ਵਾਹਨਾਂ ‘ਤੇ ਜੀਐਸਟੀ ਦੀ ਦਰ ‘ਤੇ 10 ਫੀਸਦੀ ਛੋਟ ਦੇਣ ਦਾ ਫੈਸਲਾ
ਏਜੰਸੀ/ਨਵੀਂ ਦਿੱਲੀ । ਸਰਕਾਰ ਨੇ ਅਪਾਹਿਜਾਂ ਨੂੰ ਵਾਹਨ ਖਰੀਦਣ ਲਈ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਛੋਟ ਦੇਣ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਭਾਰੀ ਉਦਯੋਗ ਤੇ ਜਨਤਕ ਉਦਮ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰੀ ਉਦਯੋਗ ਵਿਭਾਗ ਨੇ ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਹੱਡੀ ਰੋਗਾਂ ਨਾਲ ਜੁੜੀਆਂ 40 ਫੀਸਦੀ ਤੇ ਉਸ ਤੋਂ ਵੱਧ ਦੀ ਅਪਾਹਿਜ਼ਤਾ ਵਾਲੇ ਵਿਅਕਤੀਆਂ ਦੇ ਵਾਹਨ ਖਰੀਦਣ ਲਈ ਜੀਐਸਟੀ ਦਰ ਦਾ ਲਾਭ ਉੱਠਾਉਣ ਸਬੰਧੀ ਸੋਧ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। Disabled
ਹੁਣ ਅਪਾਹਿਜ ਵਿਅਕਤੀਆਂ ਨੂੰ 28 ਫੀਸਦੀ ਦੀ ਥਾਂ 18 ਫੀਸਦੀ ਜੀਐਸਟੀ ਦੇਣਾ ਪਵੇਗਾ ਇਹ ਦਿਸ਼ਾ-ਨਿਰਦੇਸ਼ ਵਿਭਾਗ ਦੀ ਵੈੱਬਸਾਈਟ ‘ਤੇ ਮੁਹੱਈਆ ਹਨ ਤੇ ਹੱਡੀ ਰੋਗ ਸਬੰਧੀ ਅਪੰਗਤਾ ਵਾਲੇ ਸਾਰੇ ਪਾਤਰ ਵਿਅਕਤੀ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਇਸ ਦਾ ਲਾਭ ਲੈ ਸਕਦੇ ਹਨ ਦਿਸ਼ਾ-ਨਿਰਦੇਸ਼ਾਂ ਅਨੁਸਾਰ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀ ਨਿਸ਼ਚਿਤ ਆਕਾਰ ਤੇ ਸਮਰੱਥਾ ਦੇ ਵਾਹਨ ਖਰੀਦਣ ਲਈ ਜੀਐਸਟੀ ਛੋਟ ਦਾ ਦਾਅਵਾ ਕਰ ਸਕਦੇ ਹਨ ਇਸ ਦੇ ਲਈ ਉਨ੍ਹਾਂ ਨੂੰ ਨਿਸ਼ਚਿਤ ਮਾਪਦੰਡਾਂ ਦੇ ਅਧਾਰ ‘ਤੇ ਬਿਨੈ ਕਰਨਾ ਪਵੇਗਾ। Disabled
ਸ ਲਈ ਇੱਕ ਸਹੁੰ ਪੱਤਰ ਵੀ ਦੇਣਾ ਪਵੇਗਾ ਕਿ ਵਾਹਨ ਵਿਸ਼ੇਸ਼ ਦੀ ਵਰਤੋਂ ਅਪਾਹਿਜ ਵਿਅਕਤੀ ਲਈ ਹੋਵੇਗੀ ਤੇ ਇਸ ਨੂੰ ਅਗਲੇ ਪੰਜ ਸਾਲਾਂ ਤੱਕ ਵੇਚਿਆ ਨਹੀਂ ਜਾਵੇਗਾ ਕੋਈ ਵੀ ਅਪਾਹਿਜ ਵਿਅਕਤੀ ਪੰਜ ਸਾਲ ‘ਚ ਇੱਕ ਵਾਰ ਇਸ ਛੋਟ ਦਾ ਲਾਭ ਲੈ ਸਕਦਾ ਹੈ ਵਾਹਨਾਂ ‘ਤੇ ਜੀਐਸਟੀ ਦੀ ਦਰ 28 ਫੀਸਦੀ ਹੈ ਜਦੋਂਕਿ ਅਪਾਹਿਜ ਵਿਅਕਤੀ 18 ਫੀਸਦੀ ਦੀ ਦਰ ਨਾਲ ਜੀਐਸਟੀ ਅਦਾ ਕਰ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।