ਨਵੀਂ ਦਿੱਲੀ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ‘ਤੇ ਖਿੱਚਾਈ ਕੀਤੀ। ਪ੍ਰਿਯੰਕਾ ਨੇ ਭਾਜਪਾ ਦੀ ਖਿੱਚਾਈ ਕਰਦੇ ਹੋਏ ਕਿਹਾ ਕਿ ਕਸ਼ਮੀਰ ‘ਚ ਉਸ ਦੀਆਂ ਕਾਰਵਾਈਆਂ ਨਾਲ ਘਾਟੀ ਦੇ ਬੱਚੇ ਕਰੀਬ 2 ਮਹੀਨ ਤੋਂ ਆਪਣੇ ਸਕੂਲਾਂ ਤੋਂ ਦੂਰ ਹੋ ਗਏ ਹਨ। Kashmir
ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਇਕ ਪਾਸੇ ਵਿਕਾਸ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਉਸ ਦੀ ਕਾਰਵਾਈ ਨਾਲ ਕਸ਼ਮੀਰ ਘਾਟੀ ਦੇ ਬੱਚੇ 2 ਮਹੀਨਿਆਂ ਤੋਂ ਸਕੂਲ ਨਹੀਂ ਜਾ ਪਾ ਰਹੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਕਸ਼ਮੀਰ ‘ਚ ਕਰੀਬ 2 ਮਹੀਨੇ ਤੋਂ ਬੰਦ ਹੋਣ ਕਾਰਨ ਕਈ ਬੱਚੇ ਪ੍ਰਭਾਵਿਤ ਹੋਏ ਹਨ। ਸਰਕਾਰ ਵਿਕਾਸ ਦੀ ਗੱਲ ਤਾਂ ਕਰਦੀ ਹੈ ਪਰ ਬੱਚੇ ਆਪਣੇ ਸਕੂਲਾਂ ਤੋਂ ਹੀ ਦੂਰ ਹਨ”। ਉਨ੍ਹਾਂ ਨੇ ਟਵੀਟ ‘ਚ ਇਕ ਨਿਊਜ਼ ਰਿਪੋਰਟ ਵੀ ਸਾਂਝੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਬੱਚੇ ਸਕੂਲਾਂ ਅਤੇ ਦੋਸਤਾਂ ਤੋਂ ਦੂਰ ਹਨ। Kashmir
ਪ੍ਰਿਯੰਕਾ ਨੇ ਸਵਾਲੀਆ ਲਹਿਜੇ ‘ਚ ਕਿਹਾ ਕਿ ਭਾਜਪਾ ਸਰਕਾਰ ਨੇ ਕਸ਼ਮੀਰ ਦੀ ਆਉਣ ਵਾਲੀ ਪੀੜ੍ਹੀ ਨੂੰ ਇਹ ਕਿਹੜਾ ਸੰਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।