ਮੋਦੀ ਤੇ ਜਿਨਪਿੰਗ ਨੇ ਕੀਤੀ ਸਹਿਯੋਗ ਵਧਾਉਣ ਦੀ ਕਵਾਇਦ Modi and Jinping
ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਹੋਈ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ‘ਚ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ।
ਦੋਵਾਂ ਦੇਸ਼ਾਂ ਵਿਕਚਾਰ ਸ਼ੁਰੂ ਹੋਈ ਪ੍ਰਤੀਨਿਧੀ ਮੰਡਲ ਪੱਧਰ ਦੀ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਚੈਨੱਈ ਾਰਤ ਅਤੇ ਚੀਨ ਵਿਕਚਾਰ ਰਿਸ਼ਤਿਆਂ ਦਾ ਸਾਕਸ਼ੀ ਬਣਿਆ ਹੈ ਅਤੇ ਇਸ ਬੈਠਕ ਨਾਲ ਦੋਵਾਂ ਦੇਸ਼ਾਂ ਵਿਚਕਾਰ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ।
ਸ੍ਰੀ ਜਿਨਪਿੰਗ ਨੇ ਕਿਹਾ ਕਿ ਪਿਛਲੇ ਸਾਲ ਵੁਹਾਨ ‘ਚ ਹਈ ਪਹਿਲੀ ਗੈਰ ਰਸਮੀ ਬੈਠਕ ਕਾਫ਼ੀ ਸਾਕਾਰਾਤਮਕ ਸੀ। ਉਨ੍ਹਾਂ ਕਿਹਾ ਕਿ ਮੈਂ ਭਾਰਤ ‘ਚ ਸਵਾਗਤ ਤੋਂ ਪ੍ਰਭਾਵਿਤ ਹੋਇਆ ਹਾਂ ਅਤੇ ਉਨ੍ਹਾਂ ਦਾ ਇਹ ਭਾਰਤੀ ਦੌਰਾ ਯਾਦਗਾਰ ਰਹੇਗਾ। ਸ੍ਰੀ ਜਿਨਪਿੰਗ ਨੇ ਕਿਹਾ ਕਿ ਗੈਰ ਰਸਮੀ ਗੱਲਬਾਤ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਗਰਮਾਹਟ ਆਈ ਹੈ। ਭਾਰਤ ਅਤੇ ਚੀਨ ਵਿਚਕਾਰ ਆਪਸੀ ਸਹਿਯੋਗ ਵਧਿਆ ਹੈ। ਇਹ ਅੱਗੇ ਵੀ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।