ਵਿਲਨਿਅਸ (ਏਜੰਸੀ)। ਕ੍ਰਿਸਿਟਆਨੋ ਰੋਨਾਲਡੋ ਦੇ ਜਬਰਦਸਤ ਚਾਰ ਗੋਲਾਂ ਦੀ ਬਦੌਲਤ ਯੂਰੋ 2016 ਚੈਂਪੀਅਨ ਪੁਰਤਗਾਲ ਨੇ ਲਿਥੁਆਨੀਆ ਨੂੰ ਯੂਰੋ 2020 ਕੁਆਲੀਫਾਇੰਗ ਗਰੁੱਪ ਬੀ ਮੁਕਾਬਲੇ ‘ਚ 5-1 ਨਾਲ ਹਰਾਇਆ ਰੋਨਾਲਡੋ ਨੇ ਮੈਚ ਦੇ ਸੱਤਵੇਂ ਮਿੰਟ ‘ਚ ਆਪਣਾ ਪਹਿਲਾ ਗੋਲ ਪੈਨਲਟੀ ‘ਤੇ ਕੀਤਾ, ਹਾਲਾਂਕਿ ਵਾਈਟਟਸ ਏਂਡ੍ਰਿਯੂਸਕੇਵਿਸਿਅਸ ਨੇ 28ਵੇਂ ਮਿੰਟ ‘ਚ ਮੇਜ਼ਬਾਨ ਟੀਮ ਲਈ ਬਰਾਬਰੀ ਦਾ ਗੋਲ ਕਰਕੇ ਸਕੋਰ 1-1 ਨਾਲ ਬਰਾਬਰੀ ‘ਤੇ ਪਹੁੰਚਾ ਦਿੱਤਾ ਪੁਰਤਗਾਲ ਨੇ ਮੈਚ ਦੇ ਦੂਜੇ ਹਾਫ ‘ਚ ਆਪਣੀ ਖੇਡ ਹੋਰ ਬਿਹਤਰ ਕੀਤੀ ਅਤੇ 34 ਸਾਲਾਂ ਰੋਨਾਲਡੋ ਨੇ ਮੈਚ ‘ਚ ਫਿਰ ਤਿੰਨ ਹੋਰ ਗੋਲ ਕੀਤੇ। (Sports News)
ਦੋ ਗੋਲ ‘ਚ ਉਨ੍ਹਾਂ ਨੂੰ ਬਰਨਾਡੋ ਸਿਵਲਾ ਨੇ ਵੀ ਮੱਦਦ ਕੀਤੀ ਮਿਡਫੀਲਡਰ ਵਿਲੀਅਮ ਕਾਰਵਾਲਹੋ ਨੇ ਨੇੜਿਓਂ ਸਟਾਪੇਜ ਟਾਈਮ ‘ਚ ਪੁਰਤਗਾਲ ਦਾ ਪੰਜਵਾਂ ਗੋਲ ਕੀਤਾ ਇਹ ਪੁਰਤਗਾਲ ਦੀ ਕੁਆਲੀਫਾਇੰਗ ਮੁਕਾਬਲਿਆਂ ‘ਚ ਲਗਾਤਾਰ ਦੂਜੀ ਜਿੱਤ ਹੈ ਇਸ ਤੋਂ ਪਹਿਲਾਂ ਉਸ ਨੇ ਸਰਬੀਆ ਨੂੰ 4-2 ਨਾਲ ਹਰਾਇਆ ਸੀ ਇਸ ਜਿੱਤ ਤੋਂ ਬਾਅਦ ਉਹ ਗਰੁੱਪ ਬੀ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ ਉਸ ਤੋਂ ਅੱਗੇ ਟਾਪ ‘ਤੇ ਯੂਕਰੇਨ ਹੈ ਜਿਸ ਦੇ ਪੰਜ ਅੰਕ ਜ਼ਿਆਦਾ ਹਨ ਅਤੇ ਇੱਕ ਮੈਚ ਵੀ ਬਾਕੀ ਹੈ ਪੁਰਤਗਾਲ ਹੁਣ ਆਪਣਾ ਅਗਲਾ ਮੈਚ 11 ਅਕਤੂਬਰ ਨੂੰ ਲਗਜਬਮਰਗ ‘ਚ ਘਰੇਲੂ ਮੈਦਾਨ ‘ਤੇ ਖੇਡੇਗੀ। (Sports News)