ਮੁੱਖ ਮੰਤਰੀ ਦੇ ਸ਼ਹਿਰ ’ਚ ਸਰਕਾਰੀ ਇਮਾਰਤ ਨੂੰ ਤਰਸੇ ਸਿਹਤ ਦੇ ਰਖਵਾਲੇ

Health Care, Government Building, Chief Minister

ਕਿੱਧਰੇ ਨਹੀਂ ਮਿਲ ਰਹੀ ਦਫ਼ਤਰ ਸ਼ਿਫਟ ਕਰਨ ਲਈ ਢੁੱਕਵੀਂ ਥਾਂ | Chief Minister

  • ਮਾਤਾ ਕੁਸ਼ੱਲਿਆ ਹਸਪਤਾਲ ਅੰਦਰ ਵੀ ਸਿਵਲ ਸਰਜ਼ਨ ਦਫ਼ਤਰ ਲਈ ਨਹੀਂ ਪੂਰੀ ਥਾਂ | Chief Minister

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਸਿਵਲ ਸਰਜ਼ਨ ਦਫ਼ਤਰ ਨੂੰ ਕੋਈ ਚੰਗਾ ਸਰਕਾਰੀ ਟਿਕਾਣਾ ਨਸੀਬ ਨਹੀਂ ਹੋ ਰਿਹਾ ਸਿਵਲ ਸਰਜ਼ਨ ਦਫ਼ਤਰ ਦੇ ਮੁਲਾਜ਼ਮ ਤੇ ਖੁਦ ਸਿਵਲ ਸਰਜ਼ਨ ਇਸ ਸਮੱਸਿਆ ਕਾਰਨ ਪ੍ਰੇਸ਼ਾਨ ਹਨ। ਪਿਛਲੇ ਦਿਨੀਂ ਸਿਵਲ ਸਰਜ਼ਨ ਦਫ਼ਤਰ ਦੇ ਇੱਕ ਕਮਰੇ ਦੀ ਛੱਤ ਡਿੱਗਣ ਤੋਂ ਬਾਅਦ ਬਾਕੀ ਸਟਾਫ਼ ਵੱਲੋਂ ਅਜਿਹੀ ਬਿਲਡਿੰਗ ਵਿੱਚ ਕੰਮ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਬਾਹਰ ਹੀ ਆਪਣਾ ਡੇਰਾ ਜਮਾਇਆ ਹੋਇਆ ਸੀ। ਅਜੇ ਸਿਵਲ ਸਰਜ਼ਨ ਦਫ਼ਤਰ ਨੂੰ ਕੋਈ ਅਜਿਹੀ ਜਗ੍ਹਾ ਨਹੀਂ ਮਿਲੀ ਜਿੱਥੇ ਕਿ ਪੂਰਾ ਦਫ਼ਤਰ ਹੀ ਸ਼ਿਫਟ ਕੀਤਾ ਜਾ ਸਕੇ। (Chief Minister)

ਜਾਣਕਾਰੀ ਅਨੁਸਾਰ ਪਟਿਆਲਾ ਦੇ ਸਿਵਲ ਸਰਜ਼ਨ ਦਫ਼ਤਰ ਦੇ ਸਟਾਫ ਮੈਂਬਰ ਪਿਛਲੇ ਕਈ ਸਾਲਾਂ ਤੋਂ ਆਪਣੀ ਖੁਦ ਦੀ ਬਿਲਡਿੰਗ ਤੋਂ ਬਿਨਾ ਹੀ ਇੱਕ ਤਰਸਯੋਗ ਬਿਲਡਿੰਗ ਅੰਦਰ ਆਪਣੀ ਗੱਡੀ ਰੋੜ੍ਹ ਰਹੇ ਸਨ ਪਿਛਲੇ ਦਿਨੀਂ ਹੀ ਇਸ ਬਿਲਡਿੰਗ ਦੇ ਇੱੱਕ ਕਮਰੇ ਦੀ ਅਚਾਨਕ ਛੱਤ ਡਿੱਗ ਗਈ ਤਾਂ ਸਮੱਸਿਆ ਹੋਰ ਵਧ ਗਈ ਇਸ ਤੋਂ ਬਾਅਦ ਨਾਲ ਲੱਗਦੇ ਦਫ਼ਤਰਾਂ ਵਾਲੇ ਮੁਲਾਜ਼ਮਾਂ ਵਿੱਚ ਵੀ ਡਰ ਪੈਦਾ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਦਫ਼ਤਰਾਂ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਹਰ ਬੈਠ ਕੇ ਆਪਣਾ ਕੰਮ ਚਲਾਉਣ ਲੱਗੇ। ਇੱਧਰ ਸਿਵਲ ਸਰਜ਼ਨ ਦਫ਼ਤਰ ਅੰਦਰ ਆਪਣਾ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Chief Minister)

ਇਹ ਵੀ ਪੜ੍ਹੋ : ਜਲਵਾਯੂ ਹਿੱਤ ’ਚ ਗਲੋਬਲ ਬਾਇਓਫਿਊਲ ਅਲਾਇੰਸ

ਇਸ ਮੁਸ਼ਕਿਲ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਹੋਰ ਥਾਂ ’ਤੇ ਇਹ ਦਫ਼ਤਰ ਸ਼ਿਫਟ ਕਰਨ ਦੀ ਗੱਲ ਕਹੀ ਗਈ ਪਰ ਅਜੇ ਤੱਕ ਸਿਵਲ ਸਰਜ਼ਨ ਦਫ਼ਤਰ ਲਈ ਕੋਈ ਢੁਕਵੀਂ ਜਗ੍ਹਾ ਨਹੀਂ ਮਿਲ ਸਕੀ। ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ਅੰਦਰ ਇਸ ਦਫ਼ਤਰ ਦੇ ਸ਼ਿਫ਼ਟ ਕਰਨ ਦੀ ਹਰੀ ਝੰਡੀ ਹੋ ਗਈ, ਪਰ ਉੱਥੇ ਘੱਟ ਥਾਂ ਕਾਰਨ ਮੁਸ਼ਕਲ ਆ ਰਹੀ ਹੈ। ਪਤਾ ਲੱਗਾ ਹੈ ਕਿ ਕੁਝ ਦਫ਼ਤਰ ਉੱਥੇ ਚਲੇ ਗਏ ਹਨ ਪਰ ਸਾਰੇ ਸਟਾਫ਼ ਲਈ ਥਾਂ ਨਾ ਹੋਣ ਕਾਰਨ ਸਿਵਲ ਸਰਜ਼ਨ ਸ਼ਸ਼ੋਪੰਜ ਵਿੱਚ ਪਏ ਹੋਏ ਹਨ। ਜੇਕਰ ਸਾਰਾ ਦਫ਼ਤਰ ਇੱਥੋਂ ਸ਼ਿਫਟ ਨਾ ਹੋਇਆ ਤਾ ਆਮ ਲੋਕਾਂ ਨੂੰ ਕੰਮ ਕਰਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਸਿਵਲ ਸਰਜ਼ਨ ਦਫ਼ਤਰ ਲਈ ਚੰਗੀ ਤੇ ਢੁਕਵੀਂ ਥਾਂ ਨਾ ਮਿਲਣਾ ਸਰਕਾਰੀ ਦਫ਼ਤਰਾਂ ਦੀ ਤਰਾਸਦੀ ਨੂੰ ਬਿਆਨ ਕਰ ਰਿਹਾ ਹੈ। (Chief Minister)

ਢੁਕਵੀਂ ਥਾਂ ਨਾ ਮਿਲਣ ਕਾਰਨ ਮੈਂ ਖੁਦ ਪ੍ਰੇਸ਼ਾਨ : ਸਿਵਲ ਸਰਜ਼ਨ | Chief Minister

ਇਸ ਸਬੰਧੀ ਜਦੋਂ ਸਿਵਲ ਸਰਜ਼ਨ ਡਾ. ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਮਾਤਾ ਕੁਸ਼ੱਲਿਆ ਹਸਪਤਾਲ ਅੰਦਰ ਵੀ ਸਾਰਾ ਦਫ਼ਤਰ ਸ਼ਿਫਟ ਹੋਣ ਲਈ ਥਾਂ ਨਾ ਹੋਣ ਕਾਰਨ ਉਹ ਖੁਦ ਪ੍ਰੇਸ਼ਾਨੀ ਵਿੱਚ ਘਿਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਸਮਝ ਨਹੀਂ ਆ ਰਹੀ ਕਿ ਹੋਰ ਕਿਹੜੀ ਥਾਂ ਦਫ਼ਤਰ ਲੈ ਜਾ ਸਕੀਏ। ਉਨ੍ਹਾਂ ਦੱਸਿਆ ਕਿ ਜੇਕਰ ਪੂਰੇ ਦਫ਼ਤਰ ਦੀਆਂ ਬ੍ਰਾਂਚਾਂ ਇੱਕ ਥਾਂ ’ਤੇ ਨਾ ਗਈਆਂ ਤਾਂ ਆਮ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਮੁਸ਼ਕਲ ਆ ਸਕਦੀ ਹੈ। (Chief Minister)