ਬਹੁਮਤ ਲਈ ਹਰਿਆਣਾ ‘ਚ 46 ਤੇ ਮਹਾਂਰਾਸ਼ਟਰ ‘ਚ 145 ਸੀਟਾਂ ਜ਼ਰੂਰੀ
ਸੱਚ ਕਹੂੰ ਨਿਊਜ਼/ਚੰਡੀਗੜ੍ਹ । ਪੰਜਾਬ ‘ਚ ਹੋਈਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ , ਮਹਾਂਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਲਈ ਸੋਮਵਾਰ ਨੂੰ ਹੋਈਆਂ ਚੋਣਾਂ ਦੇ ਵੋਟਾਂ ਦੀ ਗਿਣਤੀ ਭਲਕੇ ਵੀਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾਵੇਗੀ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ 51 ਸੀਟਾਂ ਲਈ ਹੋਈਆਂ ਜਿਮਨੀ ਚੋਣਾਂ ਦੀ ਗਿਣਤੀ ਵੀ ਅੱਜ ਹੀ ਹੋਵੇਗੀ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਤੇ ਦੁਪਹਿਰ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਜਦੋਂਕਿ ਸ਼ਾਮ ਤੱਕ ਜ਼ਿਆਦਾਤਰ ਸੀਟਾਂ ਦੇ ਨਤੀਜੇ ਆ ਜਾਣ ਦੀ ਉਮੀਦ ਹੈ।
ਪੰਜਾਬ ‘ਚ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਚਾਰ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ?ਹੋਈਆਂ ਹਨ ਚੋਣ ਕਮਿਸ਼ਨ ਅਨੁਸਾਰ ਗਿਣਤੀ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਵੋਟਰ ਕੇਂਦਰਾਂ ਕੋਲ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਉਸਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਵੋਟਰ ਕੇਂਦਰਾਂ ‘ਤੇ ਹਰ ਦੌਰ ਦੇ ਨਤੀਜਿਆਂ ਦੇ ਐਲਾਨ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤੇ ਮੀਡੀਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਵੋਟਾਂ ਦੇ ਨਤੀਜੇ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਮੁਹੱਈਆ ਹੋਣਗੇ ਤੇ ਕਮਿਸ਼ਨ ਨੇ ਇਸ ਦੇ ਲਈ ਇੱਕ ਐਪ ਵੀ ਬਣਾਈ ਹੈ ਕੋਈ ਵੀ ਵੋਟਰ ਇਸ ਐਪ ‘ਤੇ ਚੋਣ ਨਤੀਜੇ ਦੇਖ ਸਕਦਾ ਹੈ ਵੋਟਰ ਕੇਂਦਰਾਂ ‘ਤੇ ਵੋਟਾਂ ਦੀ ਗਿਣਤੀ ਵਾਲੇ ਅਧਿਕਾਰੀਆਂ, ਨਿਗਰਾਨਾਂ ਤੇ ਸੁਰੱਖਿਆ ਮੁਲਾਜ਼ਮਾਂ ਤੇ ਹੋਰ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ 47, ਇਨੈਲੋ 19, ਕਾਂਗਰਸ 15, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਇੱਕ-ਇੱਕ, ਹਰਿਆਣਾ ਲੋਕਹਿੱਤ ਕਾਂਗਰਸ ਦੋ ਤੇ ਪੰਜ ਸੀਟਾਂ ‘ਤੇ ਅਜ਼ਾਦ ਉਮੀਦਵਾਰ ਜੇਤੂ ਰਹੇ ਸਨ ਹਜਕਾਂ ਦਾ ਬਾਅਦ ‘ਚ ਕਾਂਗਰਸ ‘ਚ ਰਲੇਵਾਂ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।