ਰਾਜਧਾਨੀ ਦਿੱਲੀ ਸਮੇਤ ਐਨਸੀਆਰ ਦੇ ਕਈ ਇਲਾਕਿਆਂ ‘ਚ ਐਤਵਾਰ ਨੂੰ ਸਵੇਰੇ ਹਲਕੀ ਬਾਰਸ਼ ਹੋਈ। ਇਸ ਦੇ ਬਾਵਜੂਦ ਇੱਥੇ ਹਵਾ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ। ਦਿੱਲੀ ਦੇ ਕਈ ਇਲਾਕਿਆਂ ‘ਚ ਹਵਾ ਗੁਣਵੱਤਾ ਇੰਡੇਕਸ (ਏਕਿਊਆਈ) 500 ਦੇ ਪੱਧਰ ਦੇ ਕਰੀਬ ਪਹੁੰਚ ਗਿਆ। ਬਵਾਨਾ ‘ਚ ਏਕਿਊਆਈ 492, ਆਈਟੀਓ ‘ਚ 487 ਅਤੇ ਅਸ਼ੋਕ ਵਿਹਾਰ ‘ਚ 482 ਰਿਕਾਰਡ ਕੀਤਾ ਗਿਆ। ਇਹ ਗੰਭੀਰ ਸਥਿਤੀ ਮੰਨੀ ਜਾਂਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟੇ ਬੱਦਲ ਛਾਏ ਰਹਿਣਗੇ।
– ਬਾਰਸ਼ ਦੇ ਬਾਵਜੂਦ ਪ੍ਰਦੂਸ਼ਣ ਤੋਂ ਨਹੀਂ ਰਾਹਤ
– ਹਵਾ ਗੁਣਵੱਤਾ ਅਜੇ ਵੀ 500 ਦੇ ਕਰੀਬ
ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦਿੱਲੀ ਸਮੇਤ ਐਨਸੀਆਰ ਦੇ ਕਈ ਇਲਾਕਿਆਂ ‘ਚ ਐਤਵਾਰ ਨੂੰ ਸਵੇਰੇ ਹਲਕੀ ਬਾਰਸ਼ ਹੋਈ। ਇਸ ਦੇ ਬਾਵਜੂਦ ਇੱਥੇ ਹਵਾ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ। ਦਿੱਲੀ ਦੇ ਕਈ ਇਲਾਕਿਆਂ ‘ਚ ਹਵਾ ਗੁਣਵੱਤਾ ਇੰਡੇਕਸ (ਏਕਿਊਆਈ) 500 ਦੇ ਪੱਧਰ ਦੇ ਕਰੀਬ ਪਹੁੰਚ ਗਿਆ। ਬਵਾਨਾ ‘ਚ ਏਕਿਊਆਈ 492, ਆਈਟੀਓ ‘ਚ 487 ਅਤੇ ਅਸ਼ੋਕ ਵਿਹਾਰ ‘ਚ 482 ਰਿਕਾਰਡ ਕੀਤਾ ਗਿਆ। ਇਹ ਗੰਭੀਰ ਸਥਿਤੀ ਮੰਨੀ ਜਾਂਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟੇ ਬੱਦਲ ਛਾਏ ਰਹਿਣਗੇ। ਕਿਤੇ ਕਿਤੇ ਹਲਕੀ ਬਾਰਸ਼ ਵੀ ਹੋ ਸਕਦੀ ਹੈ। 15 ਤੋਂ 20 ਕਿਮੀ ਪ੍ਰਤੀਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਘਰੋਂ ਬਾਹਰ ਨਿੱਕਲਣ ‘ਤੇ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। (Pollution)
4 ਤੋਂ 15 ਨਵੰਬਰ ਤੱਕ ਆਡ ਈਵਨ ਯੋਜਨਾ ਲਾਗੂ
ਹਵਾ ਪ੍ਰਦੂਸ਼ਣ ‘ਤੇ ਲਗਾਮ ਲਾਉਣ ਲਈ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ 4 ਤੋਂ 15 ਨਵੰਬਰ ਤੱਕ ਆਡ ਈਵਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ। ਵਧਦੇ ਪ੍ਰਦੂਸ਼ਣ ਦੇ ਮੱਦੇਨਜਰ, ਦਿੱਲੀ ਵਾਸੀਆਂ ਨੇ ਸਾਹ ਲੈਣ ‘ਚ ਸਮੱਸਿਆ ਅਤੇ ਐਲਰਜੀ ਦੀ ਸ਼ਿਕਾਇਤ ਕੀਤੀ ਹੈ। ਹਾਲ ਹੀ ਵਿੱਚ ਕੇਜਰੀਵਾਲ ਨੇ ਨਿੱਜੀ ਅਤੇ ਸਰਕਾਰੀ ਸਕੂਲ ‘ਚ 50 ਲੱਖ ਤੋਂ ਜ਼ਿਆਦਾ ਮਾਸਕ ਵੰਡੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।