ਟੈਂਕੀ ‘ਤੇ ਚੜ੍ਹੇ ਅਧਿਆਪਕਾਂ ਨੇ ਛਾਲਾਂ ਮਾਰਨ ਦੀ ਕੀਤੀ ਤਿਆਰੀ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪਿਛਲੇ ਕਈ ਦਿਨਾਂ ਤੋਂ ਸੁਨਾਮ-ਸੰਗਰੂਰ ਰੋਡ ‘ਤੇ ਸਥਿਤ ਪਾਣੀ ਵਾਲੀ ਟੈਕੀ ‘ਤੇ ਚੜ੍ਹੇ ਤੇ ਹੇਠਾਂ ਧਰਨੇ ‘ਤੇ ਬੈਠੇ ਈਟੀਟੀ ਟੈੱਟ ਪਾਸ ਅਧਿਆਪਕਾਂ ਵਿੱਚ ਉਸ ਸਮੇਂ ਹਫੜਾ-ਦਫੜੀ ਫੈਲ ਗਈ ਜਦੋਂ ਪੁਲਿਸ ਦੀਆਂ ਟੁਕੜੀਆਂ ਨੇ ਉਨ੍ਹਾਂ ਨੂੰ ਜਬਰੀ ਧਰਨੇ ਤੋਂ ਉਠਾਉਣਾ ਆਰੰਭ ਕਰ ਦਿੱਤਾ ਹੇਠਾਂ ਧਰਨੇ ‘ਤੇ ਬੈਠੇ ਅਧਿਆਪਕਾਂ ਨਾਲ ਪੁਲਿਸ ਨੇ ਜ਼ਬਰਦਸਤੀ ਖਿੱਚ ਧੂਹ ਕੀਤੀ ਤਾਂ ਟੈਂਕੀ ‘ਤੇ ਚੜ੍ਹੇ ਅਧਿਆਪਕਾਂ ਨੇ ਟੈਂਕੀ ਤੋਂ ਹੇਠਾਂ ਛਾਲਾਂ ਮਾਰਨ ਦੀ ਤਿਆਰੀ ਕਰ ਲਈ, ਜਿਸ ਕਾਰਨ ਪੁਲਿਸ ਨੂੰ ਫੁਰਤੀ ਨਾਲ ਆਸੇ ਪਾਸੇ ਜਾਲ ਲਾਉਣਾ ਪਿਆ ਜਾਣਕਾਰੀ ਮੁਤਾਬਕ ਅੱਜ ਸੰਗਰੂਰ-ਸੁਨਾਮ ਰੋਡ ਸਥਿਤ ਪਾਣੀ ਵਾਲੀ ਟੈਂਕੀ ਦੇ ਹੇਠਾਂ ਧਰਨੇ ‘ਤੇ ਬੈਠੇ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਚੁੱਕਣ ਲਈ ਪੁਲਿਸ ਦੀਆਂ ਟੁਕੜੀਆਂ ਵੱਡੀ ਗਿਣਤੀ ਵਿੱਚ ਉੱਥੇ ਪੁੱਜ ਗਈਆਂ ਪੁਲਿਸ ਨੇ ਆਉਂਦਿਆਂ ਹੀ ਧਰਨੇ ‘ਤੇ ਬੈਠੇ ਅਧਿਆਪਕਾਂ ਨੂੰ ਚੁੱਕ ਕੇ ਗੱਡੀਆਂ ‘ਚ ਬਿਠਾਉਣ ਦੀ ਕੋਸ਼ਿਸ਼ ਕੀਤੀ। (Unemployed)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
ਪਰ ਅਧਿਆਪਕਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਕਈ ਮਿੰਟ ਤੱਕ ਇਸ ਤਰ੍ਹਾਂ ਦੀ ਕਾਰਵਾਈ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਧਰਨੇ ਤੋਂ ਚੁੱਕਣ ਵਿੱਚ ਕਾਮਯਾਬ ਹੋ ਗਈ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਦੋਂ ਪੁਲਿਸ ਨੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਅਧਿਆਪਕਾਂ ਨੂੰ ਉਤਾਰਨ ਲਈ ਆਪਣੀ ਵਿਉਂਤਬੰਦੀ ਘੜੀ ਤਾਂ ਸਿਖ਼ਰ ‘ਤੇ ਬੈਠੇ ਅਧਿਆਪਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਪ੍ਰਦਰਸ਼ਨਕਾਰੀ ਟੈਂਕੀ ਦੇ ਕਿਨਾਰੇ ‘ਤੇ ਖੜ੍ਹ ਗਏ। (Unemployed)
ਕਈ ਪ੍ਰਦਰਸ਼ਨਕਾਰੀਆਂ ਨੇ ਪੈਟਰੋਲ ਦੀਆਂ ਭਰੀਆਂ ਬੋਤਲਾਂ ਨੂੰ ਹੇਠਾਂ ਸੁੱਟਣਾ ਸ਼ੁਰੂ ਕਰ ਦਿੱਤਾ ਪ੍ਰਦਰਸ਼ਨਕਾਰੀ ਚਿਤਾਵਨੀ ਦਿੰਦੇ ਰਹੇ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹੇਠਾਂ ਛਾਲਾਂ ਮਾਰ ਦੇਣਗੇ ਇਸ ਚਿਤਾਵਨੀ ਤੋਂ ਘਬਰਾਈ ਪੁਲਿਸ ਨੇ ਟੈਂਕੀ ਦੇ ਆਸੇ ਪਾਸੇ ਜਾਲ ਲਗਾ ਦਿੱਤਾ ਤਾਂ ਜੋ ਜੇਕਰ ਕੋਈ ਅਧਿਆਪਕ ਹੇਠਾਂ ਛਾਲ ਮਾਰੇ ਤਾਂ ਉਸ ਦਾ ਬਚਾਅ ਹੋ ਜਾਵੇ ਪਰ ਇਸ ਤੋਂ ਬਾਅਦ ਪੁਲਿਸ ਨੇ ਟੈਂਕੀ ‘ਤੇ ਚੜ੍ਹਨ ਦੀ ਕੋਸ਼ਿਸ਼ ਨੂੰ ਛੱਡ ਦਿੱਤਾ ਤੇ ਜਿਹੜੇ ਹੇਠਾਂ ਧਰਨੇ ‘ਤੇ ਅਧਿਆਪਕ ਬੈਠੇ ਸਨ, ਉਨ੍ਹਾਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਗਿਆ। (Unemployed)
ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਅੱਜ ਪੁਲਿਸ ਨੇ ਜ਼ਬਰੀ ਚੁੱਕ ਕੇ ਅਧਿਆਪਕਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾ ਦਿੱਤਾ ਉਨ੍ਹਾਂ ਕਿਹਾ ਕਿ ਪੁਲਿਸ ਦੇ ਧੱਕੇ ਦੇ ਬਾਵਜ਼ੂਦ ਉਨ੍ਹਾਂ ਦਾ ਸੰਘਰਸ਼ ਠੰਢਾ ਨਹੀਂ ਪਵੇਗਾ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਕਿ ਪਰਸੋਂ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾ ਦਿੱਤੀ ਜਾਵੇਗੀ ਪਰ ਇਸ ਦੇ ਬਾਵਜ਼ੂਦ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ ਤੇ ਟੈਂਕੀ ‘ਤੇ ਚੜ੍ਹੇ ਅਧਿਆਪਕਾਂ ਨੇ ਵੀ ਥੱਲੇ ਉਤਰਨ ਤੋਂ ਨਾਂਹ ਕਰ ਦਿੱਤੀ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਮੰਨੇ ਜਾਣ ਤੱਕ ਆਰ-ਪਾਰ ਦੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਾਮਾ, ਦੀਪ ਬਨਾਰਸੀ, ਸੋਨੂੰ ਵਾਲੀਆ, ਜਨਕੋ ਰਾਣੀ ਫਿਰੋਜ਼ਪੁਰ ਤੇ ਹੋਰ ਅਧਿਆਪਕ ਵੱਡੀ ਗਿਣਤੀ ‘ਚ ਮੌਜ਼ੂਦ ਸਨ।