ਕਾਰਪੋਰੇਟ ਟੈਕਸ ‘ਚ ਛੋਟ, ਸ਼ੇਅਰ ਬਜ਼ਾਰ ਚਮਕਿਆ

ਅਰਥਵਿਵਸਥਾ ਨੂੰ ਗਤੀ ਦੇਣ ਲਈ ਵਿੱਤ ਮੰਤਰੀ ਸੀਤਾਰਮਨ ਨੇ ਕੀਤਾ ਐਲਾਨ

  • ਕੰਪਨੀ ਟੈਕਸ ‘ਚ ਕਟੌਤੀ ਦਾ ਕਦਮ ਇਤਿਹਾਸਕ : ਮੋਦੀ

ਪਣਜੀ (ਏਜੰਸੀ)। ਸਰਕਾਰ ਨੇ ਅਰਥਵਿਵਸਥਾ ‘ਚ ਆਈ ਸੁਸਤੀ ਨੂੰ ਦੂਰ ਕਰਨ ਲਈ ਰੁਜ਼ਗਾਰ ਪੈਦਾ ਕਰਨ ਤੇ ਨਿੱਜੀ ਨਿਵੇਸ਼ ਆਕਰਸ਼ਿਤ ਕਰਨ ਦੇ ਮਕਸਦ ਨਾਲ ਕੰਪਨੀ ਟੈਕਸ ‘ਚ ਕਟੌਤੀ ਕਰਦਿਆਂ ਘਰੇਲੂ ਕੰਪਨੀਆਂ ਨੂੰ ਟੈਕਸ ‘ਚ 1.45 ਲੱਖ ਕਰੋੜ ਰੁਪਏ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ ਉਹ ਇਸ ਟੈਕਸ ਛੋਟ ਲਈ ਆਰਡੀਨੈਂਸ ਲਿਆਵੇਗੀ ਸਰਕਾਰ ਦੇ ਇਸ ਫੈਸਲੇ ਨਾਲ ਸ਼ੇਅਰ ਮਾਰਕਿਟ ‘ਚ ਜ਼ਬਰਦਸਤ ਉੱਛਾਲ ਆਇਆ ਹੈ, ਸੇਂਸੈਕਸ 2200 ਅੰਕਾਂ ਦੇ ਉਛਾਲ ਨਾਲ 38,200 ਦੇ ਪੱਧਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਪਨੀਆਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਅਰਥਵਿਵਸਥਾ ਨੂੰ ਗਤੀ ਦੇਣ ਦੇ ਕ੍ਰਮ ‘ਚ ਸਰਕਾਰ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ ਹੈ ਇਸ ਨਾਲ ਸਰਕਾਰੀ ਖਜ਼ਾਨੇ ਨੂੰ 1.45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ ਪਿਛਲੇ ਹਫ਼ਤੇ ਵੀ ਵਿੱਤ ਮੰਤਰੀ ਨੇ ਨਿਰਯਾਤ ਵਧਾਉਣ ਤੇ ਅਟਕੀ ਪਈ ਰਿਹਾਇਸ਼ ਯੋਜਨਾਵਾਂ ‘ਚ ਫਸੇ ਖਰੀਦਕਾਰਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਵੀ ਸਰਕਾਰ ਨੂੰ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। (Corporate Tax)

ਅਰਥਵਿਵਸਥਾ ਨੂੰ ਗਤੀ ਦੇਣ ਲਈ ਹੁਣ ਤੱਕ ਕੀਤੇ ਗਏ ਰਾਹਤ ਉਪਾਵਾਂ ਨਾਲ ਖਜ਼ਾਨੇ ‘ਤੇ ਕਰੀਬ ਦੋ ਲੱਖ ਕਰੋੜ ਰੁਪਏ ਦਾ ਬੋਝ ਪਵੇਗਾ ਓਧਰ ਕਾਰਪੋਰੇਟ ਟੈਕਸ ‘ਚ ਕਟੌਤੀ ਤੇ ਕੈਪੀਟਲ ਗੇਨਸ ਟੈਕਸ ਸਰਚਾਰਜ ‘ਚ ਛੋਟ ਦਾ ਵਿੱਤ ਮੰਤਰੀ ਵੱਲੋਂ ਐਲਾਨ ਹੁੰਦੇ ਹੀ ਸ਼ੇਅਰ ਬਜ਼ਾਰ ਝੂਮ ਉੱਠਿਆ ਹਾਲਾਂਕਿ ਹੁਣ ਇਹ ਕਰੀਬ 2200 ਅੰਕਾਂ ਦੇ ਉਛਾਲ ਨਾਲ 38,200 ਦੇ ਪੱਧਰ ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।

ਕੰਪਨੀ ਟੈਕਸ ਦੀ ਦਰ ਬਿਨਾ ਰਿਆਇਤ ਦੇ 22 ਫੀਸਦੀ ਕੀਤੀ | Corporate Tax

ਵਿੱਤ ਮੰਤਰੀ ਨੇ ਘਰੇਲੂ ਕੰਪਨੀਆਂ ਤੇ ਨਵੀਂ ਘਰੇਲੂ ਨਿਰਮਾਣ ਕੰਪਨੀਆਂ ਲਈ ਕੰਪਨੀ ਟੈਕਸਾਂ ‘ਚ ਵੱਡੀ ਕਟੌਤੀ ਦਾ ਐਲਾਨ ਕਰਦਿਆਂ ਕੰਪਨੀ ਟੈਕਸ ਦੀ ਦਰ ਬਿਨਾ ਰਿਆਇਤ ਦੇ 22 ਫੀਸਦੀ ਕਰ ਦਿੱਤੀ ਹੈ ਉਪਟੈਕਸ ਤੇ ਚਾਰਜ ਮਿਲਾ ਕੇ ਇਹ ਦਰ 25.17 ਫੀਸਦੀ ਹੋ ਜਾਵੇਗੀ, ਜੋ ਹਾਲੇ 30 ਫੀਸਦੀ ਹੈ ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੀ ਰਫ਼ਤਾਰ ਤੇ ਨਿਵੇਸ਼ ਵਧਾਉਣ ਲਈ ਟੈਕਸ ਕਾਨੂੰਨ ‘ਚ ਜਾਰੀ  ਵਿੱਤ ਵਰ੍ਹੇ ਤੋਂ ਬਦਲਾਅ ਕੀਤਾ ਜਾਵੇਗਾ। (Corporate Tax)

ਇਸ ਲਈ ਛੇਤੀ ਆਰਡੀਨੈਂਸ ਲਿਆਂਦਾ ਜਾਵੇਗਾ ਉਨ੍ਹਾਂ ਦੱਸਿਆ ਕਿ ‘ਮੇਕ ਇਨ ਇੰਡੀਆ’ ਨੂੰ ਉਤਸ਼ਾਹ ਦੇਣ ਲਈ ਆਮਦਨ ਟੈਕਸ ਕਾਨੂੰਨ ‘ਚ ਇੱਕ ਨਵੀਂ ਤਜਵੀਜ਼ ਕੀਤੀ ਜਾਵੇਗੀ ਜਾਰੀ ਵਿੱਤ ਵਰ੍ਹੇ ‘ਚ ਇੱਕ ਅਕਤੂਬਰ ਤੋਂ ਬਾਅਦ ਹੋਂਦ ‘ਚ ਆਉਣ ਵਾਲੀ ਤੇ ਵਿਨਿਰਮਾਣ ‘ਚ ਨਿਵੇਸ਼ ਕਰਨ ਵਾਲੀ ਘਰੇਲੂ ਕੰਪਨੀ ਨੂੰ ਸਿਰਫ਼ 15 ਫੀਸਦੀ ਦੀ ਦਰ ਨਾਲ ਟੈਕਸ ਦੇਣਾ ਪਵੇਗਾ ਇਸ ਦਾ ਅਰਥ ਇਹ ਹੋਇਆ ਕਿ ਇਸ ਸਾਲ ਇੱਕ ਅਕਤੂਬਰ ਜਾਂ ਉਸ ਤੋਂ ਬਾਅਦ ਦੇਸ਼ ‘ਚ ਗਠਿਤ ਕਿਸੀ ਵੀ ਅਜਿਹੀ ਕੰਪਨੀ ‘ਤੇ 15 ਫੀਸਦੀ ਹੀ ਟੈਕਸ ਲਗੇਗਾ।