ਮਨੁੱਖੀ ਜੀਵਨ ਵਿੱਚ ਭੌਤਿਕ ਜ਼ਰੂਰਤਾਂ | Good Neighborhood
ਤੋਂ ਇਲਾਵਾ ਮਨੁੱਖੀ ਭਾਵਨਾਵਾਂ ਦਾ ਵੀ ਬਹੁਤ ਮਹੱਤਵ ਹੈ। ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਆਉਣ ਵਾਲੇ ਸੰਕਟ ਬਾਰੇ ਨਹੀਂ ਜਾਣ ਸਕਦਾ ਅਤੇ ਸੰਕਟ ਦਾ ਮੁਕਾਬਲਾ ਇਕੱਲਿਆਂ ਕਰਨਾ ਬੜਾ ਔਖਾ ਹੁੰਦਾ ਹੈ।ਸੰਕਟ ਦੇ ਸਮੇਂ ਸਦਾ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਯਾਰ ਦੋਸਤ ਕੰਮ ਆਉਂਦੇ ਹਨ ਪਰ ਇਸ ਤੋਂ ਵੀ ਪਹਿਲਾਂ ਸਭ ਤੋਂ ਜੋ ਸਾਡੀ ਸੰਕਟ ਸਮੇਂ ਮੱਦਦ ਕਰਦਾ ਹੈ ਉਹ ਹੈ ਸਾਡਾ ਗੁਆਂਢੀ, ਕਿਉਂਕਿ ਉਹ ਹਰ ਵੇਲੇ ਸਾਡੇ ਕੋਲ ਰਹਿੰਦਾ ਹੈ। (Good Neighborhood)
ਇਹ ਵੀ ਪੜ੍ਹੋ : ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ
ਪਿੰਡਾਂ, ਕਸਬਿਆਂ ਅਤੇ ਛੋਟੇ- ਛੋਟੇ ਨਗਰਾਂ ਦੇ ਸੱਭਿਆਚਾਰ ਨੂੰ ਅੱਜ ਵੀ ਵੱਡੇ ਸ਼ਹਿਰਾਂ ਦੇ ਸੱਭਿਆਚਾਰ ਤੋਂ ਚੰਗਾ ਮੰਨਿਆ ਜਾਂਦਾ ਹੈ। ਪਿੰਡਾਂ ਦੇ ਲੋਕਾਂ ਵਿੱਚ ਆਪਸੀ ਪਿਆਰ, ਮੇਲ- ਮਿਲਾਪ, ਮੋਹ-ਮੁਹੱਬਤ, ਸਹਿਯੋਗ ਤੇ ਛੋਟੇ ਵੱਡਿਆਂ ਲਈ ਆਦਰ ਤੇ ਸਤਿਕਾਰ ਹੁੰਦਾ ਹੈ। ਅੱਜ ਦੇ ਇਸ ਰੁਝੇਵਿਆਂ ਭਰੇ ਯੁਗ ਵਿੱਚ ਜੇ ਕਿਸੇ ਪਿੰਡ ਵਿੱਚ ਕੋਈ ਸਾਧਾਰਨ ਜਿਹਾ ਹਾਦਸਾ ਵਾਪਰ ਜਾਵੇ ਤਾਂ ਇਸ ਦੀ ਖ਼ਬਰ ਅੱਗ ਵਾਂਗੂੰ ਪਿੰਡ, ਨਗਰ, ਕਸਬੇ ਵਿੱਚ ਹੀ ਨਹੀਂ, ਸਗੋਂ ਆਸ-ਪਾਸ, ਦੂਰ ਦਰਾਡੇ ਪਿੰਡਾਂ ਅਤੇ ਕਸਬਿਆਂ ਤੱਕ ਵੀ ਪਹੁੰਚ ਜਾਂਦੀ ਹੈ। ਪਿੰਡਾਂ ਵਾਲੇ ਲੋਕ ਆਂਢ-ਗੁਆਂਢ ਵਿੱਚ ਕਿਸੇ ਵੀ ਕਾਰਨ ਹੋਏ। (Good Neighborhood)
ਕਿਸੇ ਦੇ ਨੁਕਸਾਨ ਦੀ, ਰਲ-ਮਿਲ ਕੇ ਆਰਥਿਕ ਮੱਦਦ ਕਰਦੇ ਹਨ ਪਰ ਨਵੇਂ ਜ਼ਮਾਨੇ ਦੇ ਲੋਕ ਭੌਤਿਕਵਾਦੀ ਦੌੜ ਵਿੱਚ ਅੱਗੇ ਰਹਿਣ ਕਾਰਨ ਗੁਆਂਢ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨ । ਆਸ-ਪਾਸ ਜਾਂ ਕੁਝ ਦੂਰੀ ਦੀ ਗੱਲ ਤਾਂ ਕਿਧਰੇ ਰਹੀ, ਬਿਲਕੁਲ ਨਾਲ ਵਾਲੇ ਜਾਂ ੳੁੱਪਰ ਥੱਲੇ ਰਹਿਣ ਵਾਲੇ ਕਿਸੇ ਘਰ ਵਿੱਚ ਵੀ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਆਪਣੇ ਵੱਲੋਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਜੇਕਰ ਪਤਾ ਲੱਗ ਵੀ ਜਾਵੇ ਤਾਂ ਸਾਰੀ ਕਹਾਣੀ ਰਸਮੀ ਪੁੱਛ-ਗਿੱਛ ਨਾਲ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ।
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਵੱਡੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਪਿੰਡਾਂ, ਕਸਬਿਆਂ ਨਾਲੋਂ ਵਧੇਰੇ ਹੁੰਦੀ ਹੈ, ਪਰ ਇਹ ਪੜ੍ਹੇ-ਲਿਖੇ ਨੌਜਵਾਨ ਸਮਝਦੇ ਨਹੀਂ ਕਿ ਹੱਥ ਨੂੰ ਹੀ ਹੱਥ ਦਾ ਸਹਾਰਾ ਹੁੰਦਾ ਹੈ। ਉਹ ਇਹ ਮੰਨ ਲੈਂਦੇ ਹਨ ਕਿ ਗੁਆਂਢੀ ਸਾਡੀ ਅਮੀਰੀ ਨੂੰ ਦੇਖ ਕੇ ਈਰਖਾ ਨਾ ਕਰਨ ਲੱਗ ਪੈਣ ਜਾਂ ਫਿਰ ਅਮੀਰੀ ਜਾਂ ਅਹੁਦੇ ਤੇ ਇੱਜ਼ਤ ਦਾ ਲਾਭ ਨਾ ਲੈਣ ਆ ਜਾਵੇ ਕੋਈ ਕੰਮ ਨਾ ਦੱਸ ਦੇਵੇ। ਇਸ ਕਰਕੇ ਉਹ ਆਪਣੇ- ਆਪ ਨੂੰ ਤੰਗਦਿਲੀ ਦੇ ਦਾਇਰੇ ’ਚੋਂ ਬਾਹਰ ਨਹੀਂ ਕੱਢਦੇ। ਉਹ ਲੋਕ ਸਿਰਫ਼ ਉਨ੍ਹਾਂ ਨਾਲ ਹੀ ਮਿਲਦੇ- ਵਰਤਦੇ ਹਨ, ਜਿਨ੍ਹਾਂ ਨਾਲ ਉਹਨਾਂ ਦਾ ਕਾਰੋਬਾਰੀ ਵਾਹ-ਵਾਸਤਾ ਹੈ। ਗੁਆਂਢੀ ਨਾਲ ਬਹੁਤਾ ਵਰਤਣ ਵਿੱਚ ਉਹ ਆਪਣੇ ਕਾਰੋਬਾਰ ਦਾ ਨੁਕਸਾਨ ਦੇਖਦੇ ਹਨ ਕਿ ਕਿਤੇ ਉਸਦੀ ਸਫ਼ਲਤਾ ਦਾ ਰਾਜ਼ ਦੂਜਾ ਨਾ ਜਾਣ ਜਾਵੇੇ। (Good Neighborhood)
ਜੇਕਰ ਗੁਆਂਢੀ ਗਰੀਬ ਹੋਵੇ ਤਾਂ ਵੀ ਉਹ ਉਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਕਿ ਕਿਤੇ ਉਹ ਪੈਸੇ ਆਦਿ ਦਾ ਹੀ ਸਵਾਲ ਨਾ ਪਾ ਦੇਵੇ ਜਾਂ ਰਾਤ- ਬਰਾਤੇ ਆਰਥਿਕ ਪ੍ਰੇਸ਼ਾਨੀ ਦਾ ਰੋਣਾ ਰੋਣ ਨਾ ਲੱਗ ਪਵੇ। ਅਜਿਹੇ ਅਮੀਰ ਲੋਕ ਇਕੱਲੇ ਰਹਿਣ ਦੀ ਜੀਵਨਸ਼ੈਲੀ ਅਪਣਾੳਂੁਦੇ ਹਨ, ਚੋਰ- ਲੁਟੇਰਿਆਂ ਵੱਲੋਂ ਅਜਿਹੇ ਘਰ ਦੀ ਘੁਸਪੈਠ ਕੀਤੀ ਜਾਂਦੀ ਹੈ ਕਿੳਂੁਕਿ ਉਹ ਵੀ ਜਾਣਦੇ ਹੁੰਦੇ ਹਨ ਕਿ ਜੋ ਖੁਦ ਤੱਕ ਸਿਮਟ ਕੇ ਰਹਿੰਦੇ ਹਨ ਉਹਨਾਂ ਲਈ ਰੌਲਾ ਪਾਉਣ ’ਤੇ ਵੀ ਕੋਈ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਅਮੀਰਾਂ ਦੀਆਂ ਕਲੋਨੀਆਂ ਵਿੱਚੋਂ ਚੋਰੀ ਲੁੱਟਮਾਰ ਅਤੇ ਹਿੰਸਾ ਦੀਆਂ ਘਟਨਾਵਾਂ ਵਧੇਰੇ ਵਾਪਰਦੀਆਂ ਹਨ ਇੱਥੇ ਗੁਆਂਢੀ ਨੂੰ ਗੁਆਂਢੀ ਦਾ ਪਤਾ ਨਹੀਂ ਕਿ ਉਹ ਕੌਣ ਹੈ, ਉਸ ਦਾ ਟੈਲੀਫੋਨ ਨੰਬਰ ਕੀ ਹੈ ਬਸ, ਹਰ ਗੁਆਂਢੀ ਕੋਹਲੂ ਦੇ ਬਲਦ ਵਾਂਗੂੰ ਆਪਣੀ ਚਾਰਦੀਵਾਰੀ ਦੇ ਅੰਦਰ ਹੀ ਚੱਕਰ ਕੱਟਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਜਿਨ੍ਹਾਂ ਲੋਕਾਂ ਦਾ ਸੁਭਾਅ ਹੰਕਾਰੀ ਜਾਂ ਨਾ- ਮਿਲਵਰਤਨ ਵਾਲਾ ਹੁੰਦਾ ਹੈ ਉਨ੍ਹਾਂ ਦੇ ਪਰਿਵਾਰ ਵਿੱਚ ਅਜਿਹਾ ਕੋਈ ਹਾਦਸਾ ਵਾਪਰ ਜਾਵੇ ਤਾਂ ਕੋਈ ਗੁਆਂਢੀ ਉਨ੍ਹਾਂ ਦੀ ਮੱਦਦ ਕਿਉਂ ਕਰੇਗਾ? ਇਸ ਲਈ ਗੁਆਂਢੀ ਭਾਵੇਂ ਅਮੀਰ ਜਾਂ ਗਰੀਬ ਕੁਝ ਵੀ ਹੋਵੇ ਉਸ ਨਾਲ ਮੇਲ- ਮਿਲਾਪ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਹਰ ਸਮੇਂ ਗੁਆਂਢੀਆਂ ਦੇ ਘਰ ਜਾ ਕੇ ਬੈਠੇ ਰਹੋ, ਪਰ ਸੁੱਖ-ਦੁੱਖ ਵੇਲੇ ਜਾਂ ਕੋਈ ਕੰਮ ਪੈਣ ’ਤੇ ਹੀ ਗੁਆਂਢੀ ਹੀ ਸਭ ਤੋਂ ਪਹਿਲਾਂ ਪਹੁੰਚ ਸਕਦਾ ਹੈ। ਮਕਾਨ ਜਾਂ ਐਸ਼ੋ-ਆਰਾਮ ਦੀਆਂ ਵਸਤਾਂ ਇਕੱਠੀਆਂ ਕਰਨ ਨਾਲ ਘਰ ਨਹੀਂ ਬਣਦੇ ਤੇ ਨਾ ਹੀ ਇਨ੍ਹਾਂ ਨਾਲ ਸੁਰੱਖਿਆ ਦੀ ਕੋਈ ਗਾਰੰਟੀ ਮਿਲ ਜਾਂਦੀ ਹੈ। ਗੁਆਂਢੀਆਂ ਦੇ ਸਹਿਯੋਗ ਤੇ ਚੰਗੇ ਮੇਲ- ਮਿਲਾਪ ਦੇ ਪਲੱਸਤਰ ਨਾਲ ਹੀ ਘਰ ਨੂੰ ਸੁਰੱਖਿਅਤ ਤੇ ਮਜ਼ਬੂਤ ਰੱਖਿਆ ਜਾ ਸਕਦਾ ਹੈ।