ਸ੍ਰੀਲੰਕਾ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਸਟ੍ਰੇਲੀਆਈ ਟੀਮ ਐਲਾਨੀ
ਏਜੰਸੀ/ਮੈਲਬੋਰਨ। ਮੈਕਡਰਮਾਟ ਅਤੇ ਬਿਨੀ ਸਟੇਨਲੇਕ ਨੂੰ ਸ੍ਰੀਲੰਕਾ ਅਤੇ ਪਾਕਿਸਤਾਨ ਨਾਲ ਹੋਣ ਵਾਲੀ ਟੀ-20 ਸੀਰੀਜ਼ ਲਈ ਅਸਟ੍ਰੇਲੀਆਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਸਾਬਕਾ ਕਪਤਾਨ ਸਟੀਵਨ ਸਮਿਥ ਅਤੇ ਓਪਨਰ ਡੇਵਿਡ ਵਾਰਨਰ ਦੀ ਟੀਮ ‘ਚ ਵਾਪਸੀ ਹੋਈ ਹੈ ਕ੍ਰਿਕੇਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਮੈਕਡਰਮਾਟ ਦੇ ਇਲਾਵਾ ਸਟਾਰ ਬੱਲੇਬਾਜ਼ੀ ਸਮਿਥ ਅਤੇ ਵਾਰਨਰ ਨੂੰ ਵੀ ਇਸ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਹਲਾਂਕਿ ਮਾਰਕਸ ਸਟਾਇਨਿਸ ਨੂੰ ਬਾਹਰ ਕਰ ਦਿੱਤਾ ਗਿਆ ਹੈ ।
ਸਟਾਇਨਿਸ ਨੂੰ ਬਾਹਰ ਕਰਕੇ ਦਿੱਤਾ ਗਿਆ ਹੈ ਸਟਾਇਨਿਸ ਵਿਸ਼ਵ ਕੱਪ ‘ਚ ਸਿਰਫ਼ 87 ਦੌੜਾਂ ਬਣਾ ਸਕੇ ਸਨ ਅਤੇ ਸੱਟਾਂ ਨਾ ਜੂਝ ਰਹੇ ਸਨ ਆਸਟ੍ਰੇਲੀਆ ਟੀਮੇ ਦੇ ਰਾਸ਼ਟਰੀ ਚੋਣ ਕਰਤਾ ਟ੍ਰੇਵਰ ਹੋਨਸ ਨੇ ਕਿਹਾ, ‘ਅਸੀਂ ਸਮਿਥ ਅਤੇ ਡੇਵਿਡ ਦਾ ਟਵੈਂਟੀ-20 ਟੀਮ ‘ਚ ਸਵਾਗਤ ਕਰਦੇ ਹਨ ਸਮਿਥ ਬਿਹਤਰੀਨ ਬੱਲੇਬਾਜ ਹਨ ਜਦੋਂਕਿ ਵਾਰਨਰ ਆਸਟ੍ਰੇਲੀਆ ਵੱਲੋਂ 20-20 ਸਭ ਤੋਂ ਸਭ ਤੋਂ ਵਧੀਆ ਸਕੋਰ ਹੈ ਇਸ ਇਲਾਵਾ ਉਨ੍ਹਾਂ ਨੇ ਇਸ ਸਾਲ ਆਈਪੀਐਲ ‘ਚ ਵੀ ਸਭ ਤੋਂ ਜਿਆਦਾ ਦੌੜਾਂ ਬਣਾਈਆਂ ਅਸੀਂ ਸੀਰੀਜ਼ ਲਈ ਜੋ ਟੀਮ ਚੁਣੀ ਹੈ।
ਉਹ ਹਰ ਮੈਚ ਦੀ ਸਥਿਤੀ ਦੇ ਅਨੁਕੂਲ ਫਿਟ ਬੈਠਦੀ ਹੈ ਅਤੇ ਕਾਫੀ ਸੰਤੁਲਿਤ ਹੈ ਸਪਿਨਰ ਤੇ ਤੌਰ ‘ਤੇ ਸਾਡੇ ਕੋਲ ਏਸ਼ਟਨ ਏਗਰ ਅਤੇ ਏਡਮ ਜੰਮਪਾ ਹੈ ਜੋ ਸਾਰੀਆਂ ਪਰੀਸਥਿਤੀਆਂ ‘ਚ ਇਕ ਬਹਿਤਰ ਟੀ-20 ਗੇਂਦਬਾਜ ਸਾਬਿਤ ਹੋਏ ਹਨ ਆਸਟ੍ਰੇਲੀਆ ਨੂੰ ਪਹਿਲਾਂ ਸ੍ਰੀਲੰਕਾਂ ਨਾਲ 27 ਅਕਤੂਬਰ ਤੋਂ ਤਿੰਨ ਮੈਚਾਂ ਦੀ ਟਵੇਂਟੀ-20 ਸੀਰੀਜ਼ ਖੇਡਣੀਆਂ ਹਨ ਜਦੋਂਕਿ ਇਸ ਤੋਂ ਬਾਅਦ ਤਿੰਨ ਨਵੰਬਰ ਤੋਂ ਉਸ ਨੇ ਪਾਕਿਸਤਾਨ ਨਾਲ ਵੀ ਤਿੰਨ ਟਵੈਂਟੀ-20 ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।