ਭਾਰਤ ਦੀ ਅਰਥਵਿਵਸਥਾ ਸਬੰਧੀ ਆਈਐਮਐੱਫ ਦਾ ਵੱਡਾ ਬਿਆਨ
ਵਾਸ਼ਿੰਗਟਨ (ਏਜੰਸੀ)। ਭਾਰਤ ਦੀ ਅਰਥਵਿਵਸਥਾ ਸਬੰਧੀ ਕੌਮਾਂਤਰੀ ਕਰੰਸੀ ਫੰਡ (ਆਈਐਮਐਫ) ਨੇ ਵੀ ਮੰਨਿਆ ਹੈ ਕਿ ਭਾਰਤ ਦਾ ਆਰਥਿਕ ਵਾਧਾ ਉਮੀਦ ਤੋਂ ਕਾਫ਼ੀ ਕਮਜ਼ੋਰ ਹੈ ਅੱਜ ਆਈਐਮਐਫ ਨੇ ਆਰਥਿਕ ਵਿਕਾਸ ਦਰ ਦੇ ਅਨੁਮਾਨ ‘ਚ 0.3 ਫੀਸਦੀ ਦੀ ਕਟੌਤੀ ਕਰਦਿਆਂ ਵਿੱਤ ਵਰ੍ਹੇ 2019-20 ‘ਚ 7 ਫੀਸਦੀ ਰਹਿਣ ਦੀ ਉਮੀਦ ਪ੍ਰਗਟਾਈ ਆਈਐਮਐਫ ਨੇ ਕਿਹਾ ਕਿ ਕਾਰਪੋਰੇਟ ਤੇ ਵਾਤਾਵਰਨ ਰੈਗੂਲੇਟਰੀ ਦੀ ਬੇਯਕੀਨੀ ਤੇ ਕੁਝ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਦੀਆਂ ਕਮਜ਼ੋਰੀਆਂ ਕਾਰਨ ਭਾਰਤ ਦੀ ਆਰਥਿਕ ਵਾਧਾ ਦਰ ‘ਤੇ ਬੁਰਾ ਅਸਰ ਪਿਆ ਹੈ। (Economic Growth)
ਹਾਲਾਂਕਿ ਕੌਮਾਂਤਰੀ ਕਰੰਸੀ ਫੰਡ (ਆਈਐਮਐਫ) ਨੇ ਇਹ ਵੀ ਕਿਹਾ ਕਿ ਆਰਥਿਕ ਮੰਦੀ ਦੇ ਬਾਵਜ਼ੂਦ ਭਾਰਤ ਚੀਨ ਤੋਂ ਬਹੁਤ ਅੱਗੇ ਤੇ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡਾ ਅਰਥਵਿਵਸਥਾ ਬਣਿਆ ਰਹੇਗਾ ਗੇਰੀ ਰਾਈਸ ਨੇ ਕਿਹਾ, ‘ਅਮਰੀਕਾ-ਚੀਨ ਦਰਮਿਆਨ ਟ੍ਰੇਡ ਵਾਰ ਨੇ ਵਿਸ਼ਵ ਅਰਥਵਿਵਸਥਾ ਨੂੰ ਝਟਕਾ ਦਿੱਤਾ ਹੈ ਇਸ ਨਾਲ ਗਲੋਬਲ ਜੀਡੀਪੀ ਗ੍ਰੋਥ ਅਗਲੇ ਸਾਲ 0.8 ਫੀਸਦੀ ਘੱਟਣ ਦੀ ਸੰਭਾਵਨਾਂ ਹੈ ਪਿਛਲੇ ਇੱਕ ਦਹਾਕੇ ਦੇ ਵਿੱਤੀ ਸੰਕਟ ਦੌਰਾਨ ਦੁਨੀਆ ਭਰ ‘ਚ ਵਿਨਿਰਮਾਣ ਪੱਧਰ ‘ਤੇ ਪਹਿਲਾਂ ਤੋਂ ਹੀ ਮੰਦੀ ਦਾ ਦੌਰ ਜਾਰੀ ਹੈ। (Economic Growth)
ਪ੍ਰਿਅੰਕਾ ਗਾਂਧੀ, ਕਾਂਗਰਸ ਜਨਰਲ ਸਕੱਤਰ | Economic Growth
ਸਹੀ ਕੈਚ ਫੜਨ ਲਈ ਆਖਰ ਤੱਕ ਗੇਂਦ ‘ਤੇ ਨਜ਼ਰ ਤੇ ਖੇਡ ਦੀ ਸੱਚੀ ਭਾਵਨਾ ਹੋਣੀ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਸਾਰਾ ਦੋਸ਼ ਗੁਰੂਤਾ ਆਕ੍ਰਸ਼ਣ, ਗਣਿਤ ਤੇ ਇੱਧਰ-ਓਧਰ ਦੀਆਂ ਗੱਲਾਂ ‘ਤੇ ਮੜ੍ਹਦੇ ਰਹੋਗੇ ਭਾਰਤੀ ਅਰਥਵਿਵਸਥਾ ਲਈ ਲੋਕਹਿੱਤ ‘ਚ ਜਾਰੀ।
ਘਰੇਲੂ ਬਜ਼ਾਰ ‘ਤੇ ਅਧਾਰਿਤ ਬਣੇ ਅਰਥਵਿਵਸਥਾ : ਗੋਵਿੰਦਾਚਾਰੀਆ
ਪ੍ਰਸਿੱਧ ਚਿੰਤਕ ਕੇ. ਐਨ. ਗੋਵਿੰਦਾਚਾਰੀਆ ਨੇ ਆਰਥਿਕ ਮੰਦੀ ਵਰਤਮਾਨ ਸਥਿਤੀ ਲਈ ਉਦਾਰੀਕਰਨ ਦੇ ਤਿੰਨ ਦਹਾਕਿਆਂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਹਾ ਕਿ ਮੌਜ਼ੂਦਾ ਆਰਥਿਕ ਨੀਤੀ ਦੀ ਸਮੀਖਿਆ ਕਰਕੇ ਘਰੇਲੂ ਉਤਪਾਦਨ ਤੇ ਖਪਤ ‘ਤੇ ਆਧਾਰਿਤ ਕੁਦਰਤੀ ਸੁਰੱਖਿਆ ‘ਤੇ ਕੇਂਦਰੀ ਨੀਤੀਆਂ ਨੂੰ ਅਪਣਾਇਆ ਜਾਵੇ ਕੌਮੀ ਸਵੈ-ਮਾਨ ਅੰਦੋਲਨ ਦੇ ਸੰਸਥਾਪਕ ਸ੍ਰੀ ਗੋਵਿੰਦਾਚਾਰੀਆ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ‘ਚ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਉਹ ਉਦਾਰੀਕਰਨ ਦੀ ਨੀਤੀ ਨੂੰ ਅੱਗੇ ਵਧਾਉਣ ਲਈ ਕਿਸੇ ਇੱਕ ਆਗੂ ਜਾਂ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਣਗੇ ਪਰ ਮੌਜ਼ੂਦਾ ਹਾਲਾਤਾਂ ‘ਚ ਸਮੇਂ ਦੀ ਮੰਗ ਹੈ ਕਿ 1991 ‘ਚ ਆਪਣਾਈ ਗਈ ਆਰਥਿਕ ਨੀਤੀਆਂ ਦੀ ਸਮੀਖਿਆ ਕੀਤੀ ਜਾਵੇ।