ਅਮਰ ਸਿੰਘ ਇੰਸਾਂ ਨੇ 38ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ

Amar Singh, Body Donations, 38th Men

ਆਦੇਸ਼ ਹਸਪਤਾਲ ਨੂੰ ਦਾਨ ਕੀਤਾ ਸਰੀਰ

ਜਸਵੀਰ ਸਿੰਘ/ਰਜਿੰਦਰ ਸ਼ਰਮਾ/ਭਦੌੜ/ ਬਰਨਾਲਾ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਕਸਬਾ ਭਦੌੜ ਦੇ ਡੇਰਾ ਸ਼ਰਧਾਲੂ ਅਮਰ ਸਿੰਘ ਇੰਸਾਂ ਮੁਸਾਫਿਰ (98) ਨੇ ਕਸਬੇ ਦੇ 38ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ, ਜਿਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਮੈਂਬਰਾਂ ਦੀ ਸਹਿਮਤੀ ਨਾਲ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ‘ਚ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕੀਤੀ ਗਈ।

ਅਮਰ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ‘ਤੇ ਚਲਦਿਆਂ ਮਰਨ ਉਪਰੰਤ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਕਰ ਰੱਖਿਆ ਸੀ। ਜਿਸ ਦੌਰਾਨ ਉਨ੍ਹਾਂ ਦੇ ਪੁੱਤਰ ਮੇਘ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ, ਨਛੱਤਰ ਸਿੰਘ ਅਤੇ ਪੁੱਤਰੀਆਂ ਗੁਰਮੇਲ ਕੌਰ, ਗੁੱਡੀ ਕੌਰ ਆਦਿ ਪਰਿਵਾਰਕ ਮੈਂਬਰਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੀ ਅਗਵਾਈ ‘ਚ ‘ਪ੍ਰੇਮੀ ਅਮਰ ਸਿੰਘ ਮੁਸਾਫਿਰ ਇੰਸਾਂ, ਅਮਰ ਰਹੇ ਦੇ ਨਾਅਰੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਹੇਠ ਆਦੇਸ਼ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਜ਼ਿਕਰਯੋਗ ਹੈ।

ਕਿ ਉਹ 120 ਮੈਂਬਰਾਂ ਦੇ ਭਰੇ ਪਰਿਵਾਰ ਦੇ ਬਜ਼ੁਰਗ ਸਨ ਅਤੇ ਲੰਮੇ ਅਰਸੇ ਤੋਂ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਸਨ। ਇਸ ਤੋਂ ਇਲਾਵਾ ਉਹ ਇੱਕ ਚੰਗੇ ਲੇਖਕ ਸਨ। ਇਸ ਸਮੇਂ ਸ਼ਹਿਰੀ ਭੰਗੀਦਾਸ ਗੁਰਪ੍ਰੀਤ ਸਿੰਘ, ਭੋਲਾਰਾਮ, ਪ੍ਰਵੀਨ ਕੁਮਾਰ (ਦੋਵੇਂ ਪੰਦਰਾਂ ਮੈਂਬਰ), ਪਰਮਜੀਤ ਪੰਮਾ ਟੈਂਟ ਵਾਲਾ, ਸ਼ਿਵ ਇੰਸਾਂ, ਕਾਂਗਰਸੀ ਆਗੂ ਅਮਰਜੀਤ ਸਿੰਘ ਜੀਤਾ, ਕਾਕਾ ਰਾਮ ਇੰਸਾਂ, ਸਤਵਿੰਦਰ ਸਾਗਰ, ਪੀਚੀ ਇੰਸਾਂ, ਚੰਦ ਮਾਸਟਰ, ਰਾਜੀਵ ਕੁਮਾਰ ਇੰਸਾਂ ,ਦਰਸ਼ਨ ਸਿੰਘ ਢੁੱਡੀਕੇ, ਮਾਸਟਰ ਰਘਵੀਰ ਸਿੰਘ ਇੰਸਾਂ , ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।