ਸੁਰਿੰਦਰਪਾਲ/ਭਾਈ ਰੂਪਾ। ਕਸਬਾ ਭਾਈਰੂਪਾ ਦੀ ਮਾਤਾ ਜੰਗੀਰ ਕੌਰ ਇੰਸਾਂ (80) ਲੰਗਰ ਸੰਮਤੀ ਸੇਵਾਦਾਰ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਮਾਤਾ ਜੰਗੀਰ ਕੌਰ ਇੰਸਾਂ ਨੇ ਮਰਨ ਉਪਰੰਤ ਆਪਣਾ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਕਸਬਾ ਭਾਈਰੂਪਾ ਦੀ ਦਸਵੀਂ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਇਸ ਮੌਕੇ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਇਲਾਕੇ ਦੀ ਸਾਧ-ਸੰਗਤ, ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪੁੱਜ ਕੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਸਥਾਨਕ ਬੱਸ ਅੱਡੇ ਤੱਕ ‘ਮਾਤਾ ਜੰਗੀਰ ਕੌਰ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਮ੍ਰਿਤਕ ਦੇਹ ਨੂੰ ਸੁਭਾਰਤੀ ਮੈਡੀਕਲ ਕਾਲਜ ਮੇਰਠ ਯੂ. ਪੀ. ਨੂੰ ਦਾਨ ਕੀਤਾ ਗਿਆ ਧੀਆਂ ਪੁੱਤਰ ਇੱਕ ਸਮਾਨ ਦੇ ਨਾਅਰੇ ਨੂੰ ਬੁਲੰਦ ਕਰਦਿਆਂ ਉਨ੍ਹਾਂ ਦੀਆਂ ਧੀਆਂ ਤੇ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ ਜਿਕਰਯੋਗ ਹੈ ਕਿ ਉਕਤ ਪਰਿਵਾਰ ਪਿਛਲੇ ਪੰਜਾਹ ਸਾਲ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਮਾਤਾ ਜੀ ਦੇ ਦੋਵੇਂ ਪੁੱਤਰ ਗੁਰਜੰਟ ਸਿੰਘ ਇੰਸਾਂ ਤੇ ਨੈਬ ਸਿੰਘ ਇੰਸਾਂ ਲੰਗਰ ਸੰਮਤੀ ਵਿੱਚ ਸੇਵਾਦਾਰ ਹਨ ਅਤੇ ਬਾਕੀ ਪਰਿਵਾਰ ਵੀ ਵੱਖ-ਵੱਖ ਸੰਮਤੀਆਂ ਵਿੱਚ ਸੇਵਾ ਕਰਦਾ ਹੈ ਇਸ ਮੌਕੇ ਵੱਡੀ ਗਿਣਤੀ ‘ਚ ਸਾਧ-ਸੰਗਤ, ਰਿਸ਼ਤੇਦਾਰ ਤੇ ਪਿੰਡ ਵਾਸੀ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।