ਗਾਂਧੀ-ਮੰਡੇਲਾ ਲੜੀ ਲਈ ਭਾਰਤੀ ਟੈਸਟ ਟੀਮ ਦਾ ਐਲਾਨ, 2 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੈਸਟ ਲੜੀ | Shubman Gll
- 26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੇ ਦੌਰੇ ‘ਤੇ ਰਵਾਨਾ ਹੋਵੇਗੀ ਭਾਰਤੀ ਟੀਮ | Shubman Gll
ਨਵੀਂ ਦਿੱਲੀ (ਏਜੰਸੀ)। ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੋ ਅਕਤੂਬਰ ਤੋਂ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋਣ ਵਾਲੀ ਗਾਂਧੀ-ਮੰਡੇਲਾ ਲੜੀ ਲਈ ਭਾਰਤੀ ਟੈਸਟ ਟੀਮ ‘ਚ ਨਵਾਂ ਚਿਹਰਾ ਹੋਣਗੇ ਜਦੋਂਕਿ ਓਪਨਰ ਲੋਕੇਸ਼ ਰਾਹੁਲ ਨੂੰ ਤਿੰਨ ਟੈਸਟ ਮੈਚਾਂ ਦੀ ਇਸ ਲੜੀ ਲਈ ਭਾਰਤੀ ਟੀਮ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਦੋ ਅਕਤੂਬਰ ਤੋਂ ਤਿੰਨ ਟੈਸਟ ਮੈਚਾਂ ਦੀ ਲੜੀ ਖੇਡਣ ਉੱਤਰੇਗੀ ਜਿਸ ਦਾ ਪਹਿਲਾ ਮੁਕਾਬਲਾ ਵਿਸ਼ਾਖਾਪਟਨਮ ‘ਚ ਖੇਡਿਆ ਜਾਵੇਗਾ।
ਭਾਰਤ ਨੇ ਵੈਸਟਇੰਡੀਜ਼ ‘ਚ ਦੋ ਟੈਸਟ ਮੈਚਾਂ ਦੀ ਲੜੀ 2-0 ਨਾਲ ਜਿੱਤੀ ਸੀ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਨਵੀਂ ਦਿੱਲੀ ‘ਚ ਅੱਜ ਗਾਂਧੀ-ਮੰਡੇਲਾ ਲੜੀ ਲਈ ਤਿੰਨ ਟੈਸਟ ਮੈਚਾਂ ਦੀ ਲੜੀ ਅਤੇ ਉਸ ਤੋਂ ਪਹਿਲਾਂ ਹੋਣ ਵਾਲੇ ਅਭਿਆਸ ਮੈਚ ਲਈ ਟੀਮ ਦਾ ਐਲਾਨ ਕੀਤਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਚੋਣਕਰਤਾ ਐਮਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਕਮੇਟੀ ਨੇ 26 ਸਤੰਬਰ ਤੋਂ ਵਿਜਿਆਨਗਰਮ ‘ਚ ਖੇਡੇ ਜਾਣ ਵਾਲੇ ਤਿੰਨ ਰੋਜ਼ਾ ਅਭਿਆਸ ਮੈਚ ਲਈ ਵੀ ਆਪਣੀ ਬੋਰਡ ਇਕਾਦਸ਼ ਟੀਮ ਦਾ ਵੀ ਐਲਾਨ ਕੀਤਾ ਹੈ ਜਿਸ ‘ਚ ਰੋਹਿਤ ਸ਼ਰਮਾ ਕਪਤਾਨੀ ਕਰਨਗੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੈਸਟਾਂ ਦੀ ਲੜੀ ਦਾ ਪਹਿਲਾ ਮੈਚ 2 ਤੋਂ 6 ਅਕਤੂਬਰ ਤੱਕ ਵਿਸ਼ਾਖਾਪਟਨਮ ‘ਚ, ਦੂਜਾ ਮੈਚ 10 ਤੋਂ 14 ਅਕਤੂਬਰ ਤੱਕ ਪੂਨੇ ‘ਚ ਅਤੇ ਤੀਜਾ ਟੈਸਟ ਮੈਚ 19 ਤੋਂ 23 ਅਕਤੂਬਰ ਤੱਕ ਰਾਂਚੀ ‘ਚ ਖੇਡਿਆ ਜਾਵੇਗਾ। (Shubman Gll)
ਤਿੰਨ ਟੈਸਟਾਂ ਦੀ ਲੜੀ ਲਈ ਟੀਮ ਇਸ ਤਰ੍ਹਾਂ ਹੈ
ਵਿਰਾਟ ਕੋਹਲੀ (ਕਪਤਾਨ), ਮਅੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, (ਉਪ ਕਪਤਾਨ), ਹਨੂੰਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸ਼ਾਹਾ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਸ਼ੁਭਮਨ ਗਿੱਲ ਬੋਰਡ ਇਕਾਦਸ਼ ਟੀਮ: ਰੋਹਿਤ ਸ਼ਰਮਾ (ਕਪਤਾਨ), ਮਅੰਕ ਅਗਰਵਾਲ, ਪ੍ਰਿਆਂਕ ਪਾਂਚਾਲ, ਅਭਿਮੰਨਿਊ ਈਸ਼ਵਰਨ, ਕਰੂਣ ਨਾਇਰ, ਸਿਦੇਸ਼ ਲਾਡ, ਕੇਐਸ ਭਾਰਤ (ਵਿਕਟਕੀਪਰ), ਜਲਜ ਸਕਸੈਨਾ, ਧਰਮੇਂਦਰ ਸਿੰਘ ਜਡੇਜਾ, ਆਵੇਸ਼ ਖਾਨ, ਇਸ਼ਾਨ ਪੋਰੇਲ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ।