ਜੰਮੂ-ਕਸ਼ਮੀਰ ਮਾਮਲਾ : ਸਮਾਜਿਕ ਵਰਕਰਾਂ ਦੀ ਪਟੀਸ਼ਨ ‘ਤੇ ਬੋਲੇ ਸੀਜੇਆਈ
- ਕੇਂਦਰ ਨੂੰ 2 ਹਫ਼ਤਿਆਂ ‘ਚ ਸੂਬੇ ਦੇ ਹਾਲਾਤਾਂ ਸਬੰਧੀ ਦੇਣੀ ਹੋਵੇਗੀ ਰਿਪੋਰਟ | Jammu Kashmir
ਨਵੀਂ ਦਿੱਲੀ (ਏਜੰਸੀ)। ਧਾਰਾ 370 ਨਾਲ ਸਬੰਧਿਤ ਇੱਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅੱਜ ਚੀਫ਼ ਜਸਟਿਸ ਰੰਜਨ ਗੋਗੋਈ ਨੇ ਮਹੱਤਪੂਰਨ ਟਿੱਪਣੀ ਕੀਤੀ ਉਨ੍ਹਾਂ ਕਿਹਾ ਕਿ ਸੂਬੇ ‘ਚ ਲੋਕ ਜੇਕਰ ਹਾਈਕੋਰਟ ‘ਚ ਅਪੀਲ ਨਹੀਂ ਕਰ ਪਾ ਰਹੇ ਹਨ ਤਾਂ ਇਹ ਗੰਭੀਰ ਮਾਮਲਾ ਹੈ ਉਨ੍ਹਾਂ ਕਿਹਾ ਕਿ ਉਹ ਖੁਦ ਹਾਈਕੋਰਟ ਦੇ ਜੱਜ ਨਾਲ ਫੋਨ ‘ਤੇ ਗੱਲ ਕਰਨਗੇ ਤੇ ਸੰਤੁਸ਼ਟ ਨਾ ਹੋਏ ਤਾਂ ਨਿੱਜੀ ਤੌਰ ‘ਤੇ ਸੂਬੇ ਦਾ ਦੌਰਾ ਕਰਨਗੇ ਪਟੀਸ਼ਨਕਰਤਾ ਦੇ ਵਕੀਲ ਦੀ ਇਸ ਟਿੱਪਣੀ ‘ਤੇ ਚੀਫ਼ ਜਸਟਿਸ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਹੈ ਜੇਕਰ ਲੋਕ ਹਾਈਕੋਰਟ ‘ਚ ਆਪਣੀ ਅਪੀਲ ਨਹੀਂ ਕਰ ਪਾ ਰਹੇ ਹਨ (Jammu Kashmir)
ਚੀਫ਼ ਜਸਟਿਸ ਨੇ ਇਸ ‘ਤੇ ਜੰਮੂ ਕਸ਼ਮੀਰ ਹਾਈਕੋਰਟ ਦੇ ਚੀਫ਼ ਜਸਟਿਸ ਤੋਂ ਰਿਪੋਰਟ ਵੀ ਮੰਗੀ ਇਸ ‘ਚ ਉਨ੍ਹਾਂ ਪੁੱਛਿਆ ਕਿ ਹਾਈਕੋਰਟ ਅਪੀਲਕਰਤਾਵਾਂ ਦੀ ਪਹੁੰਚ ‘ਚ ਹੈ ਜਾਂ ਨਹੀਂ? ਸੀਜੇਆਈ ਨੇ ਅੱਗੇ ਕਿਹਾ, ਇਹ ਬੇਹੱਦ ਗੰਭੀਰ ਮਾਮਲਾ ਹੈ ਮੈਂ ਖੁਦ ਨਿੱਜੀ ਤੌਰ ‘ਤੇ ਫੋਨ ‘ਤੇ ਹਾਈਕੋਰਟ ਦੇ ਚੀਫ਼ ਜਸਟਿਸ ਨਾਲ ਗੱਲ ਕਰਾਂਗਾ ਲੋੜ ਪਈ ਤਾਂ ਸੂਬੇ ਦਾ ਦੌਰਾ ਵੀ ਕਰਾਂਗਾ ਹਾਲਾਂਕਿ ਸੀਜੇਆਈ ਨੇ ਪਟੀਸ਼ਨਕਰਤਾ ਨੂੰ ਚਿਤਾਵਨੀ ਵੀ ਦਿੱਤੀ ਤੇ ਕਿਹਾ ਕਿ ਜੇਕਰ ਤੁਹਾਡਾ ਦਾਅਵਾ ਗਲਤ ਨਿਕਲਿਆ ਤਾਂ ਇਸ ਦਾ ਨਤੀਜਾ ਵੀ ਤੁਹਾਨੂੰ ਭੁਗਤਣਾ ਪਵੇਗਾ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸਏ ਬੋਬੜੇ ਤੇ ਜਸਟਿਸ ਅਬਦੁਲ ਨਜੀਰ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ‘ਚ ਕਸ਼ਮੀਰ ਦੀ ਪੂਰੀ ਤਸਵੀਰ ਸਾਹਮਣੇ ਰੱਖਣ ਦਾ ਨਿਰਦੇਸ਼ ਦਿੱਤਾ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਕਿ ਸੂਬੇ ‘ਚ ਛੇਤੀ ਤੋਂ ਛੇਤੀ ਆਮ ਹਾਲਾਤ ਬਣਾਏ ਜਾਣ। (Jammu Kashmir)
ਅਜ਼ਾਦ-ਤਾਰੀਗਾਮੀ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ | Jammu Kashmir
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੇਂ ਬਾਅਦ ਪੈਦਾ ਹੋਏ ਹਾਲਾਤਾਂ ਨਾਲ ਸਬੰਧਿਤ ਵੱਖ-ਵੱਖ ਪਟੀਸ਼ਨਾਂ ਦੀ ਅੱਜ ਸੁਣਵਾਈ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ ਤੇ ਇੱਥੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ‘ਚ ਇਲਾਜ ਕਰਵਾ ਰਹੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਮੁਹੰਮਦ ਯੂਸੁਫ ਤਾਰੀਗਾਮੀ ਨੂੰ ਆਪਣੇ ਗ੍ਰਹਿ ਸੂਬੇ ਜਾਣ ਦੀ ਆਗਿਆ ਦੇ ਦਿੱਤੀ। (Jammu Kashmir)
ਅਬਦੁੱਲਾ ਦੀ ਰਿਹਾਈ ਸਬੰਧੀ ਕੇਂਦਰ ਨੂੰ ਨੋਟਿਸ | Jammu Kashmir
ਸੁਪਰੀਮ ਕੋਰਟ ਨੇ ਨੈਸ਼ਨਲ ਕਾਨਫਰੰਸ ਮੁਖੀ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਨਜ਼ਰਬੰਦੀ ਖਿਲਾਫ਼ ਐਮਡੀਐਮਕੇ ਮੁਖੀ ਤੇ ਰਾਜ ਸਭਾ ਸਾਂਸਦ ਵਾਇਕੋ ਦੀ ਪਟੀਸ਼ਨ ‘ਤੇ ਕੇਂਦਰ ਸਰਕਾਰ ਨੂੰ ਅੱਜ ਨੋਟਿਸ ਜਾਰੀ ਕੀਤਾ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਐਸ. ਏ. ਬੋਬੜੇ ਤੇ ਜਸਟਿਸ ਐਸ ਅਬਦੁਲ ਨਜੀਰ ਦੀ ਬੈਂਚ ਨੇ ਵਾਈਕੋ ਦੀ ਬੰਦੀ ਸਬੰਧੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੇਂਦਰ ਵੱਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਪੁੱਛਿਆ ਕਿ ਅਬਦੁੱਲਾ ਹਿਰਾਸਤ ‘ਚ ਹਨ? ਇਸ ‘ਤੇ ਮਹਿਤਾ ਨੇ ਜਵਾਬ ਦਿੱਤਾ ਕਿ ਉਹ ਇਸ ਬਾਰੇ ਸਬੰਧਿਤ ਵਿਭਾਗ ਤੋਂ ਜਾਣਕਾਰੀ ਹਾਸਲ ਕਰਨਗੇ। (Jammu Kashmir)