ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੰਚ ‘ਤੇ ਸ਼ੁੱਕਰਵਾਰ ਨੂੰ ਵੱਡਾ ਝਟਕਾ ਲੱਗਾ। ਵਿੱਤੀ ਕਾਰਵਾਈ ਟਾਸਕ ਫੋਰਸ ਵੱਲੋਂ ਸ਼ੱਕੀ ਸੂਚੀ ਵਿਚ ਪਾਏ ਜਾਣ ਦੇ ਬਾਅਦ ਹੁਣ ਪਾਕਿਸਤਾਨ ਨੂੰ ਏਸ਼ੀਆ-ਪੈਸੀਫਿਕ ਗਰੁੱਪ ਨੇ ਬਲੈਕਲਿਸਟ ਵਿਚ ਪਾ ਦਿੱਤਾ ਹੈ। ਅਸਲ ਵਿਚ ਪਾਕਿਸਤਾਨ ਏਸ਼ੀਆ-ਪੈਸੀਫਿਕ ਗਰੁੱਪ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ। (Asia Pacific Group)
ਬੀਤੇ ਦਿਨੀਂ ਮਤਲਬ ਬੁੱਧਵਾਰ ਨੂੰ ਪਾਕਿਸਤਾਨ ਨੇ ਐੱਫ.ਏ.ਟੀ.ਐੱਫ. ਨੂੰ ਆਪਣੀ ਅਨੁਪਾਲਨ ਰਿਪੋਰਟ ਸੌਂਪੀ ਸੀ। ਏ.ਪੀ.ਜੀ. ਦੀ ਆਖਰੀ ਰਿਪੋਰਟ ਮੁਤਾਬਕ ਪਾਕਿਸਤਾਨ ਆਪਣੀ ਕਾਨੂੰਨੀ ਅਤੇ ਵਿੱਤੀ ਪ੍ਰਣਾਲੀਆਂ ਲਈ 40 ਮਾਪਦੰਡਾਂ ਵਿਚੋਂ 32 ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ। ਇਸ ਦੇ ਇਲਾਵਾ ਅੱਤਵਾਦੀ ਫੰਡਿੰਗ ਵਿਰੁੱਧ ਸੁਰੱਖਿਆ ਉਪਾਆਂ ਲਈ 11 ਮਾਪਦੰਡਾਂ ਵਿਚੋਂ 10 ਨੂੰ ਪੂਰਾ ਕਰਨ ਵਿਚ ਵੀ ਅਸਫਲ ਰਿਹਾ ਹੈ। ਹੁਣ ਪਾਕਿਸਤਾਨ ਅਕਤੂਬਰ ਵਿਚ ਬਲੈਕਲਿਸਟ ਹੋ ਸਕਦਾ ਹੈ ਕਿਉਂਕਿ ਐੱਫ.ਏ.ਟੀ.ਐੱਫ. ਦੀ 27 ਪੁਆਇੰਟ ਐਕਸ਼ਨ ਪਲਾਨ ਦੀ 15 ਮਹੀਨੇ ਦੀ ਸਮਾਂ ਮਿਆਦ ਇਸ ਸਾਲ ਅਕਤੂਬਰ ਵਿਚ ਖਤਮ ਹੋ ਰਹੀ ਹੈ। ਗੌਰਤਲਬ ਹੈ ਕਿ ਅਮਰੀਕਾ, ਫਰਾਂਸ, ਜਰਮਨੀ, ਯੂਨਾਈਟਿਡ ਕਿੰਗਡਮ ਦੇ ਦਬਾਅ ਦੇ ਬਾਅਦ ਐੱਫ.ਏ.ਟੀ.ਐੱਫ. ਪਾਕਿਸਤਾਨ ਨੂੰ ਜੂਨ 2018 ਵਿਚ ਸ਼ੱਕੀ ਸੂਚੀ ਵਿਚ ਪਾ ਚੁੱਕਾ ਹੈ। (Asia Pacific Group)