ਮੰਦੀ ਨਾਲ ਨਜਿੱਠਣ ਦੇ ਉਪਰਾਲੇ | IDBI Bank
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਆਈਡੀਬੀਆਈ ਬੈਂਕ ਦੇ ਮੁੜ ਪੂੰਜੀਨਿਰਮਾਣ ਲਈ 9300 ਕਰੋੜ ਰੁਪਏ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ‘ਚ ਇਸ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਮੀਟਿੰਗ ‘ਚ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਸ ਬੈਂਕ ‘ਚ ਐਲਆਈਸੀ ਦੀ 51 ਫੀਸਦੀ ਤੇ ਸਰਕਾਰ ਦੀ 49 ਫੀਸਦੀ ਹਿੱਸੇਦਾਰੀ ਹੈ ਦੋਵੇਂ ਸ਼ੇਅਰਧਾਰਕ ਇਸ ‘ਚ 9200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨਗੇ ਇਸ ‘ਚ ਐਲਆਈਸੀ 4700 ਕਰੋੜ ਰੁਪਏ ਤੋਂ ਵੱਧ ਦਾ ਤੇ ਸਰਕਾਰ 4500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ। (IDBI Bank)
ਸਰਕਾਰ ਨੇ ਕਿਸਾਨਾਂ ਦੀ ਆਮਦਨ ‘ਚ ਵਾਧਾ ਕਰਨ ਦੇ ਮਕਸਦ ਨਾਲ ਜਨਤਕ ਖੇਤਰ ਦੀਆਂ ਤੇਲ ਸਪਲਾਈ ਕੰਪਨੀਆਂ ਨੂੰ ਸਪਲਾਈ ਕੀਤੇ ਜਾਣ ਵਾਲੇ ਇਰਥਨਾਲ ਦੀਆਂ ਕੀਮਤਾਂ ‘ਚ ਇੱਕ ਦਸੰਬਰ ਤੋਂ 1.84 ਰੁਪਏ ਪ੍ਰਤੀ ਲੀਟਰ ਤੱਕ ਵਾਧਾ ਕਰਨ ਦਾ ਫੈਸਲਾ ਲਿਆ ਹੈ ਜੋ ਇੱਕ ਸਾਲ ਲਈ ਪ੍ਰਭਾਵੀ ਰਹੇਗਾ। ਇੱਕ ਹੀ ਇੰਜਣ ‘ਚ ਡੀਜਲ, ਪੈਟਰੋਲ, ਸੀਐਨਜੀ, ਐਨਐਨਜੀ, ਬਿਜਲੀ, ਬਾਓਫਯੂਲ ਦੀ ਹੋਵੇਗੀ ਵਰਤੋਂ ਦੇਸ਼ ‘ਚ ਹੁਣ ਸੜਕ ਆਵਾਜਾਈ ਪ੍ਰਣਾਲੀ ‘ਚ ਦ੍ਰਵੀਕ੍ਰਤ ਕੁਦਰਤੀ ਗੈਸ (ਐਲਐਨਜੀ) ਦੀ ਵਰਤੋਂ ਸ਼ੁਰੂ ਹੋਵੇਗੀ ਤੇ ਬਹੁਤ ਛੇਤੀ ਹੁਣ ਇੱਕ ਹੀ ਇੰਜਣ ਨੂੰ ਪੈਟਰੋਲ, ਡੀਜ਼ਲ, ਸੰਪੀਡਿਤ ਕੁਦਰਤੀ ਗੈਸ (ਸੀਐਨਜੀ), ਬਿਜਲੀ ਜਾਂ ਐਲਐਨਜੀ ਨਾਲ ਚਲਾਇਆ ਜਾ ਸਕੇਗਾ ਤੇ ਲੋਕਾਂ ਨੂੰ ਕਿਸੇ ਵੀ ਈਧਣ ਦੀ ਵਰਤੋਂ ਦਾ ਬਦਲ ਮਿਲ ਸਕੇਗਾ