥੇ ਦੱਸਣਯੋਗ ਹੈ ਕਿ ਨਾਈਟ੍ਰੋਜਨ, ਸਲਫਰ ਆਕਸਾਈਡ ਅਤੇ ਕਾਰਬਨ ਖਾਸ ਕਰਕੇ ਪੀਐਮ 2.5 ਵਰਗੇ ਹਵਾ ਪ੍ਰਦੂਸ਼ਕ ਤੱਤਾਂ ਨੂੰ ਇਸ ਸਮੇਂ ਮੌਤ ਦਾ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਹੈ ਠੀਕ ਉਸ ਤਰ੍ਹਾਂ ‘ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ’ ਨੇ ਆਪਣੀ ਰਿਪੋਰਟ ‘ਚ ਜਿਨ੍ਹਾਂ ਸ਼ਹਿਰਾਂ ਨੂੰ ਸਭ ਤੋਂ ਜਿਆਦਾ ਪ੍ਰਦੂਸ਼ਿਤ ਸ਼ਹਿਰ ਮੰਨਿਆ ਹੈ ਪਰ ਫਿਰ ਵੀ ਸਰਕਾਰ ਨਾ ਜਾਣੇ ਕਿਉਂ ਉਨ੍ਹਾਂ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਸਬੰਧੀ ਆਈਆਂ ਰਿਪੋਰਟਾਂ ਨੂੰ ਖਾਸ ਤਵੱਜੋਂ ਨਹੀਂ ਦਿੰਦੀ ਹੈ, ਜਿਸ ਦੇ ਚੱਲਦਿਆਂ ਦੇਸ਼ ‘ਚ ਨਾ ਤਾਂ ਸਹੀ ਢੰਗ ਨਾਲ ਪ੍ਰਦੂਸ਼ਣ ਕੰਟਰੋਲ ਹੋ ਪਾ ਰਿਹਾ ਹੈ ਤੇ ਨਾ ਹੀ ਸਹੀ ਅੰਕੜੇ ਸਾਰੇ ਦੇਸ਼ ਵਾਸੀਆਂ ਦੇ ਸਾਹਮਣੇ ਆ ਰਹੇ ਹਨ ਪਰ ਵਿਦੇਸ਼ੀ ਸੰਸਥਾਵਾਂ ਦੀ ਰਿਪੋਰਟ ‘ਚ ਦਿੱਤੀ ਗਈ ਇਸ ਗੱਲ ਨਾਲ ਤਾਂ ਸਹਿਮਤ ਹੋਇਆ ਜਾ ਸਕਦਾ ਹੈ ਕਿ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਦੇਸ਼ ‘ਚ ਹੋਣ ਵਾਲੀਆਂ ਮੌਤਾਂ ਦੀ ਜੋ ਗਿਣਤੀ ਇਸ ਰਿਪੋਰਟ ‘ਚ ਦਿੱਤੀ ਗਈ ਹੈ ਉਸਦੀ ਗਿਣਤੀ ਘੱਟ ਜਾਂ ਵੱਧ ਤਾਂ ਹੋ ਸਕਦੀ ਹੈ, ਪਰ ਇਹ ਵੀ ਕੌੜੀ ਸੱਚਾਈ ਹੈ ਕਿ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਦੇਸ਼ ਦੇ ਸ਼ਹਿਰ ਦਿਨ-ਪ੍ਰਤੀਦਿਨ ਜ਼ਹਿਰੀਲੇ ਗੈਸ ਦੇ ਚੈਂਬਰ ਬਣਦੇ ਜਾ ਰਹੇ ਹਨ ਅਤੇ ਉਸ ਨਾਲ ਹੁਣ ਲੋਕ ਬੇਵਕਤੀ ਮੌਤੇ ਦੇ ਸ਼ਿਕਾਰ ਰਹੇ ਹਨ।
ਇਸ ਸੱਚਾਈ ਤੋਂ ਹੁਣ ਨਾ ਤਾਂ ਸਰਕਾਰ ਅਤੇ ਨਾ ਹੀ ਆਮ ਆਦਮੀ ਮੂੰਹ ਮੋੜ ਸਕਦਾ ਹੈ ਕਿਉਂਕਿ ਹੁਣ ਇਹ ਸਭ ਨੂੰ ਸਮਝ ਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਇੱਕ ਬਹੁਤ ਹੀ ਗੰਭੀਰ ਵਾਤਾਵਰਨੀ ਸਮੱਸਿਆ ਹੈ ਜਿਸਦਾ ਜਲਦੀ ਤੋਂ ਜਲਦੀ ਕਾਰਗਰ ਹੱਲ ਕਰਨ ਲਈ ਸਰਕਾਰ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਕਦਮ ਚੁੱਕਣੇ ਹੋਣਗੇ ਦੇਸ਼ ‘ਚ ਅੱਜ ਵੀ ਹਾਲਤ ਇਹ ਹੈ ਕਿ ਹਵਾ ਪ੍ਰਦੂਸ਼ਣ ਘੱਟ ਕਰਨ ਦੀਆਂ ਕੋਸ਼ਿਸਾਂ ਸਿਰਫ਼ ਦੇਸ਼ ਦੇ ਚੰਦ ਵੱਡੇ ਸ਼ਹਿਰਾਂ ਦਿੱਲੀ, ਮੁੰਬਈ ਆਦਿ ਵਰਗੇ ਮਹਾਂਨਗਰਾਂ ਤੱਕ ਕੇਂਦਰਿਤ ਰਹੀਆਂ ਹਨ ਇਸ ਗੰਭੀਰ ਸਮੱਸਿਆ ਦੇ ਮਸਲੇ ‘ਤੇ ਸਰਕਾਰਾਂ ਨੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਨਿਵਾਸੀਆਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ ਜੋ ਲੋਕਾਂ ਦੀ ਸਿਹਤ ਲਈ ਘਾਤਕ ਸਥਿਤੀ ਹੈ ਇਹ ਹਾਲਤ ਉਦੋਂ ਹੈ ਜਦੋਂ ਸਾਲ 2016 ‘ਚ ‘ਵਿਸ਼ਵ ਸਿਹਤ ਸੰਗਠਨ’ ਨੇ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਸੀ, ਉਨ੍ਹਾਂ ‘ਚ ਭਾਰਤ ਦੇ 10 ਸ਼ਹਿਰ ਸ਼ਾਮਲ ਸਨ ਫਿਰ ਵੀ ਹਾਲੇ ਤੱਕ ਸਰਕਾਰ ਨੇ ਛੋਟੇ ਸ਼ਹਿਰਾਂ ਤੇ ਪਿੰਡਾਂ ‘ਚ ਪ੍ਰਦੂਸ਼ਣ ਰੋਕਣ ਲਈ ਕੋਈ ਠੋਸ ਕਾਰਗਰ ਪਹਿਲ ਨਹੀਂ ਕੀਤੀ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਅਸੀਂ ਨਾ ਹੀ ਸਥਾਨਕ ਪ੍ਰਸ਼ਾਸਨ ਆਪਣੇ ਸ਼ਹਿਰਾਂ ‘ਚ ਹਵਾ ਪ੍ਰਦੂਸ਼ਣ ਦਾ ਅੰਦਾਜਾ ਠੀਕ ਤਰ੍ਹਾਂ ਲਾ ਪਾ ਰਹੇ ਹਾਂ, ਤਾਂ ਇਸਦੀ ਵਜ੍ਹਾ ਨਾਲ ਆਮ ਜਨਤਾ ਦੀ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਅੰਦਾਜ ਅਸੀਂ ਠੀਕ ਤਰ੍ਹਾਂ ਕਿਵੇਂ ਲਾ ਸਕਾਂਗੇ? ਇਸ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਘਾਟ ਦੀ ਸਥਿਤੀ ‘ਚ ਅਸੀਂ ਸੰਸਾਰਿਕ ਪੱਧਰ ‘ਤੇ ਕੀਤੇ ਜਾ ਰਹੇ ਇਨ੍ਹਾਂ ਵਿਦੇਸ਼ੀ ਅੰਕੜਿਆਂ ‘ਤੇ ਵਿਸ਼ਵਾਸ ਕਰਕੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਕਦਮ ਚੁੱਕ ਸਕਦੇ ਹਾਂ, ਜਦੋਂ ਤੱਕ ਕਿ ਸਾਡਾ ਢਾਂਚਾ ਪ੍ਰਭਾਵਸ਼ਾਲੀ ਰੂਪ ਨਾਲ ਵਿਕਸਿਤ ਨਹੀਂ ਹੋ ਜਾਂਦਾ ਉਦੋਂ ਤੱਕ ਸਾਡੇ ਕੋਲ ਵਿਦੇਸ਼ੀ ਅੰਕੜਿਆਂ ਅਤੇ ਰਿਪੋਰਟਾਂ ‘ਤੇ ਵਿਸ਼ਵਾਸ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਦਾ ਹੈ।
ਸਾਨੂੰ ਸਾਰਿਆਂ ਨੂੰ ਸਮਝਣਾ ਹੋਵੇਗਾ ਕਿ ਅੱਜ-ਕੱਲ੍ਹ ਸਾਡੇ ਦੇਸ਼ ਦੇ ਸਾਰੇ ਸ਼ਹਿਰਾਂ ‘ਚ ਤਰ੍ਹਾਂ-ਤਰ੍ਹਾਂ ਦਾ ਐਨਾ ਪ੍ਰਦੂਸ਼ਣ ਅਤੇ ਰੌਲਾ ਹੈ ਕਿ ਪੰਛੀ ਤੱਕ ਵੀ ਉੱਥੋਂ ਪਲਾਇਨ ਕਰਨ ਲੱਗੇ ਹਨ ਹੁਣ ਪੰਛੀਆਂ ਦੇ ਨਾਂਅ ‘ਤੇ ਸ਼ਹਿਰਾਂ ‘ਚ ਸਿਰਫ਼ ਕੁਝ ਗਿਣੇ-ਚੁਣੇ ਚੰਦ ਪ੍ਰਜਾਤੀਆਂ ਦੇ ਪੰਛੀ ਹੀ ਦੇਖਣ ਨੂੰ ਮਿਲਦੇ ਹਨ, ਅੱਜ ਸ਼ਹਿਰ ਅਤੇ ਪਿੰਡ ‘ਚ ਤਰ੍ਹਾਂ-ਤਰ੍ਹਾਂ ਦੇ ਪ੍ਰਦੂਸ਼ਣ ਦੀ ਵਜ੍ਹਾ ਨਾਲ ਲੋਕ ਆਏ ਦਿਨ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਹਨ ਪ੍ਰਦੂਸ਼ਣ ਦੇ ਚੱਲਦਿਆਂ ਸ਼ਹਿਰ ਦਾ ਤਾਂ ਹਰ ਦੂਜਾ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਰੋਗਾਂ ਤੋਂ ਗ੍ਰਸਤ ਹੋ ਗਿਆ ਹੈ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸਦੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਤਾਂ ਹੁਣ ਐਨਾ ਹਵਾ ਪ੍ਰਦੂਸ਼ਣ ਵਧ ਗਿਆ ਕਿ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਐ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਦੇਸ਼ਵਾਸੀ ਸਰਕਾਰ ਦੇ ਨਾਲ ਮਿਲ ਕੇ ਫਾਇਲਾਂ ਤੋਂ ਬਾਹਰ ਆ ਕੇ ਜ਼ਮੀਨੀ ਪੱਧਰ ‘ਤੇ ਵਾਤਾਵਰਨ ਸੁਰੱਖਿਆ ਅਤੇ ਸੰਭਾਲ ਲਈ ਹਰ ਸੰਭਵ ਠੋਸ ਕਾਰਗਰ ਹੱਲ ਕਰੀਏ ਨਾ ਕਿ ਕਦੇ ਦੀਵਾਲੀ ਦੀ ਆਤਿਸ਼ਬਾਜੀ, ਕਦੇ ਪਰਾਲੀ ਸਾੜਨ, ਕਦੇ ਵਾਹਨਾਂ ਦੇ ਧੂੰਏਂ ਦੇ ਚੱਲਦਿਆਂ ਪ੍ਰਦੂਸ਼ਣ, ਕਦੇ ਉਦਯੋਗਿਕ ਇਕਾਈਆਂ ਨਾਲ ਜਾਂ ਕਦੇ ਬੇਹੱਦ ਨਿਰਮਾਣ ਕਾਰਜਾਂ ਦੇ ਚੱਲਦਿਆਂ ਗੰਭੀਰ ਪ੍ਰਦੂਸ਼ਣ ਹੋ ਰਿਹਾ ਹੈ ‘ਤੇ ਗੱਲ ਟਾਲ ਕੇ ਆਪਣੀ ਜਿੰਮੇਵਾਰੀ ਤੋਂ ਭੱਜੀਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।