ਪਾਕਿਸਤਾਨ ਨੂੰ ਪੋਲੀਓ ਨੇ ਘੇਰਿਆ Polio
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ‘ਚ ਇਸ ਸਾਲ ਪੋਲੀਓ ਦੇ ਮਾਮਲਿਆਂ ‘ਚ ਕਾਫ਼ੀ ਵਾਧਾ ਹੋਇਆ ਹੈ। ਇੱਥੇ ਪੋਲੀਓ ਦੇ ਹੁਣ ਤੱਕ 72 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ ਵਿੱਚ ਦੋ ਹੋਰ ਬੱਚੇ ਪੋਲੀਓ ਪੌਜੀਟਿਵ ਪਾਏ ਗਏ ਹਨ। ਪਾਕਿਸਤਾਨ ਦੀਆਂ ਮੀਡੀਆਂ ਖਬਰਾਂ ਮੁਤਾਬਕ ਇਹ ਦੋ ਨਵੇਂ ਮਾਮਲੇ ਸਿੰਧ ਅਤੇ ਬਲੋਚਿਸਤਾਨ ‘ਚ ਪਾਏ ਗਏ ਹਨ। (Polio)
ਪੂਰੇ ਦੇਸ਼ ਵਿਚ ਸਾਹਮਣੇ ਆਏ 72 ਮਾਮਲਿਆਂ ਵਿਚੋਂ 53 ਮਾਮਲੇ ਇਕੱਲੇ ਖੈਬਰ ਪਖਤੂਨਖਵਾ ਦੇ ਹਨ। 8 ਸਿੰਧ, 6 ਬਲੋਚਿਸਤਾਨ ਅਤੇ 5 ਮਾਮਲੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਸੰਚਾਲਨ ਕੇਂਦਰ ਦੇ ਅਧਿਕਾਰੀਆਂ ਨੇ ਅਗਲੇ ਮਹੀਨੇ ਤੋਂ ਜੂਨ 2020 ਤੱਕ ‘ਹਮਲਾਵਰ ਮੁਹਿੰਮ’ ਚਲਾਉਣ ਦੀ ਯੋਜਨਾ ਬਣਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।