ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚਾਰ ਨਵੇਂ ਰਾਜਪਾਲ ਨਿਯੁਕਤ ਕੀਤੇ ਹਨ ਜਦੋਂਕਿ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰ ਦਾ ਤਬਾਦਲਾ ਕਰਕੇ ਉਨ੍ਹਾਂ ਰਾਜਸਥਾਨ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਰਾਸ਼ਟਰਪਤੀ ਭਵਨ ਵੱਲੋਂ ਐਤਵਾਰ ਨੂੰ ਜਾਰੀ ਨੋਟਿਸ ਅਨੁਸਾਰ ਸਰਵਸ੍ਰੀ ਆਰਿਫ ਮੁਹੰਮਦ ਖਾਨ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਭਗਤ ਸਿੰਘ ਕੋਸ਼ਿਆਰੀ ਨੂੰ ਮਹਾਂਰਾਸ਼ਟਰ ਦਾ ਰਾਜਪਾਲ ਬਣਾਇਆ ਗਿਆ ਹੈ ਡਾ. ਟੀ. ਸੁੰਦਰਰਾਜਨ ਤੇਲੰਗਾਨਾ ਦੀ ਰਾਜਪਾਲ ਨਿਯੁਕਤੀ ਕੀਤੀ ਗਈ ਹੈ ਜਦੋਂਕਿ ਬੰਡਾਰੂ ਦੱਤਾਤ੍ਰੇਅ ਨੂੰ ਹਿਮਾਚਲ ਪ੍ਰਦੇਸ਼ ਨਿਯੁਕਤ ਕੀਤਾ ਗਿਆ ਹੈ।
ਸ਼ਾਹਬਾਨਾਂ ਦੇ ਮਾਮਲੇ ’ਤੇ ਕਾਂਗਰਸ ਛੰਡਣ ਵਾਲੇ ਸਾਬਕਾ ਕੇਂਦਰੀ ਮੰਤਰੀ ਖਾਨ ਜਸਟਿਸ ਪੀ. ਸਦਾਸ਼ਿਵਮ ਦਾ ਸਥਾਨ ਲੈਣਗੇ ਜਿਨ੍ਹਾਂ ਦਾ ਰਾਜਪਾਲ ਵਜੋਂ ਕਾਰਜਕਾਲ 31 ਅਗਸਤ ਨੂੰ ਸਮਾਪਤ ਹੋ ਗਿਆ ਹੈ ਤੱਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਮਤਭੇਦ ਹੋਣ ਤੋਂ ਬਾਅਦ ਖਾਨ ਕਾਂਗਰਸ ਛੱਡ ਕੇ ਜਨਤਾ ਦਲ ’ਚ ਸ਼ਾਮਲ ਹੋ ਗਏ ਸਨ ਤੇ ਜਨਤਾ ਦਲ ਸਰਕਾਰ ’ਚ ਕੇਂਦਰੀ ਟਰਾਂਸਪੋਰਟ ਮੰਤਰੀ ਬਣੇ ਸਨ ਉਸ ਤੋਂ ਬਾਅਦ ਉਹ ਜਨਤਾ ਦਲ ਤੋਂ ਨਾਤਾ ਤੋੜ ਕੇ ਬਹੁਜਨ ਸਮਾਜ ਪਾਰਟੀ ’ਚ ਸ਼ਾਮਲ ਹੋ ਗਏ ਸਨ 2004 ’ਚ ਉਹ ਭਾਜਪਾ ’ਚ ਸ਼ਾਮਲ ਹੋਏ ਇਸ ਤੋਂ ਬਾਅਦ ਉਨ੍ਹਾਂ 2007 ’ਚ ਭਾਜਪਾ ਵੀ ਛੱਡ ਦਿੱਤੀ ਸੀ ਪਿਛਲੇ ਦਿਨੀਂ ਸੰਸਦ ਤੋਂ ਤਿੰਨ ਤਲਾਕ ਬਿੱਲ ਪਾਸ ਹੋਣ ’ਤੇ ਉਸ ਦੀ ਹਮਾਇਤ ਵੀ ਕੀਤੀ ਸੀ।