ਕ੍ਰਿਸ਼ਨ ਲੌਂਗੋਵਾਲ/ਲੌਂਗੋਵਾਲ। ਕਸਬਾ ਲੌਂਗੋਵਾਲ ਦੇ ਇੱਕ ਵਿਅਕਤੀ ਨੂੰ ਰੇਲਵੇ ਵਿੱਚ ਕਲਰਕ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਾ ਹਰਿਆਣਾ ਵਿੱਚੋਂ ਕੀਤਾ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2018 ‘ਚ ਥਾਣਾ ਲੌਂਗੋਵਾਲ ਵਿਖੇ ਜਗਦੇਵ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਰੰਧਾਵਾ ਪੱਤੀ ਲੌਂਗੋਵਾਲ ਵੱਲੋਂ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਰਾਮ ਸਿੰਘ ਪੁੱਤਰ ਗੁਰਨਾਮ ਸਿੰਘ, ਗੁਰਮੀਤ ਕੌਰ ਪਤਨੀ ਰਾਮ ਸਿੰਘ ਵਾਸੀ ਮੰਡੇਰ ਕਲਾਂ, ਜਸਵੰਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੁਸਰ ਤਹਿਸੀਲ ਰਾਣੀਆਂ ਜਿਲ੍ਹਾ ਸਰਸਾ ਅਤੇ ਰਾਜੇਸ਼ ਕੁਮਾਰ ਪੁੱਤਰ ਸਾਹਿਬ ਰਾਮ ਵਾਸੀ ਜਾਬਰ ਹਨੂਮਾਨਗੜ੍ਹ (ਰਾਜਸਥਾਨ) ਖਿਲਾਫ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਉਨ੍ਹਾਂ ਦੇ ਲੜਕੇ ਹਰਜਿੰਦਰ ਸਿੰਘ ਨੂੰ ਰੇਲਵੇ ਵਿੱਚ ਕਲਰਕ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਪਾਸੋਂ ਦੋ ਲੱਖ ਰੁਪਏ ਨਗਦ ਤੇ ਪੰਜ ਲੱਖ ਤੇਤੀ ਹਜਾਰ ਰੁਪਏ ਬੈਂਕ ਰਾਹੀਂ ਲੈ ਕੇ ਠੱਗੀ ਮਾਰੀ ਸੀ।
ਇਸ ਮੁਕੱਦਮੇ ਵਿੱਚੋਂ ਪਹਿਲਾਂ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦੋ ਦੀ ਗ੍ਰਿਫਤਾਰੀ ਅਜੇ ਬਾਕੀ ਸੀ ਇਹ ਕਥਿਤ ਦੋਸ਼ੀ ਰਾਜਸਥਾਨ ਨਾਲ ਸਬੰਧਿਤ ਹੋਣ ਕਾਰਨ ਗ੍ਰਿਫਤਾਰੀ ਤੋਂ ਟਲਦੇ ਆ ਰਹੇ ਸਨ ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਪੁਲੀਸ ਪਾਰਟੀ ਆਊਟ ਆਫ ਸਟੇਸ਼ਨ ਰੇਡ ਲਈ ਭੇਜੀ ਗਈ ਜਿਸਦੇ ਸਹਾਇਕ ਥਾਣੇਦਾਰ ਰਾਮ ਸਿੰਘ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਕੁਮਾਰ ਥਾਣਾ ਲੌਂਗੋਵਾਲ ਪੁਲਿਸ ਪਾਰਟੀ ਨੇ ਜਿਲ੍ਹਾ ਸਿਰਸਾ ਦੇ ਪਿੰਡ ਕੁੱਸਰ ਥਾਣਾ ਰਣੀਆਂ ਵਿਖੇ ਰੇਡ ਕਰਕੇ ਜਸਵੰਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨੂੰ ਕੁਸਲ ਜ਼ਿਲ੍ਹਾ ਸਰਸਾ ਵਿੱਚੋਂ ਗ੍ਰਿਫਤਾਰ ਕੀਤਾ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦਾ ਦੂਸਰਾ ਸਾਥੀ ਰਾਜੇਸ਼ ਕੁਮਾਰ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਰਾਜਸਥਾਨ ਵਿੱਚ ਇੱਕ ਨਿੱਜੀ ਪਾਰਟੀ ਬਣਾ ਕੇ ਜਿਸ ਦਾ ਖੁਦ ਪ੍ਰਧਾਨ ਵੀ ਹੈ, ਨੇ ਜਗਦੇਵ ਸਿੰਘ ਤੋਂ ਇਲਾਵਾ ਹੋਰ ਲੋਕਾਂ ਨਾਲ ਵੀ ਠੱਗੀਆਂ ਮਾਰੀਆਂ ਸਨ ਜੋ ਥਾਣਾ ਜੰਕਸ਼ਨ (ਰਾਜਸਥਾਨ) ‘ਚ ਇੱਕ ਧੋਖਾਧੜੀ ਦੇ ਮੁਕੱਦਮੇ ਵਿੱਚ ਜ਼ਿਲ੍ਹਾ ਜੇਲ੍ਹ ਹਨੂਮਾਨਗੜ੍ਹ ਵਿੱਚ ਬੰਦ ਹੈ, ਜਿਸ ਨੂੰ ਵਾਰੰਟ ਰਾਹੀਂ ਪੰਜਾਬ ਲਿਆਂਦਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।