ਮੱਤਦਾਨ ਨਾ ਸਿਰਫ਼ ਲੋਕਤੰਤਰੀ ਵਿਵਸਥਾ ਦੀ ਨੀਂਹ ਹੈ ਬਲਕਿ ਪ੍ਰਸ਼ਾਸਨਿਕ ਵਿਵਸਥਾ ਲਈ ਵੀ ਲਾਜ਼ਮੀ ਹੈ ਜਦੋਂ ਕੋਈ ਸਰਕਾਰ ਜਨਹਿੱਤ ਦੇ ਕੰਮ ਨਹੀਂ ਕਰਦੀ, ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸ਼ਾਸਨ ਤੰਤਰ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਜਨਤਾ ਚੋਣਾਂ ਦਾ ਇੰਤਜ਼ਾਰ ਕਰਦੀ ਹੈ, ਉਹੀ ਇੱਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਜਨਤਾ ਦੇ ਹੱਥ ਭ੍ਰਿਸ਼ਟਾਚਾਰੀਆਂ ਦੀ ਨੱਥ ਹੁੰਦੀ ਹੈ ਜੇਕਰ ਜਨਤਾ ਇਸ ਮੌਕੇ ਦੀ ਸਹੀ ਵਰਤੋਂ ਕਰੇ ਤਾਂ ਹੀ ਸ਼ਾਸਨ ਦੀ ਵਾਗਡੋਰ ਸੁਰੱਖਿਅਤ ਹੱਥਾਂ ਵਿਚ ਸੌਂਪੀ ਜਾ ਸਕਦੀ ਹੈ ਪਰ ਸੌ ਫੀਸਦੀ ਵੋਟਰ ਮੱਤਦਾਨ ਦੀ ਪ੍ਰਕਿਰਿਆ ਵਿਚ ਹਿੱਸਾ ਹੀ ਨਹੀਂ ਲੈਂਦੇ 2009 ਵਿਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ 72.29 ਫੀਸਦੀ ਵੋਟਰਾਂ ਨੇ ਮੱਤਦਾਨ ਪ੍ਰਕਿਰਿਆ ਵਿਚ ਹਿੱਸਾ ਲਿਆ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ 76.14 ਫੀਸਦੀ ਵੋਟਿੰਗ ਹੋਈ ਲੋਕ ਸਭਾ ਚੋਣਾਂ ਵਿਚ ਇਹ ਅੰਕੜਾ ਹੋਰ ਵੀ ਘੱਟ ਹੋ ਜਾਂਦਾ ਹੈ ਲਗਭਗ ਇੱਕ ਚੌਥਾਈ ਵੋਟਰ ਇਸ ਚੁਣਾਵੀ ਤਿਉਹਾਰ ਦੇ ਹਿੱਸੇਦਾਰ ਬਣਦੇ ਹੀ ਨਹੀਂ ਜੋ ਕਿ ਚਿੰਤਾਜਨਕ ਗੱਲ ਹੈ ਗਲੀ-ਮੁਹੱਲਿਆਂ ਵਿਚ ਬੈਠ ਕੇ ਚੁਣੇ ਹੋਏ ਪ੍ਰਤੀਨਿਧੀ ਵਿਚ ਕਮੀਆਂ ਕੱਢਣਾ ਅਤੇ ਮੱਤਦਾਨ ਦੇ ਦਿਨ ਮੱਤਦਾਨ ਨਾ ਕਰਨਾ ਕੀ ਇਹ ਤਰਕਸੰਗਤ ਹੈ?
ਕੁਝ ਲੋਕ ਇਹ ਸੋਚ ਕੇ ਮੱਤਦਾਨ ਨਹੀਂ ਕਰਦੇ ਕਿ ਸਾਡੇ ਹਲਕੇ ਦੇ ਉਮੀਦਵਾਰਾਂ ਵਿਚ ਕੋਈ ਵੀ ਚੁਣੇ ਜਾਣ ਦੇ ਕਾਬਿਲ ਨਹੀਂ ਤਾਂ ਉਨ੍ਹਾਂ ਲਈ ਹੁਣ ਨੋਟਾ ਦਾ ਬਦਲ ਹੈ ਜੇਕਰ ਸੌ ਫੀਸਦੀ ਮੱਤਦਾਨ ਹੋਣ ਲੱਗ ਜਾਵੇ ਤਾਂ ਅਸੀਂ ਜਿੱਤੇ ਹੋਏ ਪ੍ਰਤੀਨਿਧੀਆਂ ਦੀ ਸੋਚ ਵੀ ਬਦਲ ਸਕਦੇ ਹਾਂ ਉਨ੍ਹਾਂ ਨੂੰ ਸੋਚਣ ਲਈ ਮਜ਼ਬੂਰ ਕਰ ਸਕਦੇ ਹਾਂ ਕਿ ਲੋਕ ਉਦਾਸੀਨ ਨਹੀਂ ਹਨ ਆਉਣ ਵਾਲੀਆਂ ਚੋਣਾਂ ਵਿਚ ਫਿਰ ਉਨ੍ਹਾਂ ਹੀ ਵੋਟਰਾਂ ਦਾ ਸਾਹਮਣਾ ਕਰਨਾ ਪਏਗਾ ਅਸਲ ਵਿਚ ਘੱਟ ਮੱਤਦਾਨ ਵੀ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦੇਂਦਾ ਹੈ ਭ੍ਰਿਸ਼ਟਾਚਾਰ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ ਅਤੇ ਦੇਸ਼ ਵਿਚ ਚੁਣਾਵੀ ਭ੍ਰਿਸ਼ਟਾਚਾਰ ਅਤੇ ਅਪਰਾਧ ਅਮਰਵੇਲ ਵਾਂਗ ਵਧ ਰਿਹਾ ਹੈ ਉਸ ਦੇ ਵਿਰੋਧ ਦੇ ਸੁਰ ਅਤੇ ਪ੍ਰਤੀਕਿਰਿਆ ਜਿੰਨੀ ਵਿਆਪਕ ਹੋਣੀ ਚਾਹੀਦੀ ਹੈ, ਉਸਦਾ ਦਿਖਾਈ ਨਾ ਦੇਣਾ ਲੋਕਤੰਤਰ ਦੀ ਮਜ਼ਬੂਤੀ ਨੂੰ ਕਮਜ਼ੋਰ ਕਰਨ ਦਾ ਪ੍ਰਤੀਕ ਹੈ ਬੁਰਾਈ ਅਤੇ ਵਿਕਾਰ ਨੂੰ ਦੇਖ ਕੇ ਅੱਖਾਂ ਮੀਚਣਾ ਜਾਂ ਕੰਨਾਂ ਵਿਚ ਉਂਗਲਾਂ ਲੈਣਾ ਵਿਡੰਬਨਾਪੂਰਨ ਹੈ ਇਸ ਦੇ ਵਿਰੋਧ ਵਿਚ ਵਿਆਪਕ ਅਹਿੰਸਕ ਜਨ-ਜਾਗਰੂਕਤਾ ਲਿਆਉਣ ਦੀ ਲੋੜ ਹੈ ਅੱਜ ਚੁਣਾਵੀ ਭ੍ਰਿਸ਼ਟਾਚਾਰ ਦਾ ਰਾਵਣ ਲੋਕਤੰਤਰ ਦੀ ਸੀਤਾ ਨੂੰ ਅਗਵਾ ਕਰਕੇ ਲਿਜਾ ਰਿਹਾ ਹੈ ਸਭ ਉਸ ਨੂੰ ਦੇਖ ਰਹੇ ਹਨ ਪਰ ਕੋਈ ਵੀ ਜਟਾਯੂ ਅੱਗੇ ਆ ਕੇ ਉਸਦਾ ਵਿਰੋਧ ਕਰਨ ਦੀ ਸਥਿਤੀ ਵਿਚ ਨਹੀਂ ਹੈ ਭ੍ਰਿਸ਼ਟਾਚਾਰ ਪ੍ਰਤੀ ਜਨਤਾ ਅਤੇ ਸਿਆਸੀ ਪਾਰਟੀਆਂ ਦਾ ਇਹ ਮੌਨ, ਇਹ ਨਜ਼ਰਅੰਦਾਜ਼ੀ ਉਸ ਨੂੰ ਵਧਾਏਗੀ ਨਹੀਂ ਤਾਂ ਹੋਰ ਕੀ ਕਰੇਗੀ? ਦੇਸ਼ ਦੀ ਅਜਿਹੀ ਨਾਜ਼ੁਕ ਸਥਿਤੀ ਵਿਚ ਵਿਅਕਤੀ-ਵਿਅਕਤੀ ਅੰਦਰਲੇ ਜਟਾਯੂ ਨੂੰ ਜਗਾਇਆ ਜਾ ਸਕੇ ਅਤੇ ਚੁਣਾਵੀ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਇੱਕ ਸ਼ਕਤੀਸ਼ਾਲੀ ਸੁਰ ਉੱਠ ਸਕੇ ਅਤੇ ਉਸ ਸੁਰ ਨੂੰ ਸਥਿਰਤਾ ਮਿਲ ਸਕੇ ਤਾਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਪਾਣੀ ਮਿਲ ਸਕਦਾ ਹੈ ਦਸਹਿਰੇ ਦੇ ਇਸ ਤਿਉਹਾਰ ‘ਤੇ ਸਾਨੂੰ ਭ੍ਰਿਸ਼ਟਾਚਾਰ ਰੂਪੀ ਰਾਵਣ ਨੂੰ ਬਾਲ਼ਣ ਦਾ ਸੰਕਲਪ ਲੈ ਕੇ ਚੋਣਾਂ ਦੇ ਦਿਨ ਲੋਕਤੰਤਰ ਦੇ ਇਸ ਤਿਉਹਾਰ ਵਿਚ ਆਪਣੀ ਸੌ ਫੀਸਦੀ ਭਾਗੀਦਾਰੀ ਯਕੀਨੀ ਕਰਨੀ ਚਾਹੀਦੀ ਹੈ ਇਸੇ ਵਿਚ ਲੋਕਤੰਤਰ ਅਤੇ ਰਾਸ਼ਟਰ ਦੀ ਭਲਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।