ਡੇਰਾ ਸ਼ਰਧਾਲੂਆਂ ਨੇ ਧੁੱਲੇਵਾਲ ਦਾ ਬੰਨ੍ਹ ਕੀਤਾ ਮਜ਼ਬੂਤ

ludhiana, Dera Sacha Sauda

ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਪ੍ਰਸ਼ਾਸਨ ਤੇ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਪ੍ਰਸੰਸਾ | Ludiana News

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਧੁੱਲੇਵਾਲ ਵਿਖੇ ਅੱਜ ਚੌਥੇ ਦਿਨ ਵੀ ਸਤਲੁਜ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜੁਟੇ ਰਹੇ ਬੰਨ੍ਹ ਮਜ਼ਬੂਤੀ ਦਾ ਕੰਮ ਲਗਭਗ ਪੂਰਾ ਕਰ ਲਿਆ ਤੇ ਭਲਕੇ ਮੁਕੰਮਲ ਹੋ ਜਾਵੇਗਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਥਾਨਕ ਲੋਕਾਂ ਵੱਲੋਂ ਸੇਵਾਦਾਰਾਂ ਦੇ ਇਸ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। (Ludiana News)

ਅੱਜ ਇਸ ਬੰਨ੍ਹ ’ਤੇ 45 ਮੈਂਬਰ ਜਸਬੀਰ ਇੰਸਾਂ, 45 ਮੈਂਬਰ ਸੰਦੀਪ ਇੰਸਾਂ ਤੇ 45 ਮੈਂਬਰ ਜਗਦੀਸ਼ ਇੰਸਾਂ ਖੰਨਾ ਦੀ ਅਗਵਾਈ ਵਿੱਚ ਰਾਏਕੋਟ ਬਲਾਕ ਤੋਂ 15 ਮੈਂਬਰ ਸੇਵਕ ਇੰਸਾਂ ਬਿੰਜਲ, ਮਲੌਦ ਬਲਾਕ ਤੋਂ 15 ਮੈਂਬਰ ਸੋਹਣ ਲਾਲ ਇੰਸਾਂ, ਸਾਹਣੇਵਾਲ ਤੋਂ ਸੋਨੂੰ ਨਾਲ ਵੱਡੀ ਗਿਣਤੀ ’ਚ ਸੇਵਾਦਾਰ ਧੁੱਲੇਵਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਜੁਟੇ ਹੋਏ ਸਨ। ਡੇਰਾ ਸ਼ਰਧਾਲੂਆਂ ਦੇ ਕਾਰਜ ਨੂੰ ਦੇਖ ਕੇ ਸਥਾਨਕ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤੇ ਇਲਾਕੇ ਦੇ ਪਿੰਡਾਂ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ। (Ludiana News)

45 ਮੈਂਬਰ ਸੰਦੀਪ ਇੰਸਾਂ ਨੇ ਦੱਸਿਆ ਕਿ ਭਲਕੇ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਪੂਰਾ ਹੋ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨ੍ਹ ’ਤੇ ਹਾਜ਼ਰ ਐੱਸਡੀਐੱਮ ਸਮਰਾਲਾ ਗੀਤਕਾ ਸਿੰਘ ਤੇ ਐੱਸਡੀਓ ਕੁਲਵਿੰਦਰ ਸਿੰਘ ਨੇ ਡੇਰਾ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੇ ਪਹਿਲੀ ਵਾਰ ਦੇਖਿਆ ਹੈ ਕਿ ਡੇਰਾ ਸ਼ਰਧਾਲੂ ਆਪਣੇ ਕੰਮ ਛੱਡ ਕੇ ਨਿਹਸਵਾਰਥ ਸੇਵਾ ਕਰਨ ਲਈ ਪੂਰੇ ਉਤਸ਼ਾਹ ਨਾਲ ਆਉਂਦੇ ਹਨ ਤੇ ਜੀਅ-ਜਾਨ ਨਾਲ ਕੰਮ ਕਰਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਖਿਆ ਕਿ ਧੁੱਲੇਵਾਲ ਬੰਨ੍ਹ ਨੂੰ ਮਜ਼ਬੂਤ ਕਰਕੇ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾ ਕੇ ਇਨ੍ਹਾਂ ਸੇਵਾਦਾਰਾਂ ਨੇ ਮਾਨਵਤਾ ਭਲਾਈ ਦਾ ਵੱਡਾ ਕੰਮ ਕੀਤਾ ਹੈ।