ਸਟਾਕਹੋਲਮ। ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਅਮਰੀਕਾ ਦੇ ਵਿਲੀਅਮ ਜੀ. ਕਾਏਲਿਨ ਜੂਨੀਅਰ ਅਤੇ ਗ੍ਰੇਗ ਐੱਲ. ਸੇਮੇਂਜ਼ਾ, ਬ੍ਰਿਟੇਨ ਦੇ ਸਰ ਪੀਟਰ ਰੈਟਕਲਿਫ ਨੂੰ ਦਿੱਤਾ ਜਾਵੇਗਾ। ਇਨ੍ਹਾਂ ਨੇ ਅਜਿਹੇ ਸੈੱਲਾਂ ਦੀ ਖੋਜ ਕੀਤੀ ਹੈ ਜੋ ਆਕਸੀਜਨ ਦੀ ਮੌਜੂਦਗੀ ਦੇ ਅਨੁਕੂਲ ਹਨ।
ਇਸ ਮਗਰੋਂ 8 ਤਰੀਕ ਨੂੰ ਭੌਤਿਕੀ, 9 ਨੂੰ ਰਸਾਇਣ, 10 ਨੂੰ ਸਾਹਿਤ ਅਤੇ 11 ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ। ਸਭ ਤੋਂ ਅਖੀਰ ਵਿਚ 14 ਅਕਤੂਬਰ ਨੂੰ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋਵੇਗਾ। ਇਸ ਬਾਰੇ ਵਿਚ ਜੇਤੂਆਂ ਦੇ ਨਾਅ ਨੂੰ ਲੈ ਕੈ ਚਰਚਾ ਦੌਰ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਮੈਡੀਕਲ ਦੇ ਖੇਤਰ ਵਿਚ 1901 ਤੋਂ 2018 ਤੱਕ 109 ਨੋਬਲ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਕੁੱਲ 216 ਜੇਤੂਆਂ ਵਿਚ 12 ਔਰਤਾਂ ਦੇ ਨਾਅ ਸ਼ਾਮਲ ਹਨ। ਇਨ੍ਹਾਂ ਵਿਚ ਦੋ ਔਰਤਾਂ ਨੂੰ ਸਾਲ 2009 ਵਿਚ ਇਕੱਠੇ ਸਨਮਾਨਿਤ ਕੀਤਾ ਗਿਆ ਸੀ। ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿਚ ਸਵੀਡਿਸ਼ ਅਕੈਡਮੀ 2018 ਅਤੇ 2019 ਦੋਵਾਂ ਸਾਲਾਂ ਲਈ ਸਾਹਿਤ ਨੋਬਲ ਪੁਰਸਕਾਰ ਦਾ ਐਲਾਨ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।