ਫਿਰੋਜ਼ਪੁਰ (ਸੱਤਪਾਲ ਥਿੰਦ)। ਗੋਲਡਨ ਐਰੋ ਡਿਵੀਜ਼ਨ ਵੱਲੋਂ 10 ਸਤੰਬਰ ਨੂੰ ਬਰਕੀ ਦਿਵਸ ਦੀ 54ਵੀਂ ਵਰ੍ਹੇਗੰਡ ਵਜੋਂ ਮਨਾਇਆ ਗਿਆ। ਇਸ ਮੌਕੇ ਬਰਕੀ ਦੀ ਲੜਾਈ ‘ਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਇਹ ਦਿਨ 1965 ‘ਚ ਭਾਰਤ-ਪਾਕਿ ਦੇ ਵਿਚਕਾਰ ਹੋਈ ਲੜਾਈ ਦੌਰਾਨ ਪ੍ਰਾਪਤ ਹੋਈ ਸ਼ਾਨਦਾਰ ਜਿੱਤ ਦੀ ਯਾਦ ਦਿਵਾਉਂਦਾ ਹੈ, ਜਿਸ ਵਿੱਚ ਭਾਰਤੀ ਸੈਨਾ ਨੇ ਬਰਕੀ ਕਸਬੇ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ ਜੋ ਕਿ ਲਾਹੌਰ ਦਾ ਐਂਟਰੀ ਦੁਆਰ ਸੀ। ਬ੍ਰਿਗੇਡ ਨੇ ਜੋ ਇਹ ਮਹਾਨ ਜਿੱਤ ਪ੍ਰਾਪਤ ਕੀਤੀ ਹੈ, ਉਸ ਕਾਰਨ ਅੱਜ ਵੀ ਬ੍ਰਿਗੇਡ ਖ਼ੁਦ ਨੂੰ ‘ਬਰਕੀ ਬ੍ਰਿਗੇਡ’ ਕਹਿਣ ਵਿੱਚ ਸ਼ਾਨ ਮਹਿਸੂਸ ਕਰਦੀ ਹੈ। (Ferozepur News)
ਕਮਾਂਡਰ ਬਰਕੀ ਬ੍ਰਿਗੇਡ ਵੱਲੋਂ ਇਸ ਸ਼ੁੱਭ ਦਿਹਾੜੇ ‘ਤੇ ਬਰਕੀ ਲੜਾਈ ਸਮਾਰਕ ‘ਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜਨਰਲ ਅਫਸਰ ਕਮਾਂਡਿੰਗ ਨੇ ਇਸ ਮਹਾਨ ਜਿੱਤ ਵਿੱਚ ਵੀਰ ਫੌਜੀਆਂ ਵੱਲੋਂ ਦਿੱਤੇ ਗਏ ਯੋਗਦਾਨ ‘ਤੇ ਚਾਨਣਾ ਪਾਇਆ। ਜਨਰਲ ਨੇ ਸਮੂਹ ਸੈਨਾ ਦੇ ਜਵਾਨਾ ਨੂੰ ਦੇਸ਼ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ ਤੇ ਦੇਸ਼ ਦੀ ਸੇਵਾ ਲਈ ਆਪਣਾ ਬਲੀਦਾਨ ਦੇਣ ਵਾਲੇ ਫੌਜੀਆਂ ਨੂੰ ਯਾਦ ਕੀਤਾ। ਇਸ ਮੌਕੇ ਫਿਰੋਜ਼ਪੁਰ ਛਾਉਣੀ ਦੇ ਅਧਿਕਾਰੀਆਂ, ਅਫਸਰਾਂ ਨੇ ਬਰਕੀ ਦੀ ਲੜਾਈ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। (Ferozepur News)