ਅਬੋਹਰ। ਪਿੰਡ ਪੰਜਕੋਸੀ ‘ਚ ਅੱਜ ਸਵੇਰੇ ਪਾਣੀ ਲਾ ਰਹੇ ਇੱਕ ਕਿਸਾਨ ਦੇ ਖੇਤ ‘ਚ ਨਵ-ਜੰਮੇ ਬੱਚੇ ਦੀ ਲਾਸ਼ ਮਿਲਣ ਕਰਕੇ ਪਿੰਡ ‘ਚ ਹੜਕੰਪ ਮਚ ਗਿਆ। ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਤੇ ਸਮਾਜ ਸੇਵੀ ਸੰਸਥਾ ‘ਨਰ ਸੇਵਾ ਨਾਰਾਇਣ ਸੇਵਾ’ ਸੰਮਤੀ ਦੇ ਸੇਵਾਦਾਰ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਪੰਜਕੋਸੀ ਵਾਸੀ ਰਾਮ ਜੀ ਲਾਲ ਸੋਖਲ ਆਪਣੇ ਖੇਤ ‘ਚ ਪਾਣੀ ਲਾ ਰਿਹਾ ਸੀ ਤਾਂ ਇੱਕ ਨਵ-ਜੰਮੇ ਮੁੰਡੇ ਦੀ ਲਾਸ਼ ਨਹਿਰ ‘ਚੋਂ ਉਸ ਦੇ ਖੇਤ ਨੂੰ ਪਾਣੀ ਲਾਉਣ ਵਾਲੇ ਖਾਲ ‘ਚ ਆ ਗਈ। ਜਿਸ ਦੀ ਸੂਚਨਾ ਉਸ ਨੇ ‘ਨਰ ਸੇਵਾ ਨਾਰਾਇਣ ਸੇਵਾ’ ਸੰਮਤੀ ਪ੍ਰਧਾਨ ਰਾਜੂ ਚਰਾਇਆ ਤੇ ਪੁਲਿਸ ਨੂੰ ਦਿੱਤੀ। ਖੂਈਆਂ ਸਰਵਰ ਪੁਲਿਸ ਦੇ ਏ. ਐੱਸ. ਆਈ. ਜਗਦੇਵ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਭੇਜ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।