ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ‘ਚ ਅਥਾਹ ਪ੍ਰਤਿਭਾ ਅਤੇ ਊਰਜਾ ਹੈ ਅਤੇ ਇਸਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ ਪਰ ਇਨ੍ਹਾਂ ਪ੍ਰਤਿਭਾਵਾਂ ਦੇ ਸਮੁੱਚੇ ਵਿਕਾਸ ਅਤੇ ਉਪਯੋਗ ਲਈ ਯਤਨ ਹੋਰ ਤੇਜ਼ ਕੀਤੇ ਜਾਣ ਦੀ ਜ਼ਰੂਰਤ ਹੈ ਕੋਵਿੰਦ ਨੇ ਸ਼ਨਿੱਚਵਾਰ ਨੂੰ ਇੱਥੇ ਪਾਵਨ ਚਿੰਤਨ ਧਾਰਾ ਚੈਰੀਟੇਬਲ ਟਰੱਸਟ ਦੇ ਦੋ ਰੋਜ਼ਾ ਰਾਸ਼ਟਰੀ ਯੁਵਾ ਮਹਾਂਉਤਸਵ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਿਆਨ ਵਿਗਿਆਨ ਅਤੇ ਸੂਚਨਾ ਤਕਨੀਕੀ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਭਾਰਤ ਦੇ ਬੇਟੇ-ਬੇਟੀਆਂ ਦੀ ਪ੍ਰਤਿਭਾ ਨੇ ਵਿਸ਼ਵ ਭਾਈਚਾਰੇ ‘ਤੇ ਆਪਣੀ ਛਾਪ ਛੱਡੀ ਹੈ। (Ram Nath Kovind)
ਉਨ੍ਹਾਂ ਕਿਹਾ ਕਿ ਇਸ ਜੁਲਾਈ ‘ਚ ਦੇਸ਼ ਦੀ ਬੇਟੀ ਹਿਮਾ ਦਾਸ ਨੇ ਵਿਸ਼ਵ ਪੱਧਰ ਦੇ ਐਥਲੈਟਿਕਸ ਮੁਕਾਬਲਿਆਂ ‘ਚ ਪੰਜ ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਕੁਝ ਹੀ ਦਿਨ ਪਹਿਲਾਂ, ਪੀ.ਵੀ ਸਿੰਧੂ ਨੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਅਤੇ ਮਾਨਸੀ ਜੋਸ਼ੀ ਨੇ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਿਆ ਹੈ ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਕੋਨੇ-ਕੋਨੇ ‘ਚ ਲਗਾਤਾਰ ਖੇਡ ਪ੍ਰਤਿਭਾਵਾਂ ਸਾਹਮਣੇ ਆ ਰਹੀਆਂ ਹਨ ਖੇਡਾਂ ‘ਚ ਸਾਡੇ ਅੰਦਰ ਟੀਮ ਭਾਵਨਾ ਦਾ ਸੰਚਾਰ ਹੁੰਦਾ ਹੈ। (Ram Nath Kovind)
ਸਮਾਜਿਕ ਸੁਹਿਰਦਤਾ ਅਤੇ ਰਾਸ਼ਟਰੀ ਏਕਤਾ ਲਈ ਟੀਮ ਭਾਵਨਾ ਜਗਾਉਣ ਵਾਲੇ ਅਜਿਹੇ ਯਤਨਾਂ ਨੂੰ ਵਧਾਉਣ ਦੀ ਜ਼ਰੂਰਤ ਹੈ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਅਨੁਸ਼ਾਸਨ, ਅਪਣਾਉਣ, ਆਤਮ ਕੰਟਰੋਲ ਅਤੇ ਖੇਡ ਭਾਵਨਾ ਦੇ ਗੁਣਾਂ ਨਾਲ ਯੁਕਤ ਬੇਟੇ-ਬੇਟੀਆਂ ਦੀ ਜ਼ਰੂਰਤ ਹੈ, ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਦ੍ਰਿੜ ਸੰਕਲਪ ਰੱਖਣ ਵਾਲੇ ਨੌਜਵਾਨਾਂ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਾਵਨ ਚਿੰਤਨ ਧਾਰਾ ਆਸ਼ਰਮ, ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨ ਦਾ ਯਤਨ ਕਰ ਰਿਹਾ ਹੈ ਰਾਸ਼ਟਰ ਨਿਰਮਾਣ ਦੇ ਅਜਿਹੇ ਯਤਨਾਂ ਨੂੰ ਉਹ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹਨ। (Ram Nath Kovind)