ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ : ਨਿਰੂਪਮ
ਮੁੰਬਈ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਪਰ ਕਾਂਗਰਸ ਪਾਰਟੀ ਦੇ ਅੰਦਰ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਮੁੰਬਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਨੇਤਾ ਸੰਜੇ ਨਿਰੂਪਮ ਨੇ ਵੀਰਵਾਰ ਨੂੰ ਟਵੀਟਰ ਜ਼ਰੀਏ ਪਾਰਟੀ ਤੇ ਗੰਭੀਰ ਦੋਸ਼ ਲਾਏ ਹਨ। ਸੰਜੇ ਟਿਕਟ ਵੰਡ ਨੂੰ ਲੈ ਕੇ ਪਾਰਟੀ ਹਾਈ ਕਮਾਨ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਸ਼ਾਇਦ ਪਾਰਟੀ ਨੂੰ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਰਹਿ ਗਈ ਹੈ।
ਸੰਜੇ ਨਿਰੂਪਮ ਨੇ ਕਿਹਾ ਕਿ ”ਅਜਿਹਾ ਲੱਗਦਾ ਹੈ ਕਿ ਪਾਰਟੀ ਨੂੰ ਹੁਣ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਨਹੀਂ ਹੈ। ਮੁੰਬਈ ‘ਚ ਮੈਂ ਵਿਧਾਨ ਸਭਾ ਚੋਣਾਂ ਲਈ ਸਿਰਫ਼ ਇੱਕ ਨਾਂਅ ਦੀ ਸਿਫਾਰਿਸ਼ ਕੀਤੀ ਸੀ। ਪਤਾ ਚੱਲਿਆ ਹੈ ਕਿ ਉਸ ਨੂੰ ਵੀ ਖਾਰਜ ਕਰ ਦਿੱਤਾ ਗਿਆ। ਮੈਂ ਲੀਡਰਸ਼ਿਪ ਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਅਜਿਹੀ ਸਥਿਤੀ ‘ਚ ਚੋਣ ਪ੍ਰਚਾਰ ‘ਚ ਹਿੱਸਾ ਨਹੀਂ ਲਵਾਂਗਾ। ਇਹ ਮੇਰਾ ਆਖੀਰੀ ਫੈਸਲਾ ਹੈ।” ਇਸ ਟਵੀਟ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ।
ਅਗਲੇ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ”ਮੈਨੂੰ ਉਮੀਦ ਹੈ ਕਿ ਪਾਰਟੀ ਨੂੰ ਅਲਵਿਦਾ ਕਹਿਣ ਦਾ ਵਕਤ ਨਹੀਂ ਆਵੇਗਾ। ਪਰ, ਲੀਡਰਸ਼ਿਪ ਜਿਸ ਤਰ੍ਹਾਂ ਨਾਲ ਮੇਰੇ ਨਾਲ ਬਰਤਾਅ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਹੈ। ” ਜਾਣਕਾਰੀ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਮੰਬਈ ਕਾਂਗਰਸ ਦੇ ਕਈ ਨੇਤਾਵਾਂ ਨੇ ਪਾਰਟੀ ਛੱਡੀ ਹੈ। ਇਨ੍ਹਾਂ ‘ਚ ਐਕਟ੍ਰੈਸ ਉਰਮਿਲਾ ਮਾਤੋਂਡਕਰ ਅਤੇ ਕ੍ਰਿਪਾਸ਼ੰਕਰ ਸਿੰਘ ਵਰਗੇ ਵੱਡੇ ਨਾਂਅ ਸ਼ਾਮਲ ਹਨ। ਸੰਜੇ ਨਿਰੂਪਮ ਦੀ ਛਵੀ ਉੱਤਰ ਭਾਰਤੀ ਨੇਤਾ ਦੀ ਹੈ। ਬਿਹਾਰ ਤੋਂ ਤਾਲੂਕ ਰੱਖਣ ਵਾਲੇ ਸੰਜੇ ਨਿਰੂਪਮ ਨੇ ਰਾਜਨੀਤੀ ਦੀ ਸ਼ੁਰੂਵਾਤ ਸ਼ਿਵਸੇਨਾ ਨਾਲ ਕੀਤੀ ਸੀ। ਉਹ ਦੋ ਵਾਰ ਰਾਜ ਸਭਾ ਸਾਂਸਦ ਵੀ ਰਹਿ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।