ਐਸਪੀਜੀ ਸਕਿਊਰਟੀ ‘ਤੇ ਕੇਂਦਰ ਸਖ਼ਤ
ਏਜੰਸੀ/ਨਵੀਂ ਦਿੱਲੀ। ਸਪੈਸ਼ਲ ਪ੍ਰੋਟੈਕਸ਼ਨ ਫੋਰਸ (ਐਸਪੀਜੀ) ‘ਚ ਰਹਿਣ ਵਾਲੇ ਹਰ ਵੀਵੀਆਈਪੀ ਨੂੰ ਇਸ ਵਿਸ਼ੇਸ਼ ਸੁਰੱਖਿਆ ਕਵਰ ਦੇ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐਸਪੀਜੀ ਕਵਰ ਮਿਲਿਆ ਹੈ? ਉਸ ਨੂੰ ਹਰ ਸਮੇਂ ਐਸਪੀਜੀ ਟੀਮ ਆਪਣੇ ਨਾਲ ਰੱਖਣੀ ਪਵੇਗੀ, ਭਾਵੇਂ ਉਹ ਵਿਦੇਸ਼ ਪ੍ਰਵਾਸ ‘ਤੇ ਹੀ ਕਿਉਂ ਨਾ ਹੋਣ ਧਿਆਨ ਰਹੇ ਕਿ ਹਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗਾਂਧੀ ਪਰਿਵਾਰ ਦੇ ਹੀ ਤਿੰਨ ਮੈਂਬਰਾਂ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਹੀ ਐਸਪੀਜੀ ਕਵਰ ਮਿਲਿਆ ਹੋਇਆ ਹੈ। Sonia Gandhi
ਇਹੀ ਵਜ੍ਹਾ ਹੈ ਕਿ ਕਾਂਗਰਸ ਪਾਰਟੀ ਇਸ ਫਰਮਾਨ ਨੂੰ ਗਾਂਧੀ ਪਰਿਵਾਰ ‘ਤੇ ਸਰਕਾਰੀ ਨਿਗਰਾਨੀ ਰੱਖੇ ਜਾਣ ਦੀ ਮੰਸ਼ਾ ਨਾਲ ਜੋੜ ਰਹੀ ਹੈ ਕਾਂਗਰਸ ਬੁਲਾਰੇ ਬ੍ਰਜੇਸ਼ ਕਲਪਾ ਨੇ ਕਿਹਾ ਕਿ ਇਹ ਸਿੱਧਾ-ਸਿੱਧਾ ਨਿਗਰਾਨੀ ਰੱਖਣ ਦਾ ਮਾਮਲਾ ਹੈ ਹਾਲਾਂਕਿ ਭਾਜਪਾ ਨੇ ਕਾਂਗਰਸ ਦੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਾਂਗਰਸ ਛੱਡ ਭਾਜਪਾ ‘ਚ ਆਏ ਉੱਘੇ ਆਗੂ ਟਾਮ ਵੜਕਕਨ ਨੇ ਕਿਹਾ ਕਿ ਅਤਿ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ, ਇਸ ਲਈ ਉਨ੍ਹਾਂ ਵੀਵੀਆਈਪੀ ਦੀ ਹਰ ਥਾਂ, ਹਰ ਹਾਲ ‘ਚ ਸੁਰੱਖਿਆ ਯਕੀਨੀ ਕਰਨੀ ਹੁੰਦੀ ਹੈ। Sonia Gandhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।