ਏਜੰਸੀ/ਕਾਠਮੰਡੂ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਅਤੇ ਆਪਸੀ ਸਾਂਝੇਦਾਰੀ ‘ਚ ਸਹਿਯੋਗ ਕਰਨ ‘ਤੇ ਸਹਿਮਤੀ ਪ੍ਰਗਟਾਈ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਸ਼ਨਿੱਚਰਵਾਰ ਨੂੰ ਨੇਪਾਲ ਦੌਰੇ ‘ਤੇ ਕਾਠਮੰਡੂ ਪਹੁੰਚੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨਾਲ ਮੁਲਾਕਾਤ ਕੀਤੀ ਦੋਵਾਂ ਆਗੂਆਂ ਦਰਮਿਆਨ ਚਰਚਾ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਸ੍ਰੀ ਜਿਨਪਿੰਗ ਨੇ ਨੇਪਾਲ ਦੀ ਰਾਸ਼ਟਰਪਤੀ ਭੰਡਾਰੀ ਦੀ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਨੇਪਾਲ ਅਤੇ ਚੀਨ ਦਰਮਿਆਨ ਦੋਸਤੀ ਅਤੇ ਆਪਸੀ ਸਾਂਝੇਦਾਰੀ ਹੈ।
ਉਨ੍ਹਾਂ ਕਿਹਾ ਕਿ ਮੈਂ ਨੇਪਾਲ ਦੇ ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਵੇਖ ਸਕਦਾ ਹਾਂ ਅਤੇ ਇਹ ਮੈਨੂੰ ਦੋਸਤੀ ਦਾ ਅਹਿਸਾਸ ਕਰਵਾਉਂਦਾ ਹੈ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਦੋਸਤੀ ਵਧੇਗੀ ਅਤੇ ਇਸ ਦੌਰੇ ਨਾਲ ਸਾਡੇ ਦੁਵੱਲੇ ਸਬੰਧ ਇੱਕ ਨਵੀਂ ਉੱਚਾਈ ਨੂੰ ਛੂਹਣਗੇ ਜਿਨਪਿੰਗ ਨੇ ਨੇਪਾਲ ਦੀ ਵਨ ਚਾਈਨਾ ਨੀਤੀ ਦਾ ਸਮੱਰਥਨ ਕਰਨ ਲਈ ਉਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚੀਨ ਹਮੇਸ਼ਾ ਨੇਪਾਲ ਵੱਲੋਂ ਉਸ ਦੇ ਦੇਸ਼ ਦੀ ਕੌਮੀ ਸੁਰੱਖਿਆ, ਖੁਸ਼ਹਾਲੀ ਅਤੇ ਖੁਦਮੁਖਤਿਆਰੀ ਦਾ ਸਮੱਰਥਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਹਰ ਖੇਤਰ ‘ਚ ਇੱਕ-ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਟਰਾਂਸ-ਹਿਮਾਲਿਆ ਕਨੈਕਟੀਵਿਟੀ ਨੈੱਟਵਰਕ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਚੀਨ ਦੇ ਪੀਪੁਲਜ਼ ਰਿਪਬਲਿਕ ਆਫ ਚੀਨ (ਪੀਆਰਸੀ) ਦੀ 70ਵੇਂ ਵਰ੍ਹੇਗੰਢ ਮਨਾਉਣ ਸਬੰਧੀ ਜਿਨਪਿੰਗ ਨੇ ਕਿਹਾ ਕਿ ਚੀਨ ਲਗਾਤਾਰ ਵਿਵਸਥਾ ‘ਚ ਸੁਧਾਰ ਕਰਦਾ ਰਹੇਗਾ ਜਿਸ ਨਾਲ ਦੇਸ਼ ਦਾ ਵਿਕਾਸ ਹੁੰਦਾ ਰਹੇ ਉੱਥੇ ਹੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਕਿਹਾ ਕਿ ਚੀਨ ਦੇ ਲੋਕ ਕਮਿਊਨਿਸਟ ਪਾਰਟੀ ਆਫ ਚਾਈਨਾ ਦੀ ਅਗਵਾਈ ‘ਚ ਕੌਮੀ ਕਾਇਆਕਲਪ ਦਾ ਤਜ਼ਰਬਾ ਕਰਦੇ ਹੋਣਗੇ ਜੋ ਜ਼ਾਹਿਰ ਤੌਰ ‘ਤੇ ਨੇਪਾਲ ਲਈ ਵੀ ਫਾਇਦੇਮੰਦ ਹੈ ਅਤੇ ਇਹ ਖੇਤਰ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਕਾਫੀ ਜ਼ਰੂਰੀ ਹੈ ਜ਼ਿਕਰਯੋਗ ਹੈ ਕਿ ਜਿਨਪਿੰਗ ਪਿਛਲੇ 23 ਸਾਲਾਂ ‘ਚ ਨੇਪਾਲ ਦੀ ਯਾਤਰਾ ਕਰਨ ਵਾਲੇ ਪਹਿਲੇ ਚੀਨੀ ਰਾਸ਼ਟਰਪਤੀ ਹਨ ਭੰਡਾਰੀ ਨੇ ਕਿਹਾ ਕਿ ਇਸ ਇਤਿਹਾਸਕ ਯਾਤਰਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਦੋਸਤੀ ਅਤੇ ਆਪਸੀ ਸਾਂਝੇਦਾਰੀ ਦੇ ਰਿਸ਼ਤੇ ਮਜ਼ਬੂਤ ਹੋਏ ਹਨ
ਨੇਪਾਲ ਨੂੰ ਦੋ ਸਾਲਾਂ ‘ਚ 56 ਅਰਬ ਰੁਪਏ ਦੀ ਸਹਾਇਤਾ ਦੇਵਾਂਗੇ: ਜਿਨਪਿੰਗ
ਕਾਠਮੰਡੂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨੇਪਾਲ ਨੂੰ ਅਗਲੇ ਦੋ ਸਾਲਾਂ ‘ਚ 56 ਅਰਬ ਰੁਪਏ ਦੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਅਧਿਕਾਰੀਆਂ ਮੁਤਾਬਕ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨਾਲ ਮੀਟਿੰਗ ਦੌਰਾਨ ਜਿਨਪਿੰੰਗ ਨੇ ਨੇਪਾਲ ਨੂੰ ਅਗਲੇ ਦੋ ਸਾਲਾਂ ਤੱਕ 56 ਅਰਬ ਰੁਪਏ ਦੀ ਆਰਥਿਕ ਮੱਦਦ ਦੇਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਚੀਨ ਵੱਲੋਂ ਨੇਪਾਲ ਦੇ ਵਿਕਾਸ ਕਾਰਜਾਂ ਲਈ ਅਗਲੇ ਦੋ ਸਾਲਾਂ ਦੌਰਾਨ ਇਹ ਰਾਸ਼ੀ ਮੇਜ਼ਬਾਨ ਦੇਸ਼ ਨੂੰ ਦਿੱਤੀ ਜਾਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।