ਅੱਤਵਾਦ ਰੋਕੇ ਬਿਨਾਂ ਪਾਕਿ ਨਾਲ ਗੱਲ ਨਹੀਂ | POK
- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ ਇੱਕ ਦਿਨ ਹੋਵੇਗਾ ਭੂਗੋਲਿਕ ਕਬਜ਼ਾ | POK
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਪੀਓਕੇ ਨੂੰ ਭਾਰਤੀ ਹਿੱਸਾ ਦੱਸਦਿਆਂ ਇੱਕ ਵੱਡਾ ਬਿਆਨ ਦਿੱਤਾ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਪੀਓਕੇ ਇੱਕ ਦਿਨ ਭਾਰਤ ਦਾ ਭੂਗੋਲਿਕ ਹਿੱਸਾ ਹੋਵੇਗਾ ਜੈਸ਼ੰਕਰ ਨੇ ਕਿਹਾ ਕਿ ਜਦੋਂ ਤੱਕ ਗੁਆਂਢੀ ਦੇਸ਼ ਅੱਤਵਾਦ ਨੂੰ ਉਤਸ਼ਾਹ ਦੇਣਾ ਬੰਦ ਨਹੀਂ ਕਰੇਗਾ ਉਦੋਂ ਤੱਕ ਉਸ ਨਾਲ ਗੱਲਬਾਤ ਨਹੀਂ ਹੋਵੇਗੀ ਮੋਦੀ 2.0 ਦੇ 100 ਦਿਨ ਪੂਰੇ ਹੋਣ ‘ਤੇ ਵਿਦੇਸ਼ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾ ਰਹੇ। (POK)
ਜੈਸ਼ੰਕਰ ਨੇ ਪਾਕਿਸਤਾਨ ਨੂੰ ਇੱਕ ਯੂਨਿਕ ਚੈਲੇਂਜ ਦੱÎਸਆ ਉਨ੍ਹਾਂ ਕਿਹਾ, ਅਸੀਂ ਇੱਕ ਗੁਆਂਢੀ ਦੇਸ਼ ਤੋਂ ਯੂਨਿਕ ਚੈਲੇਂਜ (ਵੱਖਰੀ ਚੁਣੌਤੀ) ਮਿਲਦਾ ਹੈ ਵਿਦੇਸ਼ ਮੰਤਰੀ ਨੇ ਕਿਹਾ ਪਾਕਿਸਤਾਨ ਦੇ ਨਾਲ ਉਦੋਂ ਤੱਕ ਸਬੰਧ ਨਹੀਂ ਠੀਕ ਹੋਣਗੇ ਜਦੋਂ ਤੱਕ ਉਹ ਦੇਸ਼ ਇੱਕ ਸਮਾਨ ਗੁਆਂਢੀ ਨਹੀਂ ਬਣ ਜਾਂਦਾ ਤੇ ਹੱਦ ਪਾਰੋਂ ਅੱਤਵਾਦ ‘ਤੇ ਰੋਕ ਨਹੀਂ ਲਾਉਂਦਾ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਸਾਡਾ ਇੱਕ ਹੀ ਮੁੱਦਾ ਹੈ। ਉਨ੍ਹਾਂ ਕਿਹਾ ਪਾਕਿਸਤਾਨ ਅੱਤਵਾਦੀਆਂ ਨੂੰ ਹਮਾਇਤ ਦੇ ਰਿਹਾ ਹੈ ਤੇ ਆਪਣੀ ਇਸ ਨੀਤੀ ‘ਚ ਬਦਲਾਅ ਨਹੀਂ ਕਰ ਰਿਹਾ ਹੈ ਪਾਕਿਸਤਾਨ ਖੁੱਲ੍ਹੇਆਮ ਆਪਣੇ ਦੇਸ਼ ‘ਚ ਗੁਆਂਢੀ ਦੇਸ਼ਾਂ ਖਿਲਾਫ਼ ਅੱਤਵਾਦੀਆਂ ਨੂੰ ਉਤਸ਼ਾਹ ਦਿੰਦਾ ਹੈ ਜਦੋਂ ਤੱਕ ਉਹ ਅੱਤਵਾਦ ਨੂੰ ਖਤਮ ਨਹੀਂ ਕਰਦਾ, ਕੋਈ ਗੱਲ ਨਹੀਂ ਹੋਵੇਗੀ ਉਨ੍ਹਾਂ ਕਿਹਾ ਕਿ ਕਸ਼ਮੀਰ ਬਾਰੇ ਲੋਕ ਕੀ ਕਹਿੰਦੇ ਹਨ, ਉਸ ਦੀ ਚਿੰਤਾ ਨਾ ਕਰੋ ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਿਹਤਰ ਹੋ ਰਹੇ ਹਨ। (POK)
ਭਾਰਤ ਅਤੇ ਚੀਨੀ ਫ਼ੌਜਾਂ ਦੇ ਆਹਮਣੇ-ਸਾਹਮਣੇ ਹੋਣ ਦੇ ਮਸਲੇ ‘ਤੇ ਉਨ੍ਹਾਂ ਕਿਹਾ, ‘ਉਥੇ ਲੜਾਈ ਨਹੀਂ ਹੋਈ ਉਥੇ ਸਿਰਫ਼ ਦੋਵਾਂ ਦੇਸ਼ਾਂ ਦੇ ਫ਼ੌਜੀ ਤੈਨਾਤ ਸਨ, ਹੁਣ ਮਾਮਲੇ ਦਾ ਹੱਲ ਹੋ ਗਿਆ ਹੈ ਕੁਲਭੂਸ਼ਣ ਜਾਧਵ ਬਾਰੇ ਉਨ੍ਹਾਂ ਕਿਹਾ ਕਿ ਸਿੰਧ ਵਿਚ ਜੋ ਹੋ ਰਿਹਾ ਹੈ, ਉਹ ਸਿਰਫ਼ ਪਿਛਲੇ 100 ਦਿਨਾਂ ਵਿਚ ਨਹੀਂ ਹੋਇਆ ਸਿੱਖ ਕੁੜੀ ਦੇ ਅਗ਼ਵਾ ਦੀ ਵੀ ਘਟਨਾ ਵਾਪਰੀ ਹੈ ਉਨ੍ਹਾਂ ਕਿਹਾ ਕਿ ਅਫ਼ਰੀਕਾ ‘ਚ 18 ਭਾਰਤੀ ਸਫ਼ਾਰਤਖ਼ਾਨੇ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। (POK)
ਅਫਰੀਕਾ ‘ਚ ਖੋਲ੍ਹੇ ਜਾਣਗੇ 18 ਦੂਤਾਵਾਸ | POK
ਅਫਰੀਕਾ ਦੇ ਨਾਲ ਸਬੰਧਾਂ ਦੇ ਗੂੜ੍ਹ ਹੋਣ ਦੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ 18 ਦੂਤਾਵਾਸ ਖੋਲ੍ਹੇ ਜਾਣੇ ਦਾ ਕੰਮ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਹਾਲ ‘ਚ ਹੀ ਪੂਰੇ ਹੋਏ ਹਨ ਉਨ੍ਹਾਂ ਕਿਹਾ, ਜੀ 20, ਬ੍ਰਿਕਸ ਵਰਗੇ ਬਹੁਪੱਖੀ ਮੰਚਾਂ ‘ਤੇ ਭਾਰਤ ਦੀ ਆਵਾਜ਼ ਸੁਣੀ ਜਾਣ ਲੱਗੀ ਹੈ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ਵਿਦੇਸ਼ ਨੀਤੀ ਤੇ ਦੇਸ਼ ਦੀਆਂ ਨੀਤੀਆਂ ਦਰਮਿਆਨ ਮਜ਼ਬੂਤ ਲਿੰਕ ਬਣੇ ਹਨ ਪਿਛਲੇ 100 ਦਿਨਾਂ ‘ਚ ਅਸੀਂ ਅਫ਼ਰੀਕਾ ‘ਚ ਕਾਫ਼ੀ ਐਕਟਿਵ ਹੋਏ ਹਾਂ। (POK)