ਐਫਏਟੀਐਫ ਨੇ ਬਲੈਕ ਲਿਸਟ ‘ਚ ਪਾਉਣ ਦੀ ਦਿੱਤੀ ਸਖ਼ਤ ਚਿਤਾਵਨੀ
ਏਜੰਸੀ/ਪੈਰਿਸ। ਅੱਤਵਾਦੀਆਂ ਦਾ ਹਮਦਰਦ ਪਾਕਿਸਤਾਨ ਟੇਰਰ ਫੰਡਿੰਗ ਸਬੰਧੀ ਫਿਲਹਾਲ ਬਲੈਕ ਲਿਸਟ ਹੋਣ ਤੋਂ ਬਚ ਗਿਆ ਹੈ। ਉਸ ਨੂੰ ਅੱਗੇ ਕੁਝ ਹੋਰ ਮਹੀਨਿਆਂ ਦੀ ਮੋਹਲਤ ਮਿਲ ਗਈ ਹੈ ਸ਼ੁੱਕਰਵਾਰ ਨੂੰ ਫਾਈਨੈਂਸ਼ਲ ਐਕਸ਼ਨ ਟਾਸਟ ਫੋਰਸ (ਐਫਏਟੀਐਫ) ਨੇ ਪਾਕਿਸਤਾਨ ਨੂੰ ਸਖ਼ਤ ਨਿਰਦੇਸ਼ ਦਿੱਤਾ ਕਿ ਫਰਵਰੀ 2020 ਤੱਕ ਉਹ ਪੂਰਾ ਐਕਸ਼ਨ ਪਲਾਨ ਤਿਆਰ ਕਰਕੇ ਉਸ ‘ਤੇ ਅੱਗੇ ਵਧੇ ਜੇਕਰ ਤੈਅ ਸਮੇਂ ‘ਚ ਪਾਕਿਸਤਾਨ ਫੌਜ ਅਜਿਹਾ ਕਰਨ ‘ਚ ਨਾਕਾਮ ਰਹਿੰਦੀ ਹੈ ਤਾਂ ਉਸ ਨੂੰ ਸਖ਼ਤ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।
ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਤੇ ਬਿਜਨੈਸ ‘ਤੇ ਵੀ ਮੈਂਬਰਾਂ ਨੂੰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ ਚੀਨ, ਮਲੇਸ਼ੀਆ ਤੇ ਤੁਰਕੀ ਦੀ ਹਮਾਇਤ ਕਾਰਨ ਫਿਲਹਾਲ ਪਾਕਿਸਤਾਨ ਬਲੈਕਲਿਸਟ ਹੋਣ ਤੋਂ ਬਚ ਗਿਆ, ਪਰ ਹੁਣ ਗ੍ਰੇ ਲਿਸਟ ਤੋਂ ਨਿਕਲਣਾ ਨਾਮੁਮਕਿਨ ਜਿਹਾ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਫਏਟੀਐਫ ਨੇ ਭਾਵੇਂ ਹਾਲੇ ਪਾਕਿਸਤਾਨ ਨੂੰ ਗਰੇਅ ਲਿਸਟ ‘ਚ ਹੀ ਰੱਖਿਆ ਹੈ, ਪਰ ਅੱਤਵਾਦ ਖਿਲਾਫ਼ ਜ਼ਰੂਰੀ ਕਦਮ ਨਾ ਉਠਾਉਣ ਕਾਰਨ ਆਉਣ ਵਾਲੇ ਕੁਝ ਸਾਲਾਂ ‘ਚ ਉਸਦੇ ਲਈ ਇਸ ਲਿਸਟ ‘ਚੋਂ ਬਾਹਰ ਨਿਕਲਣਾ ਅਸੰਭਵ ਹੈ ਇਸ ਦੇ ਨਾਲ ਹੀ ਕੌਮਾਂਤਰੀ ਸੰਸਥਾ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਪਾਕਿ ਨੂੰ 2020 ਫਰਵਰੀ ‘ਚ ਬਲੈਕ ਲਿਸਟ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ ਸੂਤਰਾਂ ਦਾ ਇਹ ਵੀ ਕਹਿਣਾ ਹੈ ।
ਇਸ ਫੈਸਲੇ ਨੂੰ ਜਨਤਕ ਕਰਕੇ ਐਫਏਟੀਐਫ ਨੇ ਖਾਸ ਸੰਦੇਸ਼ ਦਿੱਤਾ ਹੈ ਕੌਮਾਂਤਰੀ ਵਿਸ਼ਵ ਸੰਸਥਾਵਾਂ ਨੂੰ ਐਫਏਟੀਐਫ ਨੇ ਪਾਕਿਸਤਾਨ ਨੂੰ ਫਰਵਰੀ 2020 ਤੋਂ ਹੋਰ ਸਹਾਇਤਾ ਨਾ ਦੇਣ ਲਈ ਤਿਆਰ ਰਹਿਣ ਦਾ ਸੰਕੇਤ ਵੀ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਫਏਟੀਐਫ ਨੇ ਜੂਨ 2018 ‘ਚ ਪਾਕਿਸਤਤਾਨ ਨੂੰ ਗਰੇਅ ਲਿਸਟ ‘ਚ ਪਾਇਆ ਸੀ ਤੇ 27 ਪੁਆਇੰਟ ਦਾ ਐਕਸ਼ਨ ਪਲਾਨ ਦਿੰਦਿਆਂ ਇੱਕ ਸਾਲ ਦਾ ਸਮਾਂ ਦਿੱਤਾ ਸੀ।
ਕੀ ਹੈ ਐਫਏਟੀਐਫ?
ਵਿੱਤੀ ਕਾਰਵਾਈ ਕਾਰਜਬਲ ਜਾਂ ਫਾਈਨੇਂਸ਼ੀਅਲ ਐਕਸ਼ਨ ਟਾਸਕ ਫੋਰਸ ਇੱਕ ਕੌਮਾਂਤਰੀ ਵਿੱਤੀ ਨਿਆਮਕ ਸੰਸਥਾ ਹੈ। ਜੋ ਮਨੀ ਲਾਂਡ੍ਰਿੰਗ ਤੇ ਟੇਰਰ ਫਾਈਨੇਂਸ਼ਿੰਗ ਦੀ ਰੋਕਥਾਮ ਲਈ ਕੰਮ ਕਰਦੀ ਹੈ। ਭਾਰਤ ਸਮੇਤ 39 ਮੁਲਕ ਇਸ ਦੇ ਮੈਂਬਰ ਹਨ ਤੇ ਇਸ ਦੇ ਨਾਲ ਹੀ ਆਈਐਮਐਫ, ਵਿਸ਼ਵ ਬੈਂਕ ਵਰਗੀਆਂ ਕਈ ਕੌਮਾਂਤਰੀ ਵਿੱਤੀ ਸੰਸਥਾਵਾਂ ਵੀ ਐਫਏਟੀਐਫ ਨਾਲ ਜੁੜੀਆਂ ਹਨ ਬੀਤੇ ਤੀਹ ਸਾਲਾਂ ਤੋਂ ਕੰਮ ਕਰ ਰਹੇ ਐਫਏਟੀਐਫ ਨੇ ਅੱਤਵਾਦ ਦੀ ਆਰਥਿਕ ਮੱਦਦ ਰੋਕਣ ਤੇ ਕਾਲੇ ਧਨ ‘ਤੇ ਲਗਾਮ ਪਾਉਣ ਲਈ ਕਈ ਪੈਮਾਨੇ ਬਣਾਏ ਹਨ। ਜਿਨ੍ਹਾਂ ਦੇ ਅਧਾਰ ‘ਤੇ ਮੁਲਕਾਂ ਦੇ ਵਿੱਤੀ ਵਾਤਾਵਰਨ ਤੇ ਸੰਸਥਾਵਾਂ ਦੇ ਕੰਮਕਾਜ ਦਾ ਮੁਲਾਂਕਣ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।